ਅੰਮ੍ਰਿਤਸਰ 28 ਅਪ੍ਰੈਲ 2022
ਬਾਗਬਾਨੀ ਵਿਭਾਗ ਅੰÇ੍ਰਮਤਸਰ ਦੇ ਪੀਅਰ ਅਸਟੇਟ ਵੱਲੋ ਕਿਸਾਨ ਭਾਗੀਦਾਰੀ ਪ੍ਰਥਮਿਕਤਾ ਹਮਾਰੀ ਅਭਿਆਨ ਅਧੀਨ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਮੁਹਿੰਮ ਤਹਿਤ ਇੱਕ ਕਿਸਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੱਲੋ ਪੀਅਰ ਅਸਟੇਟ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆ ਅਤੇ ਵਿਭਾਗ ਵੱਲੋ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ।
ਹੋਰ ਪੜ੍ਹੋ :-ਕੈਂਸਰ, ਸ਼ੁਗਰ, ਅਤੇ ਹਾਇਪਰਟੈਂਸ਼ਨ ਜਾਗਰੂਕਤਾ ਸਬੰਧੀ ਵੈਨ ਰਵਾਨਾਂ
ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ ਜਸਪਾਲ ਸਿੰਘ ਢਿੱਲੋਂ ਵੱਲਂੋ ਨਾਖ ਦੀ ਮੌਜੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਵਿਸਥਾਰ ਬਾਰੇ ਦੱਸਿਆ। ਇਸ ਤੋ ਇਲਾਵਾ ਪੀਅਰ ਅਸਟੇਟ ਦੀ ਮਸ਼ੀਨਰੀ ਬਾਰੇ ਦੱਸਿਆ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਪੀਅਰ ਅਸਟੇਟ ਦੀ ਰਜਿਸਟਰੇਸ਼ਨ ਕਰਵਾ ਕੇ ਮੈਂਬਰ ਬਣਿਆ ਜਾਵੇ। ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਵੱਲੋਂ ਬਾਗਾਂ ਦੀ ਵਿਉਂਤਬੰਦੀ ਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਦੇ ਅਸ਼ਵਨੀ ਕੁਮਾਰ ਰਾਮਬਾਨੀ ਖੇਤੀਬਾੜੀ ਅਫਸਰ ਵੱਲੋਂ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਫਸਲਾਂ ਦੀ ਕਾਸ਼ਤ ਲਈ ਬਹੁਤ ਹੀ ਜਰੂਰੀ ਨੁਕਤਿਆ ਬਾਰੇ ਜਾਣਕਾਰੀ ਦਿੱਤੀ।
ਭੂਮੀ ਵਿਭਾਗ ਦੇ ਅਧਿਕਾਰੀ ਰਵਿੰਦਰ ਸਿੰਘ ਵੱਲੋਂ ਆਪਣੇ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਜਿਮੀਦਾਰਾਂ ਵੱਲੋ ਕਾਫੀ ਸਵਾਲ ਕੀਤੇ ਗਏ ਜਿਸ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ,ਹਰਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਅਤੇ ਹਰਬਖਸੀਸ ਸਿੰਘ ਮਾਨ,ਜਸਪਾਲ ਸਿੰਘ,ਦਲਜੀਤ ਸਿੰਘ, ਅਵਤਾਰ ਸਿੰਘ, ਵਿਕਾਸ ਪਾਂਡੇ ਆਦਿ ਬਾਗਬਾਨ ਹਾਜਿਰ ਸਨ। ਜਤਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋ ਮਾਹਿਰਾਂ ਅਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ।