ਡਿਪਟੀ ਕਮਿਸ਼ਨਰ ਨੇ 7 ਕਰਾਟੇ ਖਿਡਾਰੀਆਂ ਦਾ ਸਨਮਾਨ ਕੀਤਾ 

7 karate players
ਡਿਪਟੀ ਕਮਿਸ਼ਨਰ ਨੇ 7 ਕਰਾਟੇ ਖਿਡਾਰੀਆਂ ਦਾ ਸਨਮਾਨ ਕੀਤਾ 

Sorry, this news is not available in your requested language. Please see here.

ਰੂਪਨਗਰ, 25 ਅਕਤੂਬਰ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਵਲੋਂ ਅੱਜ ਅਤੁਲ ਫਿਟਨੈਸ ਐਂਡ ਮਿਕਸ ਮਾਰਸ਼ਲ ਆਰਟਸ ਅਕੈਡਮੀ ਦੇ 7 ਕਰਾਟੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।

ਹੋਰ ਪੜ੍ਹੋ :-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ  ਕਾਨੂੰਨੀ ਸੇਵਾਵਾਂ  ਕੈਂਪ 9 ਨੂੰ

ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਐਲਐਨਸੀਟੀ ਇੰਸਟੀਚਿਊਟ, ਭੋਪਾਲ ਵਿਖੇ ਦੂਜਾ ਨੈਸ਼ਨਲ ਮੀਟ ਟੂਰਨਾਮੈਂਟ ਵਿਚ ਰੋਪੜ ਦੇ ਕਰਾਟੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗ ਵਿੱਚ ਤਗਮੇ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।ਜਿਸ ਵਿੱਚ ਅਰਸ਼ਲੀਨ ਕੌਰ 14 ਸਾਲ ਅਤੇ ਆਯੂਸ਼ ਰਾਏ ਉਮਰ 14 ਸਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ ਅਤੇ ਇਸ ਤੋਂ ਇਲਾਵਾ ਨਵਜੋਤ ਸਿੰਘ ਅਤੇ ਪ੍ਰਾਚੀ ਨੇ ਚਾਂਦੀ ਅਤੇ ਹਰਸ਼ਿਤ ਵੋਹਰਾ, ਅੰਸ਼ਦੀਪ ਸਿੰਘ, ਕਲਪਨਾ ਚੌਧਰੀ ਨੇ ਰੋਪੜ ਅਕੈਡਮੀ ਨੂੰ 3 ਕਾਂਸੀ ਦੇ ਤਗਮੇ ਦਿਵਾਏ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ, ਐਲਐਨਸੀਟੀ ਇੰਸਟੀਚਿਟ, ਭੋਪਾਲ ਵਿਖੇ ਦੂਜਾ ਨੈਸ਼ਨਲ ਮੀਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ, ਜੰਮੂ, ਗੁਜਰਾਤ, ਉੜੀਸਾ, ਹਰਿਆਣਾ, ਤਾਮਿਲਨਾਡੂ ਸਮੇਤ 10 ਰਾਜ ਕੇ ਕਰਾਟੇ ਖਿਡਾਰੀਆਂ ਨੇ ਭਾਗ ਲਿਆ।
Spread the love