ਜ਼ਿਲ੍ਹਾ ਪ੍ਰਸ਼ਾਸਨ ਨੇ 2 ਜੂਨ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ

Sorry, this news is not available in your requested language. Please see here.

ਰੂਪਨਗਰ 2 ਜੂਨ 2021
ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਨਸ਼ਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ l
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ 2 ਜੂਨ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ ਨਾਮਜ਼ਦ 70 ਬੈੱਡਾਂ ਵਿੱਚੋਂ ਸਾਰੇ 33 ਬੈੱਡ ਭਰੇ ਹੋਏ ਹਨ ਤੇ 37 ਬੈੱਡ ਖਾਲੀ ਹਨl ਇਸੇ ਤਰ੍ਹਾਂ ਸਬ ਡਿਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ਵਿੱਚੋਂ 9 ਬੈੱਡ ਭਰੇ ਹੋਏ ਹਨ ਜਦਕਿ 26 ਬੈੱਡ ਖਾਲੀ ਹਨl ਇਸੇ ਤਰ੍ਹਾਂ ਬੀਬੀਐਮਬੀ ਹਸਪਤਾਲ ਨੰਗਲ ਵਿੱਚ ਕੁੱਲ 65 ਬੈੱਡਾਂ ਵਿਚੋਂ 6 ਭਰੇ ਹੋਏ ਹਨ ਜਦਕਿ 59 ਬੈੱਡ ਖਾਲੀ ਹਨ ,ਜਦਕਿ ਸਾਂਘਾ ਹਸਪਤਾਲ ਰੋਪਡ਼ ਵਿਖੇ 22 ਬੈੱਡਾਂ ਵਿੱਚੋਂ 10 ਬੈੱਡ ਭਰੇ ਹੋਏ ਹਨ ਤੇ 12 ਬੈੱਡ ਖਾਲੀ ਹਨ l ਪਰਮਾਰ ਹਸਪਤਾਲ ਰੋਪਡ਼ ਵਿਖੇ17 ਬੈੱਡਾਂ ਵਿੱਚੋਂ 9 ਬੈੱਡ ਭਰੇ ਹੋਏ ਹਨ ਤੇ 8 ਬੈੱਡ ਖਾਲੀ ਹਨ l ਇਸੇ ਤਰ੍ਹਾਂ ਬਲਜਿੰਦਰਾ ਹਸਪਤਾਲ ਰੋਪੜ ਦੇ 18 ਬੈੱਡਾਂ ਵਿੱਚੋਂ 5 ਬੈੱਡ ਭਰੇ ਹੋਏ ਹਨ ਤੇ 13 ਬੈੱਡ ਖਾਲੀ ਹਨ l
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿਖੇ 19 ਬੈੱਡਾਂ ਵਿੱਚੋਂ 4 ਬੈੱਡ ਭਰੇ ਹੋਏ ਤੇ 15 ਬੈੱਡ ਖਾਲੀ ਹਨ ।
ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ 8 ਬੈੱਡਾਂ ਵਿੱਚੋਂ 5 ਬੈੱਡ ਭਰੇ ਹੋਏ ਹਨ ਤੇ 3 ਬੈੱਡ ਖਾਲੀ ਹਨ l
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਰੂਪਨਗਰ ਹਸਪਤਾਲ ਵਿਖੇ ਬਣੇ ਕੋਵਿਡ ਵਾਰਡ ਦੇ ਇੰਚਾਰਜ ਡਾਕਟਰ ਨਾਲ 01881227241 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l

Spread the love