11 ਸਤੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਲਗਾਉਣਗੀਆਂ ਨੈਸ਼ਨਲ ਲੋਕ ਅਦਾਲਤ: ਸੀ.ਜੇ.ਐੱਮ*

LOK ADALAT
ਨੈਸ਼ਨਲ ਲੋਕ ਅਦਾਲਤ 12 ਮਾਰਚ ਨੂੰ ਲੱਗੇਗੀ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ

Sorry, this news is not available in your requested language. Please see here.

ਜ਼ਿਲ੍ਹੇ ਦੇ ਪੱਤਰ ਪ੍ਰੇਰਕਾਂ ਨਾਲ ਕੀਤੀ ਮੁਲਾਕਾਤ
ਰੂਪਨਗਰ 5 ਅਗਸਤ 2021 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਸੀ.ਜੇ.ਐਮ-ਕਮ-ਸਕੱਤਰ ਸ੍ਰੀ ਮਾਨਵ ਨੇ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ 11 ਸਤੰਬਰ, 2021, ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਰੂਪਨਗਰ ਵਿਖੇ ਲਾਈ ਜਾ ਰਹੀ ਹੈ। ਇਸ ਦੇ ਬੈਂਚ ਤਹਿਸੀਲ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ ਬੈਠਣਗੇ। ਇਸ ਲੋਕ ਅਦਾਲਤ ਵਿੱਚ ਪਹਿਲਾਂ ਤੋਂ ਲੰਬਿਤ ਮਾਮਲੇ ਅਤੇ ਨਵੇਂ ਕੇਸ ਆਪਸੀ ਰਜ਼ਾਮੰਦੀ ਨਾਲ ਨਬੇੜੇ ਜਾਣਗੇ। ਲੋਕ ਸਬੰਧਤ ਅਦਾਲਤ ਦੇ ਜੱਜ ਜਾਂ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਬਿਨੈ ਪੱਤਰ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਦਾਇਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਗੰਭੀਰ ਅਪਰਾਧਿਕ ਕੇਸਾਂ ਨੂੰ ਛੱਡ ਕੇ ਛੋਟੇ ਝਗੜੇ, ਘਰੇਲੂ ਕੇਸ, ਬੈਂਕ ਰਿਕਵਰੀ ਕੇਸ, 138 ਚੈੱਕ ਬਾਊਂਸ ਮਾਮਲੇ, 125 ਸੀ.ਆਰ.ਪੀ.ਸੀ ਖਰਚੇ ਦੇ ਕੇਸ, ਇੰਸ਼ੋਰੈਂਸ ਅਤੇ ਐਕਸੀਡੈਂਟ ਕਲੇਮ, ਲੈਂਡ ਐਕਿਊਜੇਸ਼ਨ ਦੇ ਕਲੇਮ ਤੇ ਹੋਰ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ, ਜਿਸ ਦੀ ਫਿਰ ਦੁਬਾਰਾ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਅਦਾਲਤ ਦੀ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ। ਲੋਕਾਂ ਨੂੰ ਲੋਕ ਅਦਾਲਤ ਵਿੱਚ ਅਸਾਨੀ ਨਾਲ ਸਸਤਾ ਨਿਆਂ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਆਪਣੇ ਰਿਕਵਰੀ ਕਲੇਮ ਅਤੇ ਚੈੱਕ ਬਾਊਂਸ ਦੇ ਕੇਸ ਆਸਾਨੀ ਨਾਲ ਲੋਕ ਅਦਾਲਤ ਰਾਹੀਂ ਸੁਲਝਾ ਸਕਦੇ ਹਨ। ਇਸੇ ਤਰ੍ਹਾਂ ਕੰਪਨੀਆਂ ਆਪਣੇ ਦੀਵਾਨੀ ਝਗੜੇ ਲੋਕ ਅਦਾਲਤ ਵਿੱਚ ਆਪਸੀ ਰਜ਼ਾਮੰਦੀ ਨਾਲ ਨਬੇੜ ਕੇ ਲੰਮੀ ਨਿਆਂ ਪ੍ਰਕਿਰਿਆ ਤੋਂ ਬਚ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਅਦਾਲਤ ਦਾ ਫਾਇਦਾ ਆਪ ਕਚਹਿਰੀ ਵਿੱਚ ਆ ਕੇ ਜਾਂ ਆਨਲਾਈਨ ਵਰਚੂਅਲ ਈ-ਲੋਕ ਅਦਾਲਤ ਰਾਹੀਂ ਲਿਆ ਜਾ ਸਕਦਾ ਹੈ। ਈ-ਲੋਕ ਅਦਾਲਤ ਰਾਹੀਂ ਕੇਸ ਦੇ ਨਿਪਟਾਰੇ ਲਈ ਜਿਸ ਅਦਾਲਤ ਵਿੱਚ ਕੇਸ ਲੰਬਿਤ ਹੈ, ਉੱਥੋਂ ਦੇ ਰੀਡਰ (ਨੋਡਲ ਅਫਸਰ) ਨੂੰ ਬੇਨਤੀ ਕੀਤੀ ਜਾ ਸਕਦੀ ਹੈ ਅਤੇ ਨਵੇਂ ਮਾਮਲੇ ਲਈ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰੀਟੀ ਨੂੰ ਇੱਕ ਸਾਫ ਕਾਗਜ਼ ’ਤੇ ਅਰਜ਼ੀ ਲਿਖ ਕੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

Spread the love