ਜ਼ਿਲ੍ਹਾ ਸਿੱਖਿਆ ਅਫਸਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਚਾਰ ਸਰਵ ਉਤਮ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਦਿੱਤੀ ਵਧਾਈ

Sorry, this news is not available in your requested language. Please see here.

ਸਮੁੱਚੀ ਸਕੂਲ ਦਰਜਾਬੰਦੀ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ: ਡਾ.ਸਿੱਧੂ
ਫਾਜ਼ਿਲਕਾ, 3 ਜੂਨ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁੁੁੁਮਾਰ ਆਈ.ਏ.ਐਸ.ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸ ਸਬੰਧੀ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੇ ਸਰਵ ਉੱਤਮ ਸਕੂਲਾਂ ਦੀ ਸੂਚੀ ਜਾਰੀ ਕੀਤੀ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਤਿ੍ਲੋਚਨ ਸਿੰਘ ਨੇ ਦੱਸਿਆ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਜ਼ਿਲ੍ਹੇ ਅੰਦਰ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਡਾ. ਸਿੱਧੂ ਨੇ ਦੱਸਿਆ ਕਿ ਸਕੂਲਾਂ ਦੀ ਦਰਜਾਬੰਦੀ ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ।
ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਦੋ ਸਕੂਲ ਸਰਕਾਰੀ ਮਿਡਲ ਸਕੂਲ ਬੇਗਾਂਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ ਨੂੰ ਸਾਂਝੇ ਤੌਰ ਤੇ ਪੰਜ ਲੱਖ ਦਾ ਪੁਰਸਕਾਰ ਲੈਣ ਵਾਲੇ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਨੂੰ ਜ਼ਿਲ੍ਹੇ ਦਾ ਸਰਵ ਉੱਤਮ ਸਕੂਲ ਘੋਸ਼ਿਤ ਕੀਤਾ ਗਿਆ ਹੈ ਜਿਸ ਨੂੰ 7.5 ਲੱਖ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਘੇ ਕੇ ਉਤਾੜ ਨੂੰ 10 ਲੱਖ ਦੀ ਪੁਰਸਕਾਰ ਰਾਸ਼ੀ ਪ੍ਰਾਪਤ ਕਰਨ ਵਾਲੀ ਕੈਟਾਗਿਰੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਸਰਬੋਤਮ ਸਕੂਲਾਂ ਵਿਚ ਸ਼ਾਮਿਲ ਜ਼ਿਲ੍ਹਾ ਫਾਜ਼ਿਲਕਾ ਦੇ ਚਾਰ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ.ਤਿ੍ਲੋਚਨ ਸਿੰਘ ਸਿੱਧੂ ਨੇ ਵਧਾਈ ਦਿੱਤੀ।
ਡਾ. ਸਿੱਧੂ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਇਕ ਪਾਰਦਰਸ਼ੀ ਤੇ ਨਰੋਈ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ।

Spread the love