ਜ਼ਿਲ੍ਹੇ ਅੰਦਰ 8 ਲੱਖ 69 ਹਜ਼ਾਰ ਕੋਵਿਡ–19 ਵਿਰੋਧੀ ਵੈਕੀਸਨ ਲੱਗੀ-ਸਿਵਲ ਸਰਜਨ

Sorry, this news is not available in your requested language. Please see here.

ਗੁਰਦਾਸਪੁਰ, 1 ਸਤੰਬਰ 2021 ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ 8 ਲੱਖ 69 ਹਜ਼ਾਰ ਕੋਵਿਡ ਵਿਰੋਧੀ ਵੈਕਸੀਨ ਲੱਗ ਚੁੱਕੀ ਹੈ ਅਤੇ ਜ਼ਿਲੇ ਅੰਦਰ ਵੈਕਸੀਨ ਦੀ ਕੋਈ ਕਮੀਂ ਨਹੀਂ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਭਾਵੇਂ ਕਿ ਜ਼ਿਲੇ ਅੰਦਰ ਕੋਵਿਡ ਬਿਮਾਰੀ ਕੰਟਰੋਲ ਹੇਠ ਹੈ ਪਰ ਅਜੇ ਵੀ ਕੋਵਿਡ-19 ਦੀ ਤੀਸਰੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ। ਇਸ ਲਈ ਮਾਸਕ ਲਾਜ਼ਮੀ ਤੋਰ ਤੇ ਪਹਿਨਿਆ ਜਾਵੇ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ ਕੀਤਾ ਜਾਵੇ ਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਤਾ ਜਾਵੇ।
ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਰੋਜਾਨਾ ਕਰੀਬ 4 ਹਜ਼ਾਰ ਸੈਪਲਿੰਗ ਕੀਤੀ ਜਾ ਰਹੀ ਹੈ ਤੇ ਬੀਤੇ ਕੱਲ੍ਹ ਤਕ ਜ਼ਿਲੇ ਅੰਦਰ 9 ਲੱਖ 22 ਹਜ਼ਾਰ 30 ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਵਿਚ ਕੋਵਿਡ ਬਿਮਾਰੀ ਦੇ 11 ਐਕਟਿਵ ਕੇਸ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਧਾਰੀਵਾਲ ਅਤੇ ਬਟਾਲਾ ਵਿਖੇ ਆਕਸੀਜਨ ਪਲਾਟ ਦਾ ਕੰਮ ਲਗਭਗ ਮੁਕੰਮਲ ਹੈ। ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਲੱਗੇ ਆਕਸੀਜਨ ਪਲਾਟ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਕੰਮ ਮੁਕੰਮਲ ਹੋ ਗਿਆ ਤੇ ਉਸਦਾ ਟਰਾਇਲ ਚੱਲ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੀਟੀ ਸਕੈਨ ਅਤੇ ਜ਼ਿਲ੍ਹਾ ਲੈਬਾਰਟਰੀ ਲਗਾਉਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ।

Spread the love