ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਕਾਰਵਾਈ

Sorry, this news is not available in your requested language. Please see here.

ਨਗਰ ਕੌਂਸਲ ਜ਼ੀਰਾ ਵੱਲੋਂ ਸ਼ਹਿਰ ਦੇ ਵੱਖ-ਵੱਖ ਹੋਲਸੇਲਰਾਂ ਤੇ ਕੀਤੀ ਛਾਪੇਮਾਰੀ

 

ਫਿਰੋਜ਼ਪੁਰ, 6 ਅਕਤੂਬਰ :- 

        ਨਗਰ ਕੌਂਸਲ ਜ਼ੀਰਾ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 1 ਜੂਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਅਤੇ ਪਬੰਦੀਸ਼ੁਦਾ ਪਲਾਸਟਿਕ ਕੈਰੀ ਬੈਗਜ਼ ‘ਤੇ ਪੂਰਨ ਰੂਪ ਵਿੱਚ ਪਾਬੰਧੀ ਲਗਾ ਦਿੱਤੀ ਗਈ ਸੀ ਜਿਸਦੇ ਚਲਦੇ ਨਗਰ ਕੌਂਸਲ ਜ਼ੀਰਾ ਵੱਲੋਂ ਮਿਤੀ 8 ਸਤੰਬਰ, 2022 ਨੂੰ ਕਾਰਜ ਸਾਧਕ ਅਫਸਰ ਸ੍ਰੀ ਸੰਜੇ ਬਾਂਸਲ ਜੀ ਦੀ ਪ੍ਰਧਾਨਗੀ ਹੇਠ ਜ਼ੀਰਾ ਸ਼ਹਿਰ ਦੇ ਸਮੂਹ ਪਲਾਸਟਿਕ ਕੈਰੀ ਬੈਗਜ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ ਕਰਨ ਵਾਲੇ ਸਮੂਹ ਹੋਲਸੇਲਰ ਨਾਲ ਮੀਟਿੰਗ ਕੀਤੀ ਗਈ ਸੀ। ਇਹ ਮੀਟਿੰਗ ਸ਼੍ਰੀ ਸੰਜੇ ਬਾਂਸਲ ਕਾਰਜ ਸਾਧਕ ਅਫਸਰ ਅਤੇ ਸ੍ਰੀ ਸੁਖਪਾਲ ਸਿੰਘ ਸੈਨਟਰੀ ਇੰਸਪੈਕਟਰ ਵੱਲੋਂ ਇਨ੍ਹਾਂ ਸਮੂਹ ਹੋਲਸੇਲਰਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਬੈਨ ਹੋਏ ਪਲਾਸਟਿਕ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਉਹ ਤੁਰੰਤ ਪਾਬੰਦੀਸ਼ੁਦਾ ਪਲਾਸਟਿਕ ਦੀ ਵਿਕਰੀ ਨੂੰ ਬੰਦ ਕਰਨ

        ਇਸ ਸਬੰਧੀ ਅੱਜ ਕਾਰਜ ਸਾਧਕ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਸੈਨੀਟੇਸ਼ਨ ਸ਼੍ਰੀ ਜੁਗਰਾਜ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਵੱਲੋਂ ਆਪਣੀ ਟੀਮ ਰਾਹੀਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਲਗਭਗ ਤਿੰਨ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਅਤੇ ਲਗਭਗ 150 ਕਿਲੋਗ੍ਰਾਮ ਸਿੰਗਲ ਯੂਜ ਪਲਾਸਟਿਕ ਮਟੀਰੀਅਲ ਨੂੰ ਕਵਰ ਕੀਤਾ ਗਿਆ। ਇਸ ਦੌਰਾਨ ਨਗਰ ਕੌਂਸਲ ਦੀ ਟੀਮ ਨੇ ਸਮੂਹ ਹੋਲਸੇਲਰਾਂ ਅਤੇ ਦੁਕਾਨਦਾਰਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਅਤੇ ਵਿਕਰੀ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ। ਸੁਪਰਡੈਂਟ ਸੈਨੀਟੇਸ਼ਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਵਿਅਕਤੀ ਸਿੰਗਲ ਯੂਜ ਪਲਾਸਟਿਕ ਮਟੀਰੀਅਲ ਦੀ ਵਿਕਰੀ ਜਾਂ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਉਸਦਾ ਚਲਾਨ, ਜੁਰਮਾਨਾ ਕਰ ਕੇ ਮਟੀਰੀਅਲ ਵੀ ਜਬਤ ਕੀਤਾ ਜਾਵੇਗਾ।

        ਇਸ ਚੈਕਿੰਗ ਟੀਮ ਵਿੱਚ ਸੁਪਰਡੈਂਟ ਸੈਨੀਟੇਸ਼ਨ ਸ਼੍ਰੀ ਜੁਗਰਾਜ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਤੋਂ ਇਲਾਵਾ ਸ਼੍ਰੀਮਤੀ ਤਰਨਜੀਤ ਕੋਰ ਪ੍ਰੋਗਰਾਮ ਕੁਆਡੀਨੇਟਰ ਸ਼੍ਰੀ ਮਨਿੰਦਰ ਸਿੰਘ (ਕਲਰਕ), ਦਮਨ ਸ਼ਰਮਾਂ ਅਤੇ ਬਾਕੀ ਸਟਾਫ ਹਾਜ਼ਰ ਸੀ।

 

ਹੋਰ ਪੜ੍ਹੋ :-  ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ