ਗੁਰਦਾਸਪੁਰ, 28 ਫਰਵਰੀ 2022
ਸ੍ਰੀ ਰਾਹੁਲ ਵਧੀਕ ਜਿਲ੍ਹਾ ਮੈਜਿਸਟਰੇਟ , ਗੁਰਦਾਸਪੁਰ ਨੇ ਜਾਬਤਾ ਫੌਜ਼ਦਾਰੀ ਸੰਘਤਾ (1973) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦਿਆਂ ਅੰਤਰਰਾਸ਼ਟਰੀ ਸਰਹੱਦ ਭਾਰਤ-ਪਾਕਿਸਤਾਨ ਦੇ 500 ਮੀਟਰ ਦੇ ਅੰਦਰ ਜਿਥੇ ਫੈਨਸਿੰਗ ਲੱਗੀ ਹੋਈ ਅਤੇ 1000 ਮੀਟਰ ਜਿਥੇ ਫੈਨਸਿੰਗ ਨਹੀਂ ਲੱਗੀ ਹੈ ਉਥੇ ਹਰ ਰੋਜ਼ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਹਰ ਤਰਾਂ ਦੀ ਆਵਜਾਈ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੋਰ ਪੜ੍ਹੋ :-ਨਾਖ ਦੀ ਸਫਲ ਕਾਸ਼ਤ ਕਰਨ ਬਾਰੇ ਟਰੇਨਿੰਗ ਲਗਾਈ
ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਜ਼ਿਲੇ ਦੇ ਨਾਲ ਲੱਗਦੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਮਾਜ ਵਿਰੋਧੀ ਤੱਤਾਂ ਦੇ ਕਿਸੇ ਵੀ ਪ੍ਰਕਾਰ ਦੀ ਮੂਵਮੈਂਟ, ਜਿਸ ਨਾਲ ਅਮਨ-ਸ਼ਾਤੀ ਦੇ ਭੰਗ ਹੋਣ ਦਾ ਖਦਸ਼ਾ ਹੋਵੇ ਨੂੰ ਮੁੱਖ ਰੱਖਦਿਆਂ ਭਾਰਤ-ਪਾਕਿਸਤਾਨ ਸਰਹੱਦ ਤੇ ਕਿਸੇ ਵੀ ਪ੍ਰਕਾਰ ਦੀ ਆਵਾਜਾਈ ’ਤੇ ਪਾਬੰਦੀ ਲਗਾਉਣਾ ਜਰੂਰੀ ਹੈ। ਇਸ ਲਈ ਉਪਰੋਕਤ ਹੁਕਮ ਲਾਗੂ ਕੀਤਾ ਜਾਂਦਾ ਹੈ।
ਇਹ ਹੁਕਮ ਪੁਲਿਸ, ਆਰਮੀ, ਸੀ.ਆਰ.ਪੀ.ਐਫ, ਬੀ.ਐਸ.ਐਫ, ਹੋਮ ਗਾਰਡਜ਼ ਅਤੇ ਕੇਂਦਰੀ ਐਕਸਾਈਜ਼ ਐਂਡ ਕਸਟਮ ਦਾ ਸਟਾਫ ਅਤੇ ਉਹ ਵਿਅਕਤੀ ਜਿਨਾਂ ਨੂੰ ਜ਼ਿਲ੍ਹਾ ਮੈਜਿਸਟੇਰਟ ਵਲੋਂ ਜਾਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਅਧਿਕਾਰਤ ਅਫਸਰ ਵਲੋਂ ਪਰਮਿਟ ਜਾਰੀ ਕੀਤਾ ਹੋਵੇਗਾ ’ਤੇ ਲਾਗੂ ਨਹੀਂ ਹੋਵੇਗਾ।
ਉਪਰੋਕਤ ਪਾਬੰਦੀ ਦਾ ਹੁਕਮ 28 ਅਪ੍ਰੈਲ 2022 ਤਕ ਲਾਗੂ ਰਹੇਗਾ।