ਫ਼ਾਜ਼ਿਲਕਾ 10 ਅਕਤੂਬਰ 2021
ਕਲੀਨ ਇੰਡੀਆ ਮੁਹਿੰਮ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਕੂੜਾ ਇਕੱਤਰ ਕਰਨ ਦੀ ਗਤੀਵਿਧੀਆਂ ਜਾਰੀ ਹਨ। ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਕੂੜਾ ਇਕੱਤਰ ਕੀਤਾ ਜਾ ਰਿਹਾ ਹੈ ।ਇਸੇ ਲੜੀ ਤਹਿਤ ਅੱਜ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਨੌਜਵਾਨ ਸਮਾਜ ਸੇਵਾ ਸੰਸਥਾ ਦੇ ਸਹਿਯੋਗ ਨਾਲ 50 ਕਿਲੋ ਕੂੜਾ ਇਕੱਤਰ ਕੀਤਾ ਗਿਆ ।
ਹੋਰ ਪੜ੍ਹੋ :-ਰਣਜੀਤ ਐਵੀਨਿਊ – ਲੁਹਾਰਕਾ ਰੋਡ ਤੇ ਬਣੇਗਾ ਪੁੱਲ – ਔਜਲਾ
ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇਡ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗਊਸ਼ਾਲਾ ਰੋਡ ਘੰਟਾਘਰ ਆਦਿ ਹੋਰ ਵੱਖ ਵੱਖ ਥਾਵਾਂ ਤੋਂ ਐੱਨਜੀਓ ਨੌਜਵਾਨ ਸਮਾਜ ਸੇਵਾ ਸੰਸਥਾ ਦੇ ਸਹਿਯੋਗ ਨਾਲ ਕੂੜਾ ਇਕੱਤਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕਲੀਨ ਮੁਹਿੰਮ ਇੰਡੀਆ ਤਹਿਤ ਸ਼ਹਿਰ ਦੀ ਸਾਫ ਸਫਾਈ ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਦੀ ਸਾਫ ਸਫਾਈ ਹੋਣ ਨਾਲ ਬਿਮਾਰੀਆਂ ਤੋਂ ਨਿਜਾਤ ਮਿਲੇਗੀ ਅਤੇ ਸ਼ਹਿਰ ਵੀ ਸਾਫ਼ ਨਜ਼ਰ ਆਵੇਗਾ ।
ਇਸ ਦੌਰਾਨ ਪਵਨ ਕੁਮਾਰ ਲਵਲੀ ਕੁਮਾਰ ਬਿਨੈ ਕੁਮਾਰ ਤੋਂ ਇਲਾਵਾ ਨੌਜਵਾਨ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ ਮੌਜੂਦ ਸਨ ।