ਬਰਨਾਲਾ, 22 ਫ਼ਰਵਰੀ 2022
ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲ਼ਾ ਵਲੋਂ ਆਜ਼ਾਦ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਪਿੰਡ ਕਾਲੇਕੇ ਦੇ ਸਹਿਯੋਗ ਨਾਲ ਜਲ ਜਾਗਰਣ ਟਰੇਨਿੰਗ ਕੈਂਪ ਲਾਇਆ ਗਿਆ।
ਹੋਰ ਪੜ੍ਹੋ :-ਨਾਲਸਾ ਲੀਗਲ ਸਰਵਿਸਜ਼ ਟੂ ਐੱਫ ਐੱਸ. ਡਬਲਿਊ, ਐੱਮ. ਐੱਸ. ਐੱਮ. ਅਤੇ ਟੀ. ਜੀ. ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ
ਇਸ ਮੌਕੇ ਜਿਲਾ ਯੂਥ ਅਫ਼ਸਰ ਮੈਡਮ ਓਮਕਾਰ ਸਵਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਸਾਡਾ ਜੀਵਨ ਹੈ। ਧਰਤੀ ‘ਤੇ ਤਿੰਨ ਚੌਥਾਈ ਹਿੱਸਾ ਜਲ ਹੈ,ਪਰ ਪੀਣਯੋਗ ਪਾਣੀ ਬਹੁਤ ਘੱਟ ਹੈ , ਸਾਨੂੰ ਪਾਣੀ ਦੀ ਪੂਰੀ ਬੱਚਤ ਕਰਨੀ ਚਾਹੀਦੀ ਹੈ । ਪਾਣੀ ਬਚਾ ਕੇ ਅਸੀ ਆਮ ਜ਼ਿੰਦਗੀ ਅਤੇ ਵਾਤਾਵਰਨ ਨੂੰ ਬਚਾ ਸਕਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨਵਰਾਜ ਸਿੰਘ ਵੱਲੋਂ ਪਾਣੀ ਦੀ ਬੱਚਤ ਲਈ ਸਹੁੰ ਵੀ ਚੁਕਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਪਰਗਟ ਸਿੰਘ , ਅੰਮ੍ਰਿਤ ਸਿੰਘ , ਮਾਸਟਰ ਰਾਜਵੀਰ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਬਰਨਾਲ਼ਾ ਦੇ ਜਸਪ੍ਰੀਤ ਸਿੰਘ , ਸਾਜਨ ਸਿੰਘ , ਜਗਦੀਸ਼ ਸਿੰਘ ਆਦਿ ਹਾਜ਼ਰ ਸਨ ।