ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਪਿੰਡ ਪਾਤੜਾ ਦੇ ਗਰੀਬ ਪਰਿਵਾਰ ਨੂੰ ਦਿੱਤਾ ਜਾਂਦਾ ਹਰ ਮਹੀਨੇ ਰਾਸ਼ਨ

Sorry, this news is not available in your requested language. Please see here.

ਪਰਿਵਾਰ ਚ ਕੋਈ ਵੀ ਮੈਂਬਰ ਕਮਾਈ ਕਰਨ ਵਾਲਾ ਨਹੀਂ ਅਤੇ ਨਾ ਹੀ ਆਮਦਨ ਦਾ ਕੋਈ ਸਾਧਨ
ਪਰਿਵਾਰ ਦਾ ਮੁੱਖੀ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਕਰਕੇ ਹਰ ਹਫਤੇ ਦੋ ਵਾਰ ਹੁੰਦਾ ਡਾਇਲਸਿਸ
ਐਸ.ਏ.ਐਸ ਨਗਰ, 11 ਜੂਨ 2021
ਜਿਲਾ ਰੈਡ ਕਰਾਸ ਸ਼ਾਖਾ ਵਲੋਂ ਪਿਛਲੇ 2 ਸਾਲਾਂ ਤੋਂ ਇੱਕ ਗਰੀਬ ਪਰਿਵਾਰ ਜੋ ਕਿ ਪਿੰਡ ਪਾਤੜਾ ਦੇ ਵਾਸੀ ਹਨ ਅਤੇ ਕਿਡਨੀ ਖਬਾਰ ਹੋਣ ਕਾਰਨ ਡਾਇਲਸਿਸ ਤੇ ਹਨ, ਜਿਨ੍ਹਾਂ ਦਾ ਹਫਤੇ ਵਿੱਚ ਦੋ ਬਾਰ ਡਾਇਲਸਿਸ ਹੁੰਦਾ ਹੈ, ਨੂੰ ਹਰ ਮਹੀਨੇ ਦਾ ਰਾਸ਼ਨ ਦਾਨੀ ਸੱਜਣਾ ਦੇ ਸਹਿਯੋਗ ਨਾਲ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਮੋਹਾਲੀ ਸ੍ਰੀ ਕਮਲੇਸ਼ ਕੁਮਾਰ ਕੌਸ਼ਲ ਨੇ ਦੱਸਿਆ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਅਤੇ ਆਪਣੇ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਕਰਦੇ ਹਨ। ਪਰਿਵਾਰ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ।
ਸ੍ਰੀ ਕੌਸ਼ਲ ਨੇ ਦੱਸਿਆ ਕਿ ਇਸ ਪਰਿਵਾਰ ਨੂੰ ਰੈਡ ਕਰਾਸ ਵਲੋਂ ਰਾਸ਼ਨ ਅਤੇ ਕੱਪੜੇ ਆਦਿ ਮੁਹੱਈਆ ਕਰਵਾਏ ਜਾਂਦੇ ਹਨ। ਇਨ੍ਹਾਂ ਨੂੰ ਇਸ ਵਾਰ ਦੇ ਰਾਸ਼ਨ ਦੀ ਅਦਾਇਗੀ ਸ੍ਰੀ ਸੰਜੀਵ ਸਚਦੇਵਾ ਵਲੋਂ ਕੀਤੀ ਗਈ ਹੈ ਜੋ ਕਿ ਰੈਡ ਕਰਾਸ ਸ਼ਾਖਾ ਦੇ ਲਈਫ ਮੈਂਬਰ ਹਨ ਅਤੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਆਈ.ਏ.ਐਸ. ਸ਼ਾਖਾ ਵਿਖੇ ਬਤੌਰ ਸੀਨੀਅਰ ਸਹਾਇਕ ਕੰਮ ਕਰ ਰਹੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰੀ ਸੰਜੀਵ ਸਚਦੇਵਾ ਜੋ ਕਿ ਪਿੱਛੇ ਜਹੇ ਕਰੋਨਾ ਪੋਜੀਟਿਵ ਆ ਗਏ ਸਨ ਅਤੇ ਉਨ੍ਹਾਂ ਵਲੋਂ ਆਪਣਾ ਇਲਾਜ ਆਪਣੇ ਘਰ ਰਹਿ ਕੇ ਹੀ ਕਰਵਾਇਆ ਗਿਆ। ਇਹ ਇਲਾਜ ਮੈਡੀਕਲ ਸਪੈਸ਼ੀਲਿਸਟ ਡਾਕਟਰ ਤਜਿੰਦਰ ਕੌਸ਼ਲ, ਈ.ਐਸ.ਆਈ ਹਸਪਤਾਲ, ਇੰਡੀਸਿਟੀਅਰਲ ਏਅਰ ਫੇਜ਼-7 ਵਿਖੇ ਤੈਨਾਤ ਹਨ ਵਲੋਂ ਟੈਲੀਪੇਥੀ ਰਾਹੀਂ ਕੀਤਾ ਗਿਆ । ਮਰੀਜ਼ ਨੂੰ ਕਿਸੇ ਹਸਪਤਾਲ ਵਿਖੇ ਜਾਣਾ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਜਦੋਂ ਵੀ ਸ੍ਰੀ ਸੰਜੀਵ ਸਚਦੇਵਾ ਨੂੰ ਕੋਵਿਡ ਸਬੰਧੀ ਕੋਈ ਦਿਕਤ ਆਈ ਤਾਂ ਉਹ ਉਸੇ ਸਮੇਂ ਡਾਕਟਰ ਕੌਸ਼ਲ ਨਾਲ ਫੋਨ ਤੇ ਰਾਵਤਾ ਕਾਇਮ ਕਰਕੇ ਉਸ ਸਮੱਸਿਆ ਦਾ ਹਲ ਕਰਦੇ ਰਹੇ। ਇਸ ਤਰ੍ਹਾਂ ਨਾਲ ਘਰ ਰਹਿ ਕੇ ਹੀ ਕੋਰਾਨਾਂ ਜਹੀ ਗੰਭੀਰ ਬੀਮਾਰੀ ਨੂੰ ਮਾਤ ਦਿੱਤੀ। ਹੁਣ ਸ੍ਰੀ ਸੰਜੀਵ ਸਚਦੇਵਾ ਬਿਲਕੁਲ ਠੀਕ ਠਾਕ ਹਨ ਅਤੇ ਆਪਣੀ ਡਿਊਟੀ ਕਰ ਰਹੇ ਹਨ।
ਸ੍ਰੀ ਕੌਸ਼ਨ ਨੇ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਲੋਂ ਵੀ ਟੈਲੀਪੈਥੀ ਰਾਹੀਂ ਇਲਾਜ ਬਾਰੇ ਆਮ ਜਨਤਾ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਹ ਇੱਕ ਬਹੁਤ ਹੀ ਵਧਿਆ ਅਤੇ ਘੱਟ ਖਰਚ ਵਾਲੀ ਪੈਥੀ ਹੈ। ਜਿਸ ਰਾਹੀਂ ਅਸੀ ਡਾਕਟਰ ਨੂੰ ਫੋਨ ਤੇ ਆਪਣੀ ਤਕਲੀਫ / ਬੀਮਾਰੀ ਦੱਸ ਕੇ ਇਲਾਜ ਕਰਵਾ ਸਕਦੇ ਹਾਂ, ਸਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪੈਂਦੀ। ਸਾਨੂੰ ਹਸਪਤਾਲ ਜਾਣ ਦੀ ਉਸ ਸਮੇਂ ਲੋੜ ਪੈਂਦੀ ਹੈ ਜਦੋਂ ਕੋਈ ਗੰਭੀਰ ਬੀਮਾਰੀ ਹੋਵੇ। ਸਾਨੂੰ ਸਾਰਿਆਂ ਨੂੰ ਲੋੜ ਪੈਣ ਤੇ ਸਿਹਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਨਾਲ ਸੰਪਰਕ ਕਰਕੇ ਟੈਲੀਪੇਥੀ ਬਾਰੇ ਲੋੜੀਂਦੀ ਜਾਣਕਾਰੀ ਲੈਂਦੇ ਹੋਏ ਇਸਦਾ ਪੂਰਾ-ਪੂਰਾ ਲਾਭ ਲੈਣਾਚਾਹੀਦਾ ਹੈ ਤਾਂ ਕਿ ਹਸਪਤਾਲਾਂ ਵਿੱਚ ਭੀੜ ਘੱਟ ਹੋ ਸਕੇ ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸ੍ਰੀ ਕਮਲੇਸ਼ ਕੁਮਾਰ ਕੌਸ਼ਲ ਵਲੋਂ ਜ਼ਿਲ੍ਹੇ ਦੀ ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸ੍ਰੀ ਸੰਜੀਵ ਸਚਦੇਵਾ ਦੀ ਤਰ੍ਹਾਂ ਹੋਰ ਪਰਿਵਾਰ/ਵਿਅਕਤੀ ਨੂੰ ਆਪਣੀ ਕਮਾਈ ਵਿੱਚੋ ਦੱਸਵੰਦ ਕੱਢ ਕੇ ਜ਼ਿਲ੍ਹੇ ਵਿੱਚ ਹੋਰ ਗਰੀਬ ਪਰਿਵਾਰਾਂ ਦੀ ਮਦਦ ਕਰਨ, ਉਨ੍ਹਾਂ ਨੂੰ ਰਾਸ਼ਨ ਅਤੇ ਦਵਾਈਆਂ ਮੁਹੱਈਆਂ ਕਰਵਾਉਣ ਵਿੱਚ ਮਦਦ ਕਰ ਸਕਦੇ ਹਨ। ਕਿਉਂਕਿ ਇਸ ਕੋਰਾਨਾਂ ਦੀ ਮਹਾਂਮਾਰੀ ਕਰਨ ਬਹੁਤ ਲੋਕ ਆਪਣੀਆਂ ਨੌਕਰੀਆਂ ਅਤੇ ਕੰਮਾਂਕਾਜਾਂ ਤੋਂ ਵਾਝੇ ਹੋ ਗਏ ਹਨ, ਇਸ ਲਈ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸਦੇ ਨਾਲ ਹੀ ਸਕੱਤਰ ਵਲੋਂ ਕੋਵਿਡ ਤੋਂ ਬਚਣ ਲਈ 2 ਗਜ ਦੂਰੀ, ਸਮੇਂ—ਸਮੇਂ ਤੇ ਹੱਥ ਧੋਣੇ, ਮਾਸਕ ਪਾਉਣਾ ਅਤੇ ਭੀੜ ਵਾਲੀ ਥਾਵਾਂ ਤੇ ਬਹੁਤ ਹੀ ਜਿਆਦਾ ਲੋੜ ਪੈਣ ਤੇ ਜਾਣਾ ਚਾਹੀਂਦਾ ਹੈ।
ਸ੍ਰੀ ਤਰਸੇਮ ਚੰਦ,ਸਹਾਇਕ ਕਮਿਸ਼ਨਰ-ਕਮ-ਅਵੇਤਨੀ ਸਕੱਤਰ, ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਦਿੱਤਾ ਗਿਆ ਰਾਸ਼ਨ ਅਤੇ ਕੱਪੜੇ।

Spread the love