ਜ਼ਿਲ੍ਹੇ ਦੇ ਸਾਰੇ ਯੋਗ ਨੋਜਵਾਨਾਂ ਦੀ ਵੋਟਰ ਵਜੋਂ ਰਜਿਸ਼ਟਰੇਸ਼ਨ ਕਰਨ ਲਈ ਲਗਾਏ ਜਾਣਗੇ ਜਾਗਰੂਕਤਾ ਕੈਂਪ-ਵਧੀਕ ਜ਼ਿਲ੍ਹਾ ਚੋਣ ਅਫਸਰ ਰਾਹੁਲ

RAHUL ADC
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ

Sorry, this news is not available in your requested language. Please see here.

24 ਜੂਨ ਤੋਂ ਲਗਾਤਾਰ ਲੱਗਣਗੇ ਵੋਟ ਬਣਾਉਣ ਲਈ ਜਾਗਰੂਕਤਾ ਕੈਂਪ
ਗੁਰਦਾਸਪੁਰ, 22 ਜੂਨ 2021 ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ ਕਮ-ਵਧੀਕ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਤਹਿਤ 24 ਜੂਨ 2021 ਤੋਂ ਲਗਾਤਾਰ ਨੋਜਵਾਨਾਂ ਨੂੰ ਵੋਟ ਬਣਾਉਣ ਸਬੰਧੀ ਜਾਣਕਾਰੀ ਦੇਣ ਅਤੇ ਉਨਾਂ ਦੀ ਆਨਲਾਈਨ/ਆਫਲਾਈਨ ਵੋਟਰ ਰਜਿਸ਼ਟਰੇਸਨ ਕਰਵਾਉਣ ਲਈ ਵੱਖ-ਵੱਖ ਸਥਾਨਾਂ ਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨਾਂ ਅੱਗੇ ਦੱਸਿਆ ਕਿ ਇਹ ਜਾਗਰੂਕਤਾ ਕੈਂਪ ਜਿਲਾ ਹੈੱਡ ਕੁਆਟਰ ਗੁਰਦਾਸਪੁਰ ਵਿਖੇ ਕਮਰਾ ਨੰਬਰ 427, ਜਿਲਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ ਗੁਰਦਾਸਪੁਰ, ਸੁਵਿਧਾ ਸੈਂਟਰ ਜਿਲਾ ਪ੍ਰਬੰਧਕੀ ਕੰਪਲੈਕਸ, ਬਲਾਕ ਬੀ ਗੁਰਦਾਸਪੁਰ ਵਿਖੇ, ਵਿਧਾਨ ਸਭਾ ਹਲਕਾ ਗੁਰਦਾਸਪੁਰ (04) ਲਈ ਐਸ.ਡੀ.ਐਮ ਗੁਰਦਾਸਪੁਰ ਦਫਤਰ ਦੇ ਕਮਰਾ ਨੰਬਰ 117, ਬਲਾਕ ਬੀ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਤਹਿਸੀਲਦਾਰ ਦਫਤਰ , ਬਲਾਕ -ਏ ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਅਤੇ ਜ਼ਿਲਾ ਪ੍ਰਾਇਮਰੀ ਸਿੱਖਿਆ ਅਫਸਰ ਗੁਰਦਾਸਪੁਰ ਦੇ ਦਫਤਰ ਵਿਖੇ ਕੈਂਪ ਲੱਗੇਗਾ।
ਹਲਕਾ ਦੀਨਾਨਗਰ (05) ਲਈ ਐਸ.ਡੀ.ਐਮ ਦਫਤਰ ਦੀਨਾਨਗਰ, ਦਫਤਰ ਤਹਿਸੀਲਦਾਰ ਦੀਨਾਨਗਰ ਅਤੇ ਬੀ.ਡੀ.ਪੀ.ਓ ਦਫਤਰ ਦੀਨਾਨਗਰ ਵਿਖੇ, ਹਲਕਾ ਕਾਦੀਆਂ (06) ਲਈ ਸਹਾਇਕ ਕਮਿਸ਼ਨਰ ਆਬਕਾਰੀ ਦੇ ਦਫਤਰ, ਨੇੜੇ ਬੀ.ਐਸ।ਐਫ ਹੈੱਡਕੁਆਟਕ ਗੁਰਦਾਸਪੁਰ, ਨਾਇਬ ਤਹਿਸੀਲਦਾਰ ਕਾਦੀਆਂ ਅਤੇ ਬੀਡੀਪੀਓ ਕਾਦੀਆਂ ਦੇ ਦਫਤਰ ਵਿਖੇ, ਹਲਕਾ ਬਟਾਲਾ (07) ਲਈ ਦਫਤਰ ਐਸ.ਡੀ.ਐਮ ਬਟਾਲਾ ਨੇੜੇ ਕੋਰਟ ਕੰਪਲੈਕਸ, ਤਹਿਸੀਲਦਾਰ ਦਫਤਰ ਅਤੇ ਬੀਡੀਪੀਓ ਦਫਤਰ ਬਟਾਲਾ ਵਿਖੇ, ਹਲਕਾ ਸ੍ਰੀ ਹਰਗੋਬਿੰਦਪੁਰ (08) ਲਈ ਦਫਤਰ ਡੀਡੀਪੀਓ, ਗਰਾਊਂਡ ਫਿਲੋਰ, ਬਲਾਕ ਬੀ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਨਾਇਬ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਅਤੇ ਬੀਡੀਪੀਓ ਸ੍ਰੀ ਹਰਗੋਬਿੰਦਪੁਰ ਵਿਖੇ, ਹਲਕਾ ਫਤਿਹਗੜ੍ਹ ਚੂੜੀਆਂ (09) ਵਿਖੇ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਰੇਲਵੇ ਰੋਡ ਗੁਰਦਾਸਪੁ, ਨਾਇਬ ਤਹਿਸੀਲਦਾਰ ਤੇ ਬੀਡੀਪੀਓ ਫਤਿਹਗੜ੍ਹ ਚੂੜੀਆਂ ਵਿਖੇ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (10) ਲਈ ਦਫਤਰ ਐਸ.ਡੀ.ਐਮ ਡੇਰਾ ਬਾਬਾ ਨਾਨਕ, ਨਾਇਬ ਤਹਿਸੀਲਦਾਰ ਅਤੇ ਬੀ.ਡੀ.ਪੀ.ਓ ਡੇਰਾ ਬਾਬਾ ਨਾਨਕ ਦਫਤਰ ਵਿਖੇ ਜਾਗਰੂਕਤਾ ਕੈਂਪ ਲੱਗਣਗੇ।
ਉਨਾਂ ਜਿਲੇ ਦੇ ਸਾਰੇ ਨੋਜਵਾਨ ਜੋ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਹਨ ਨੂੰ ਵੋਟ ਬਣਾਉਣ ਦੀ ਅਪੀਲ ਕੀਤੀ।

Spread the love