ਅੰਮ੍ਰਿਤਸਰ 9 ਅਕਤੂਬਰ 2021
ਆਮ ਜਨਤਾ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲਿਆਂ ਸੇਵਾਵਾਂ ’ਚ ਵਾਧਾ ਕਰਦੇ ਹੋਏ 15 ਨਵੀਆਂ ਸੇਵਾਵਾਂ ਇਨਾਂ ਕੇਂਦਰਾਂ ਰਾਹੀਂ ਸ਼ੁਰੂ ਕੀਤੀਆਂ ਗਈਆਂ ਹਨ।
ਹੋਰ ਪੜ੍ਹੋ :-ਪੰਜਾਬ ‘ਚ ਬਲੈਕ ਆਊਟ ਵਰਗੀ ਸਥਿਤੀ ਨਹੀਂ ਪੈਦਾ ਹੋਣ ਦੇਵੇਗੀ ਪੰਜਾਬ ਸਰਕਾਰ-ਰਣਦੀਪ ਸਿੰਘ ਨਾਭਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਮੈਡੀਕਲ ਕਾਊਂਸਲ (ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ) ਦੀਆਂ 15 ਨਵੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਨਾਲ ਜੋੜ ਦਿੱਤੀਆਂ ਗਈਆਂ ਹਨ। ਇਨਾਂ ਸੇਵਾਵਾਂ ਵਿਚ ਐੱਮਬੀਬੀਐੱਸ ਪਾਸ ਕਰਨ ਤੋਂ ਬਾਅਦ ਇੱਕ ਸਾਲ ਦੀ ਇੰਟਰਨਸ਼ਿਪ ਟ੍ਰੇਨਿੰਗ ਲਈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ ਅਰਜ਼ੀ, ਪੰਜਾਬ ਸੂਬੇ ਤੋਂ ਬਾਹਰ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ ਅਰਜ਼ੀ, ਬਾਹਰਲੇ ਦੇਸ਼ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਲਈ, ਰਜਿਸਟ੍ਰੇਸ਼ਨ ਟਰਾਂਸਫਰ ਲਈ ਐਪਲੀਕੇਸ਼ਨ ਫਾਰਮ, ਬਾਹਰਲੇ ਦੇਸ਼ ਤੋਂ ਰਜਿਸਟ੍ਰੇਸ਼ਨ ਟਰਾਂਸਫਰ ਲਈ ਐਪਲੀਕੇਸ਼ਨ ਫਾਰਮ, ਐੱਮਬੀਬੀਐੱਸ ਪਾਸ ਕਰਨ ਤੋਂ ਬਾਅਦ ਪੱਕੇ ਤੌਰ ’ਤੇ ਕਰਵਾਈ ਜਾਣ ਵਾਲੀ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਫਾਰਮ, ਪੰਜਾਬ ਸੂਬੇ ਤੋਂ ਬਾਹਰ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪੱਕੀ ਰਜਿਸਟ੍ਰੇਸ਼ਨ ਅਤੇ ਪੰਜਾਬ ਸੂਬੇ ਤੋਂ ਬਾਹਰ ਤੋਂ ਬਾਹਰਲੇ ਦੇਸ਼ ਤੋਂ ਗ੍ਰੈਜੂਏਸ਼ਨ ਕਰਕੇ ਆਏ ਡਾਕਟਰਾਂ ਲਈ ਪੱਕੀ ਰਜਿਸਟ੍ਰੇਸ਼ਨ ਹੁਣ ਸੇਵਾ ਕੇਂਦਰਾਂ ਰਾਹੀਂ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਵਾਧੂ ਯੋਗਤਾ ਲਈ ਐਪਲੀਕੇਸ਼ਨ ਫਾਰਮ, ਸਿਰਫ ਐੱਮਡੀ/ਐੱਮਐਚ ਡਾਕਟਰਾਂ ਲਈ ਸਪੈਸ਼ਲਾਈਜ਼ੇਸ਼ਨ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਫਾਰਮ, ਡੁਪਲੀਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਫਾਰਮ, ਰਜਿਸਟ੍ਰੇਸ਼ਨ ਨਵਆਉਣ ਸਬੰਧੀ ਫਾਰਮ, ਇਤਰਾਜ਼ਹੀਣਤਾ ਸਰਟੀਫਿਕੇਟ, ਚੰਗੇ ਵਰਤਾਅ/ਵੈਰੀਫਿਕੇਸ਼ਨ ਸਬੰਧੀ ਫਾਰਮ, ਰੀਸਟੋਰੇਸ਼ਨ ਲਈ ਐਪਲੀਕੇਸ਼ਨ ਫਾਰਮ ਦੀ ਸਹੂਲਤ ਵੀ ਸੇਵਾ ਕੇਂਦਰਾਂ ਰਾਹੀਂ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਸੇਵਾਵਾਂ ਲਈ ਨੇੜੇ ਦੇ ਸੇਵਾ ਕੇਂਦਰ ਵਿਚ ਰਾਬਤਾ ਕੀਤਾ ਜਾ ਸਕਦਾ ਹੈ।