ਜ਼ਿਲ੍ਹੇ ਦੇ 34 ਸਿਹਤ ਕੇਂਦਰਾਂ ਅਤੇ 126 ਪੇਂਡੂ ਮੁੱਢਲਾ ਸਿਹਤ ਕੇਂਦਰਾਂ ਵਿੱਚ ਲਗਾਈ ਜਾ ਰਹੀ ਹੈ ਕਰੋਨਾ ਸਬੰਧੀ ਵੈਕਸੀਨ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਕੋਵਿਡ-19 ਮਹਾਂਮਾਰੀ ਸਬੰਧੀ ਟੀਕਾਕਰਨ ਬਿਲਕੁੱਲ ਸੁਰੱਖਿਅਤ-ਸਿਵਲ ਸਰਜਨ
ਲੋਕਾਂ ਨੂੰ ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਕੋਵਿਡ-19 ਦਾ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਤਰਨ ਤਾਰਨ, 28 ਅਪ੍ਰੈਲ :
ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 34 ਸਿਹਤ ਕੇਂਦਰਾਂ ਵਿੱਚ ਹਫ਼ਤੇ ਦੇ ਸੱਤੇ ਦਿਨ ਕੋਵਿਡ-19 ਮਹਾਂਮਾਰੀ ਸਬੰਧੀ ਟੀਕਾਕਰਨ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 126 ਪੇਂਡੂ ਮੁੱਢਲਾ ਸਿਹਤ ਕੇਂਦਰਾਂ ਵਿੱਚ ਵੀ ਰੋਜ਼ਾਨਾ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਜ਼ਿਲ੍ਹੇ ਦੇ 15 ਪ੍ਰਾਈਵੇਟ ਹਸਪਤਾਲਾਂ ਵਿੱਚ ਵੈਕਸੀਨ ਲੱਗ ਰਹੀ ਹੈ ।
ਉਨ੍ਹਾਂ ਨੇ ਕਿਹਾ ਕਿ 45 ਸਾਲ ਦੇ ਉਮਰ ਤੋ ਵੱਧ ਵਿਅਕਤੀ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਅਤੇ ਇਸ ਵੈਕਸੀਨ ਦੇ ਕੋਈ ਵੀ ਬੁਰੇ ਪ੍ਰਭਾਵ ਨਹੀਂ ਹਨ, ਸਗੋਂ ਇਹ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪ੍ਰਭਾਵੀ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਹਫਤੇ ਦੇ ਸੱਤੇ ਦਿਨ, ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ, ਸਰਹਾਲੀ, ਮੀਆਵਿੰਡ, ਖ਼ੇਮਕਰਨ, ਸਬ-ਡਵੀਜ਼ਨਲ ਹਸਪਤਾਲ ਖ਼ਡੂਰ ਸਾਹਿਬ, ਜ਼ਿਲ੍ਹਾ ਹਸਪਤਾਲ ਤਰਨ ਤਾਰਨ, ਪ੍ਰਾਇਮਰੀ ਹੈੱਲਥ ਸੈਂਟਰ ਫਤਿਆਬਾਦ, ਕਮਿਊਨਿਟੀ ਹੈੱਲਥ ਸੈਂਟਰ ਘਰਿਆਲਾ, ਕਸੇਲ, ਕੈਰੋ, ਪ੍ਰਾਇਮਰੀ ਹੈੱਲਥ ਸੈਂਟਰ ਭਿੱਖੀਵਿੰਡ ਸਬ-ਡਵੀਜ਼ਨਲ ਹਸਪਤਾਲ ਪੱਟੀ, ਕਮਿਊਨਿਟੀ ਹੈੱਲਥ ਸੈਂਟਰ ਝਬਾਲ, ਪ੍ਰਾਇਮਰੀ ਹੈੱਲਥ ਸੈਂਟਰ ਰਾਜੋਕੇ, ਐੱਚ. ਐੱਸ. ਸੀ. ਜਲਾਲਾਬਾਦ, ਪ੍ਰਾਇਮਰੀ ਹੈੱਲਥ ਸੈਂਟਰ ਮਾੜੀ ਮੇਘਾ, ਪ੍ਰਾਇਮਰੀ ਹੈੱਲਥ ਸੈਂਟਰ ਪੰਡੋਰੀ ਰਣ ਸਿੰਘ ਪ੍ਰਾਇਮਰੀ ਹੈੱਲਥ ਸੈਂਟਰ ਵਲਟੋਹਾ, ਪ੍ਰਾਇਮਰੀ ਹੈੱਲਥ ਸੈਂਟਰ ਬਾਗੜ੍ਹੀਆਂ, ਪ੍ਰਾਇਮਰੀ ਹੈੱਲਥ ਸੈਂਟਰ ਤੱਖਤੋ ਚੱਕ, ਪ੍ਰਾਇਮਰੀ ਹੈੱਲਥ ਸੈਂਟਰ ਡਾਲੇਕੇ, ਆਰ. ਐੱਚ. ਡੇਰਾ ਸਾਹਿਬ, ਪ੍ਰਾਇਮਰੀ ਹੈੱਲਥ ਸੈਂਟਰ ਰਾਟੋਲ, ਐੱਸ. ਸੀ. ਅਲਗੋਂ ਕੋਠੀ, ਪ੍ਰਾਇਮਰੀ ਹੈੱਲਥ ਸੈਂਟਰ ਚੋਹਲਾ ਸਾਹਿਬ, ਪ੍ਰਾਇਮਰੀ ਹੈੱਲਥ ਸੈਂਟਰ ਕੰਗ, ਕਮਿਊਨਿਟੀ ਹੈੱਲਥ ਸੈਂਟਰ ਨਸ਼ੋਹਿਰਾ ਪੰਨੂਆ, ਪ੍ਰਾਇਮਰੀ ਹੈੱਲਥ ਸੈਂਟਰ ਗੋਇੰਦਵਾਲ ਸਾਹਿਬ, ਕਮਿਊਨਿਟੀ ਹੈੱਲਥ ਸੈਂਟਰ ਹਰੀਕੇ ਵਿਖੇ ਜਾ ਕੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਲਗਵਾ ਸਕਦੇ ਹਨ।
ਜ਼ਿਲ੍ਹੇ ਵਿੱਚ ਚੱਲ ਰਹੀਂ ਵੈਕਸੀਨੇਸ਼ਨ ਦੀ ਪ੍ਰਕਿਰਿਆ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ 27 ਅਪ੍ਰੈਲ ਤੱਕ ਜ਼ਿਲ੍ਹੇ ਵਿੱਚ ਲੋਕਾਂ ਨੂੰ ਲੱਗਣ ਵਾਲੀ ਵੈਕਸੀਨੇਸ਼ਨ ਦਾ ਆਕੜਾ 88484 ਨੂੰ ਪਾਰ ਕਰ ਗਿਆ ਹੈ ਅਤੇ ਜ਼ਿਲ੍ਹੇ ਵਿੱਚ ਏ. ਈ. ਐੱਫ. ਆਈ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ, ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ।
ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਜੇਕਰ ਕੋਈ ਦਿਲ ਦੇ ਰੋਗਾਂ, ਸ਼ੂਗਰ ਜਾਂ ਕੋਈ ਹੋਰ ਗੰਭੀਰ ਬਿਮਾਰੀਆਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਕੋਵਿਡ-19 ਵੈਕਸੀਨ ਲਗਵਾਉਣਾ ਹੋਰ ਵੀ ਜ਼ਰੂਰੀ ਹੈ । ਜੇਕਰ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਸੇਵਨ ਕਰ ਰਿਹਾ ਹੈ ਤਾਂ ਉਹ ਬਿਨ੍ਹਾਂ ਦਵਾਈ ਬੰਦ ਕੀਤੇ ਕੋਰੋਨਾ ਵੈਕਸੀਨ ਲਗਵਾ ਸਕਦਾ ਹੈ ।
ਸਿਵਲ ਸਰਜਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਕੋਵਿਡ-19 ਦਾ ਟੀਕਾਕਰਨ ਜ਼ਰੂਰ ਕਰਵਾਓ।ਖ਼ੁਦ ਨੂੰ ਅਤੇ ਆਪਣੇ ਰਿਸ਼ਤੇਦਾਰਾਂ/ਸਹੀ ਕਰਮਚਾਰੀਆਂ ਦੀ ਸੁਰੱਖਿਆ ਲਈ ਟੀਕਾਕਰਨ ਉਪਰੰਤ ਵੀ ਪੰਜ ਕੋਵਿਡ ਅਨੁਰੂਪ ਵਿਵਹਾਰਾਂ ਦੀ ਪਾਲਣਾ ਕਰੋ ਸਹੀ ਢੰਗ ਨਾਲ ਮਾਸਕ ਪਹਿਣੋ, ਸਾਬਣ ਅਤੇ ਪਾਣੀ ਨਾਲ ਸਮੇਂ ਸਮੇਂ ਤੇ ਹੱਥ ਧੋਵੋ ਜਾਂ ਸੈਨੇਟਾਈਜ਼ ਕਰੋ, ਘੱਟ ਤੋਂ ਘੱਟ 6 ਫੁੱਟ ਜਾਂ 2 ਗਜ਼ ਦੀ ਸਰੀਰਕ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕੋਈ ਲੱਛਣ ਹੈ ਤਾਂ ਤੁਰੰਤ ਖ਼ੁਦ ਨੂੰ ਵੱਖਰਾ ਰੱਖੋ, ਜੇਕਰ ਤੁਹਾਨੂੰ ਕੋਈ ਲੱਛਣ ਹੋਵੇ ਤਾਂ ਆਪਣਾ ਟੈੱਸਟ ਕਰਵਾਓ ਅਤੇ ਇਸ  ਕੰਮ ਵਿੱਚ ਵੱਧ ਤੋਂ ਵੱਧ ਸਾਥ ਦਿਉ ਤਾਂ ਕਿ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕੇ ।

Spread the love