ਹੁਣ ਤੱਕ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ 263 ਐਫ.ਆਈ.ਆਰ ਦਰਜ਼ – ਜਿਲ੍ਹਾ ਚੋਣ ਅਫ਼ਸਰ

GURPREET SINGH KHAIRA
ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ

Sorry, this news is not available in your requested language. Please see here.

280160 ਰੁਪਏ ਦੀ ਨਕਦੀ ਵੀ ਕੀਤੀ ਜਬਤ

ਅੰਮ੍ਰਿਤਸਰ 1 ਫਰਵਰੀ 2022

ਹੁਣ ਤੱਕ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਵੱਖ-ਵੱਖ ਫਲਾਇੰਗ ਟੀਮਾਂਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਐਸ.ਐਸ.ਪੀ. ਦਿਹਾਤੀ ਵਲੋਂ 263 ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ ਅਤੇ 2 ਲੱਖ 80 ਹਜ਼ਾਰ 160 ਰੁਪਏ ਦੀ ਨਕਦੀ ਜਬਤ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਜਾਬਤੇ ਤੋਂ ਤੁਰੰਤ ਬਾਅਦ ਫਲਾਇੰਗ ਸਕੁਐਡ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ 1328.77 ਲੀਟਰ ਅੰਗਰੇਜ਼ੀ ਸ਼ਰਾਬ ਅਤੇ 2423.095 ਲੀਟਰ ਦੇਸ਼ੀ ਸ਼ਰਾਬ, 21105 ਲੀਟਰ ਲਾਹਨ, 1654 ਗ੍ਰਾਮ ਹੈਰੋਇਨ ਅਤੇ 5157 ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਹਨ।

ਹੋਰ ਪੜ੍ਹੋ :-ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਆਬਜ਼ਰਵਰ ਨਿਯੁਕਤ

ਸ: ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਬਾਜਿਦ ਹੈ ਅਤੇ ਕਿਸੇ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਵਲੋਂ ਹੀ ਤਿੰਨ ਗੈਰ ਕਾਨੂੰਨੀ ਹਥਿਆਰ ਅਤੇ 17 ਕਾਰਤੂਸ ਵੀ ਫੜ੍ਹੇ ਗਏ  ਹਨ। ਉਨਾਂ ਦੱਸਿਆ ਕਿ ਪੁਲਿਸ ਵਲੋਂ ਅਜਨਾਲਾ ਹਲਕੇ ਵਿੱਚ 22 ਐਫ.ਆਈ.ਆਰ.ਰਾਜਾਸਾਂਸੀ ਹਲਕੇ ਵਿੱਚ 25 ਐਫ਼.ਆਈ.ਆਰ.ਮਜੀਠਾ ਹਲਕੇ ਵਿੱਚ 13 ਐਫ.ਆਈ.ਆਰ.ਜੰਡਿਆਲਾ ਹਲਕੇ ਵਿੱਚ        28 ਐਫ਼.ਆਈ.ਆਰਅੰਮ੍ਰਿਤਸਰ ਉੱਤਰੀ ਹਲਕੇ ਵਿੱਚ 16, ਪੱਛਮੀ ਵਿੱਚ 28, ਕੇਂਦਰੀ ਹਲਕੇ ਵਿੱਚ 27,ਪੂਰਬੀ ਵਿੱਚ 34 ਅਤੇ ਅੰਮ੍ਰਿਤਸਰ ਦੱਖਣੀ ਵਿੱਚ 17, ਅਟਾਰੀ ਹਲਕੇ ਵਿੱਚ 29 ਅਤੇ ਬਾਬਾ ਬਕਾਲਾ ਹਲਕੇ ਵਿੱਚ 24 ਐਫ਼.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਨਾਂ ਐਫ਼.ਆਈ.ਆਰਜ਼ ਵਿੱਚ 36 ਐਨ.ਡੀ.ਪੀ.ਐਸ. ਅੇਕਟਤਿੰਨ ਗੈਰ ਕਾਨੂੰਨੀ ਹਥਿਆਰ, 222 ਐਕਸਾਈਜ਼ ਐਕਟ ਹੇਠ ਅਤੇ 2 ਆਈ.ਪੀ.ਸੀ. ਐਕਟ ਅਧੀਨ ਐਫ.ਆਈ.ਆਰ. ਦਰਜ਼ ਕੀਤੀਆਂ ਹਨ।

Spread the love