ਰੂਪਨਗਰ ਵਿਚ ਬੁੱਧਵਾਰ ਨੂੰ 5 ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ: ਗੁਰਵਿੰਦਰ ਜੌਹਲ   

COVID VACCINE
ਸ. ਗੁਰਵਿੰਦਰ ਸਿੰਘ ਜੋਹਲ ਪੀਸੀਐਸ ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਨੇ ਦੱਸਿਆ ਕਿ 26 ਜਨਵਰੀ ਬੁੱਧਵਾਰ ਨੂੰ ਸ਼ਹਿਰ

Sorry, this news is not available in your requested language. Please see here.

ਰੂਪਨਗਰ, 25  ਜਨਵਰੀ 2022
ਸ. ਗੁਰਵਿੰਦਰ ਸਿੰਘ ਜੋਹਲ ਪੀਸੀਐਸ ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਨੇ ਦੱਸਿਆ ਕਿ 26 ਜਨਵਰੀ ਬੁੱਧਵਾਰ ਨੂੰ ਸ਼ਹਿਰ ਵਿਚ 5 ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।

ਹੋਰ ਪੜ੍ਹੋ :-ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਐਸ.ਡੀ.ਐਮ.-ਕਮ- ਰਿਟਰਨਿੰਗ ਅਫਸਰ ਫਾਜ਼ਿਲਕਾ ਨੇ ਪੱਤਰਕਾਰਾਂ ਨਾਲ ਕੀਤੀ ਬੈਠਕ  

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਕੈਂਪਾਂ ਵਿਖੇ ਪਹਿਲੀ ਡੋਜ਼, ਦੂਸਰੀ ਡੋਜ਼ ਅਤੇ ਬੂਸਟਰ ਡੋਜ਼ ਲਗਾਇਆ ਜਾਣਗੀਆਂ ਜਿਸ ਲਈ ਜਿਹੜੇ ਵਿਅਕਤੀ ਦੀ ਕੋਈ ਵੀ ਡੋਜ਼ ਪੈਡਿੰਗ ਹੈ ਉਹ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਡੋਜ਼ ਲਗਵਾਉਣ।
ਉਨ੍ਹਾਂ ਵੈਕਸੀਨੇਸ਼ਨ ਕੈਂਪਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੈਂਪ ਜ਼ਿਲ੍ਹਾ ਕੋਰਟ ਕੰਪਲੈਕਸ ਰੋਪੜ, ਨਹਿਰੂ ਸਟੇਡਿਅਮ ਰੋਪੜ,  ਆਂਗਣਵਾੜੀ ਕੇਂਦਰ ਬੜੀ ਹਵੇਲੀ, ਰਾਧਾ ਸੁਆਮੀ ਸਤਸੰਗ ਘਰ ਗਿਆਨੀ ਜ਼ੈਲ ਸਿੰਘ ਨਗਰ ਤੇ ਬਗਲਾ ਮੁੱਖੀ ਮੰਦਿਰ ਰੋਪੜ, ਲਗਾਇਆ ਜਾ ਰਿਹਾ ਹੈ।
ਸ. ਜੌਹਲ ਨੇ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਜਰੂਰ ਕਰਵਾਈ ਜਾਵੇ ਤਾ ਜੋ ਸਮਾਜ ਨੂੰ ਇਸ ਮਾਰੂ ਬਿਮਾਰੀ ਤੋ ਮੁੱਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਮਾਮਲਾ ਲਗਾਤਾਰ ਵੱਧ ਰਹੇ ਹਨ ਅਤੇ ਇਸ ਵੈਕਸੀਨੇਸ਼ਨ ਨਾਲ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਘਰੋਂ ਬਾਹਰੋਂ ਨਿਕਲਦੇ ਹੋਏ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਤੌਰ ਉਤੇ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਕਹਿਣਾ ਬਿਲਕੁੱਲ ਗਲਤ ਹੈ ਕਿ ਓਮੀਕਰੋਨ ਜਿਆਦਾ ਪ੍ਰਭਾਵਸ਼ੀਲ ਨਹੀਂ ਹੈ ਜਦਕਿ ਮਾਹਿਰਾਂ ਦੀ ਰਿਪੋਰਟਾਂ ਅਨੁਸਾਰ ਇਸ ਵਾਰਿਸ ਸਹਿ-ਰੌਗਾਂ ਅਤੇ ਬਜ਼ੁਰਗਾਂ ਲਈ ਘਾਤਕ ਸਿੱਧ ਹੋ ਸਕਦਾ ਹੈ ਜਿਸ ਲਈ ਇਹ ਜਰੂਰੀ ਹੈ ਕਿ ਅਸੀਂ ਵੈਕਸੀਨੇਸ਼ਨ ਕਰਵਾਈਏ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕੋਵਿਡ ਨਿਯਮਾਂ ਦੀ ਪਾਲਣਾ ਕਰੀਏ।
Spread the love