ਮਾਤਰ ਛਾਇਆ ਆਸ਼ਰਮ ਦੇ ਬੱਚਿਆਂ ਨੇ ਧੋਰਾ ਮਹਿਰਾਜਪੁਰ ਵਿਖੇ ਬਣੀ ਯਾਦਗਾਰ ਦਾ ਕੀਤਾ ਦੌਰਾ

BISHNOI
ਮਾਤਰ ਛਾਇਆ ਆਸ਼ਰਮ ਦੇ ਬੱਚਿਆਂ ਨੇ ਧੋਰਾ ਮਹਿਰਾਜਪੁਰ ਵਿਖੇ ਬਣੀ ਯਾਦਗਾਰ ਦਾ ਕੀਤਾ ਦੌਰਾ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਨੇ ਦੁਪਹਿਰ ਦਾ ਭੋਜਨ ਕਰਵਾਇਆ

ਅਬੋਹਰ, ਫਾਜ਼ਿਲਕਾ, 28 ਅਕਤੂਬਰ 2021

ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀ ਪਹਿਲ ਕਦਮੀ ਤੇ ਜ਼ਿਲਾ ਬਾਲ ਸੁਰੱਖਿਆ ਯੁਨਿਟ ਵੱਲੋਂ ਪਿੰਡ ਆਲਮਗੜ ਵਿਖੇ ਬਣੇ ਮਾਤਰ ਛਾਇਆ ਬਾਲ ਆਸ਼ਰਮ ਦੇ ਬੱਚਿਆਂ ਨੂੰ ਅੱਜ ਸੀਤੋ ਗੁੰਨੋ ਨੇੜੇ ਧੋਰਾ ਮਹਿਰਾਜਪੁਰ ਵਿਖੇ ਬਣੀ ਸ਼ਹੀਦ ਅੰਮਿ੍ਰਤਾ ਦੇਵੀ ਜੀ ਦੀ ਯਾਦਗਾਰ ਦਾ ਦੌਰਾ ਕੀਤਾ। ਡੀਸੀਪੀਓ ਸ੍ਰੀਮਤੀ ਰੀਤੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਇੰਨਾਂ ਬੱਚਿਆਂ ਲਈ ਦੀਵਾਲੀ ਦਾ ਆ ਰਿਹਾ ਤਿਓਹਾਰ ਯਾਦਗਾਰੀ ਬਣਾਉਣ ਲਈ ਉਨਾਂ ਦਾ ਇਹ ਦੌਰਾ ਕਰਵਾਇਆ ਗਿਆ ਹੈ। ਬਾਅਦ ਵਿਚ ਡਿਪਟੀ ਕਮਿਸ਼ਨਰ ਨੇ ਉਨਾਂ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਵੀ ਖੁਆਇਆ।

ਹੋਰ ਪੜ੍ਹੋ :-ਸੜਕ ਸੁਰੱਖਿਆ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇਗਾ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ

ਜਿਕਰਯੋਗ ਹੈ ਕਿ ਧੋਰਾ ਮਹਿਰਾਜਪੁਰ ਵਿਖੇ ਬਿਸ਼ਨੋਈ ਸਮਾਜ ਨਾਲ ਸਬੰਧਤ ਸ਼ਹੀਦ ਅੰਮਿ੍ਰਤਾ ਦੇਵੀ ਜੀ ਦੀ ਯਾਦਗਾਰ ਬਣੀ ਹੋਈ ਹੈ ਜਿੰਨਾਂ ਨੇ ਰੁੱਖਾਂ ਦੀ ਰਾਖੀ ਲਈ ਆਪਣਾ ਬਲਿਦਾਨ ਦਿੱਤਾ ਸੀ। ਇਸ ਮੌਕੇ ਇੱਥੇ ਬੱਚਿਆਂ ਨੇ ਜੰਗਲੀ ਜੀਵ ਰੱਖ ਅਧੀਨ ਪੈਂਦੇ ਇਸ ਪਿੰਡ ਵਿਚ ਬਣੀ ਯਾਦਗਾਰ ਦਾ ਦੌਰਾ ਕੀਤਾ ਅਤੇ ਹਿਰਨ ਵੀ ਵੇਖੇ। ਬੱਚਿਆਂ ਨੇ ਵਾਤਾਵਰਨ ਦੀ ਸੰਭਾਲ ਪ੍ਰਤੀ ਮਨੁੱਖ ਦੇ ਫ਼ਰਜਾਂ ਦਾ ਸਬਕ ਇਸ ਯਾਤਰਾ ਦੌਰਾਨ ਸਿੱਖਿਆ। ਬੱਚਿਆਂ ਵਿਚ ਇਸ ਤਰਾਂ ਦੀ ਯਾਤਰਾ ਕਰ ਕੇ ਬਹੁਤ ਖੁਸ਼ੀ ਪਾਈ ਜਾ ਰਹੀ ਸੀ।

ਬਾਅਦ ਵਿਚ ਇੰਨਾਂ ਬੱਚਿਆਂ ਨੂੰ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੁਪਹਿਰ ਦੇ ਖਾਣੇ ਲਈ ਬੁਲਾਇਆ ਅਤੇ ਉਨਾਂ ਦੇ ਨਾਲ ਦੁਪਹਿਰ ਦਾ ਖਾਣਾ ਖਾਧਾ। ਉਨਾਂ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਆਪਣੀ ਪੜਾਈ ਲਗਨ ਨਾਲ ਕਰਨ ਅਤੇ ਜਿੰਦਗੀ ਵਿਚ ਇਕ ਕਾਮਯਾਬ ਵਿਅਕਤੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫਾਜ਼ਿਲਕਾ ਦੇ ਐਸਐਸਪੀ ਸ: ਹਰਮਨਬੀਰ ਸਿੰਘ ਗਿੱਲ ਵੀ ਹਾਜਰ ਸਨ।

Spread the love