ਬਰਨਾਲਾ, 12 ਜਨਵਰੀ 2023
ਬਰਨਾਲਾ ਜ਼ਿਲ੍ਹੇ ਦੇ ਆਈ.ਟੀ.ਆਈ ਦੇ ਵੱਖ ਵੱਖ ਟਰੇਡ ਵਿੱਚ ਪਾਸ ਹੋਏ ਪ੍ਰਾਰਥੀਆਂ ਲਈ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ ਕੰਪਨੀ ਵੱਲੋਂ ਅਪ੍ਰੈਂਟਾਇਸਸ਼ਿਪ (ਤਨਖਾਹ ਆਧਾਰ ‘ਤੇ ਸਿਖਲਾਈ) ਕਰਾਈ ਜਾ ਰਹੀ ਹੈ। ਇਸ ਅਪ੍ਰੈਂਟਿਸ ਅਤੇ ਸਕਰੂਟਨੀ ਕੈਂਪ ਵਿੱਚ ਆਈ.ਟੀ.ਆਈ ਦੇ ਵੱਖ ਵੱਖ ਟਰੇਡ ਵਿੱਚ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ।
ਹੋਰ ਪੜ੍ਹੋ – ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਲਿੰਕ ਸੜਕਾਂ ਦੀ ਰਿਪੇਅਰ ਤੇ ਖਰਚੇ ਜਾਣਗੇ 6 ਕਰੋੜ ਰੁਪਏ: ਭੁੱਲਰ
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਈਟੀਆਈ ਪੇਂਟਰ (ਜਨਰਲ), ਇਲੈਕਟ੍ਰੀਸ਼ੀਅਨ, ਵੈਲਡਰ, ਫਿਟਰ, ਟਰਨਰ, ਡੀਜ਼ਲ ਮਕੈਨਿਕ, ਕੋਪਾ, ਮਸ਼ੀਨਿਸਟ (ਗ੍ਰਾਈਂਡਰ), ਟੂਲ ਐਂਡ ਡਾਈ, ਮੋਟਰ ਮਕੈਨਿਕ ਵਾਹਨ, ਟਰੈਕਟਰ ਮਕੈਨਿਕ ਆਦਿ ਨਾਲ ਸਬੰਧਤ ਯੋਗਤਾ ਵਾਲੇ ਸਿਰਫ ਮੇਲ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਘੱਟੋ-ਘੱਟ 18 ਤੋਂ 23 ਸਾਲ ਤੱਕ ਹੋਵੇ, ਜਿਨ੍ਹਾਂ ਦੀ ਵਿਦਿਅਕ ਯੋਗਤਾ ਆਈਟੀਆਈ (ਸਿਰਫ ਸਰਕਾਰੀ ਆਈਟੀਆਈ), ਆਈਟੀਆਈ ਕਾਊਂਸਲ ਐਸਸੀਵੀਟੀ ਅਤੇ ਅੇੈਨਸੀਵੀਟੀ ਤੋਂ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ‘ਤੇ ਸੰਪਰਕ ਕਰੋ।