ਜ਼ਿਲ੍ਹਾ ਮੈਜਿਸਟਰੇਟ ਵਲੋ ਕੋਵਿਡ-19 ਤਹਿਤ ਲਗਾਈਆਂ ਗਈਆਂ ਰੋਕਾਂ 31 ਮਈ 2021 ਤਕ ਵਧਾਉਣ ਦੇ ਹੁਕਮ ਜਾਰੀ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

Sorry, this news is not available in your requested language. Please see here.

ਗੁਰਦਾਸਪੁਰ, 17 ਮਈ 2021  ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ ਦੇ ਹੁਕਮਾਂ ਦੀ ਲਗਾਤਾਰਤਾ ਵਿਚ 31 ਮਈ 2021 ਤਕ ਰੋਕਾਂ ਵਧਾਉਣ ਦਾ ਹੁਕਮ ਜਾਰੀ ਕੀਤੇ ਗਏ ਹਨ।
ਇਸ ਲਈ ਜਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਪਹਿਲਾਂ ਤੋਂ ਜਾਰੀ ਹੁਕਮਾਂ ਤਹਿਤ ਲਗਾਈਆਂ ਰੋਕਾਂ 31 ਮਈ 2021 ਤਕ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
1 ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ (Establishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ       ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ। ਮੈਡੀਕਲ           ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ।
ਹਫਤੇ ਦੇ ਸੱਤ ਦਿਨ , (ਸੋਮਵਾਰ ਤੋਂ ਐਤਵਾਰ) 24 ਘੰਟੇ, ਸੱਤ ਦਿਨ
2 ਧ ਅਤੇ ਡੇਅਰੀ ਪ੍ਰੋਡਕਟਸ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
3 ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ
(ਰੇਹੜੀਆਂ ਵਾਲੇ ਭੀੜ ਤੋਂ ਬਚਣ ਲਈ ਆਪਸ ਵਿਚ ਤਿੰਨ ਫੁੱਟ ਦੀ ਦੂਰੀ ਰੱਖਣਗੇ)। ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
4 ਮੀਟ ਅਤੇ ਪੋਲਟਰੀ /ਪੋਲਟਰੀ ਪ੍ਰੋਡਕਟਸ ਦੁਕਾਨਾਂ, ਮੀਟ ਅਤੇ ਪ੍ਰੋਡਕਟਸ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
5 ਬਾਕੀ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ , ਸਵੇਰੇ 9 ਤੋਂ ਦੁਪਹਿਰ 3 ਵਜੇ ਤਕ
6 ਰੈਸਟੋਂਰੈਂਟ, ਸਿਰਫ ਹੋਮ ਡਿਲਵਰੀ, ਬੈਠ ਕੇ ਖਾਣਾ ਨਹੀਂ। (no dine in) ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤਕ
7 ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ (ਪਰ ਆਹਾਤੇ ਨਹੀਂ ਖੁੱਲ੍ਹਣਗੇ)। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤਕ
8 ਪੈਟਰੋਲ ਪੰਪ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 9 ਵਜੇ ਤਕ
9 ਐਲ ਪੀ ਜੀ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 9 ਵਜੇ ਤਕ
10 ਬੈਂਕ (ਨਿਯਮਾਂ ਅਨੁਸਾਰ) ਸਾਰੇ ਕੰਮ ਵਾਲੇ ਦਿਨ ਨਿਯਮਾਂ ਅਨੁਸਾਰ
11 ਚਾਰਟਿਡ ਆਕਊਂਟੈਂਟ ਅਤੇ ਟੈਕਸ ਪ੍ਰਕੈਟਿਸ਼ਨਰ (50 ਫੀਸਦ ਸਟਾਫ ਨਾਲ) ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ
ਪੈਦਲ ਜਾਂ ਸਾਈਕਲ ਰਾਹੀ ਜਰੂਰੀ ਕੰਮਕਾਜ ਕੀਤਾ ਜਾ ਸਕੇਗਾ। ਪਰ ਦੋ ਪਹੀਆਂ ਤੇ ਚਾਰ ਪਹੀਆਂ ਵਾਹਨਾਂ (motorised) ਚਲਾਉਣ ਲਈ ਲਈ ਵੈਲਿਡ ਸ਼ਨਾਖਤੀ ਕਾਰਡ ਵਰਤੇ ਜਾਣ, ਇਨਾਂ ਦੇ ਨਾ ਹੋਣ ਤੇ ਐਡਵਾਂਸ ਈ-ਪਾਸ (https://pass.pais.net.in) ਬਣਾਏ ਜਾਣ ਅਤੇ ਉਸਨੂੰ ਡਿਸਪਲੇਅ ਕੀਤਾ ਜਾਵੇ।
ਉਪਰੋਕਤ ਐਸਟੈਬਲਿਸ਼ਮੈਂਟ/ਦੁਕਾਨਾਂ ਦੇ ਮਾਲਕ ਅਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ, ਆਪਣੀ ਜੀਵਨ ਦੀ ਸੁਰੱਖਿਆ ਅਤੇ ਕੋਵਿਡ-19 ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਲਈ ਹਰ ਹਫ਼ਤੇ ਆਪਣਾ ਕੋਵਿਡ ਆਰ.ਟੀ-ਪੀ.ਸੀ.ਆਰ ਟੈਸਟ ਜਾਂ ਕੋਵਿਡ-ਰੈਪਿਡ ਐਂਟੀਜ਼ਨ ਟੈਸਟ ਕਰਵਾਉਣਗੇ। ਜੋ 45 ਸਾਲ ਤੋਂ ਵੱਧ ਦੇ ਉਮਰ ਵਾਲੇ ਹਨ ਉਹ 7 ਦਿਨਾਂ ਦੇ ਅੰਦਰ ਕੋਵਿਡ ਵੈਕਸੀਨ (ਘੱਟੋ ਘੱਟ ਪਹਿਲੀ ਵੈਕਸੀਨ) ਜਰੂਰ ਲਗਵਾਉਣ।
ਇਥੇ ਵੀ ਸਪੱਸ਼ਟ ਕੀਤਾ ਜਾਂਦਾ ਹੈ ਤਿ ਜ਼ਿਲੇ ਅੰਦਰ ਸੂਬੇ ਦੇ ਦੂਸਰੇ ਹਿੱਸੇ ਤੋਂ ਆਉਣ ਵਾਲੇ ਵਿਅਕਤੀਆਂ ਦੀ ਮੂਵਮੈਂਟ ਤੋ ਕੋਈ ਰੋਕ ਨਹੀਂ ਹੈ ਪਰ ਸੂਬੇ ਤੋਂ ਬਾਹਰੋ ਆਏ ਵਿਅਕਤੀ ਨੂੰ ਜਿਲੇ ਵਿਚ ਦਾਖਲ ਹੋਣ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।
1 ਕੋਵਿਡ ਨੈਗਟਿਵ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ
2 ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼), ਜੋ ਦੋ ਹਫਤੇ ਪੁਰਾਣਾ ਹੋਵੇ।
ਪੁਲਿਸ ਅਥਾਰਟੀ, ਮਸਿਟਰੀ ਆਫਸ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗੀ। ਸ਼ੋਸਲ ਡਿਸਟੈਸਿੰਗ ਦੇ ਨਿਯਮ, ਬਾਜ਼ਾਰ ਤੇ ਪਬਲਿਕ ਟਰਾਂਸਪੋਰਟ ਵਿਚ ਭੀੜ ’ਤੇ ਕੰਟਰੋਲ ਰੱਖਣਾ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਆਦਿ ’ਤੇ ਪੈਨਲਟੀ ਲਗਾਈ ਜਾਵੇਗੀ।
Penal provisions
ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 16 ਮਈ 2021 ਤੋਂ 31 ਮਈ 2021 ਤਕ ਲਾਗੂ ਹੋਵੇਗਾ।

 

Spread the love