ਜ਼ਿਲੇ ਗੁਰਦਾਸਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿਖੇ 10 ਮਾਰਚ ਨੂੰ ਹੋਵੇਗੀ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

Sorry, this news is not available in your requested language. Please see here.

ਗੁਰਦਾਸਪੁਰ, 17 ਫਰਵਰੀ 2022

ਜ਼ਿਲਾ ਚੋਣ ਅਫਸਰ–ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ। ਉਨਾਂ ਜਿਲੇ ਦੇ ਸਮੂਹ ਵੋਟਰਾਂ ਨੂੰ 20 ਫਰਵਰੀ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਵੱਧ ਤੋਂ ਵੱਧ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਅਪੀਲ ਕੀਤੀ।

ਹੋਰ ਪੜ੍ਹੋ :- ਕਾਂਗਰਸ ਦਾ ਗੁੰਡਾਰਾਜ ਹੁਣ ਚਾਰ ਦਿਨਾਂ ਵਿਚ ਖਤਮ ਹੋ ਜਾਵੇਗਾ : ਸੁਖਬੀਰ ਸਿੰਘ ਬਾਦਲ

ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਜਿਲੇ ਗੁਰਦਾਸਪੁਰ ਦੇ ਸਾਰੇ 07 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ (ਰਾਖਵਾਂ), ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ (ਰਾਖਵਾਂ), ਫਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਸਵੇਰੇ 8 ਵਜੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ ਹੋਵੇਗੀ।

ਉਨਾਂ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ (4) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਇੰਜੀਨਰਿੰਗ ਵਿੰਗ, ਗੇਟ ਨੰਬਰ 3, ਰੂਮ ਨੰਬਰ 103 ਤੇ 104 ਗਰਾਊਂਡ ਫਲੋਰ ਵਿਚ ਹੋਵੇਗੀ। ਹਲਕਾ ਦੀਨਾਨਦਰ (ਰਾਖਵਾਂ-5) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਇੰਜੀਨਰਿੰਗ ਵਿੰਗ, ਗੇਟ ਨੰਬਰ 3, ਰੂਮ ਨੰਬਰ 203 ਤੇ 204, ਪਹਿਲੀ ਮੰਜ਼ਿਲ ਵਿਚ ਹੋਵੇਗੀ। ਹਲਕਾ ਕਾਦੀਆਂ (06) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਪੋਲੀਟੈਕਨਿਕ ਵਿੰਗ, ਗੇਟ ਨੰਬਰ 1, ਰੂਮ ਨੰਬਰ 205 ਤੇ 206 , ਪਹਿਲੀ ਮੰਜ਼ਿਲ ਵਿਚ ਹੋਵੇਗੀ।

ਇਸੇ ਤਰਾਂ ਹਲਕਾ ਬਟਾਲਾ (7) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਪੋਲਟੈਕਨਿਕ ਵਿੰਗ, ਗੇਟ ਨੰਬਰ 1, ਰੂਮ ਨੰਬਰ 312 ਤੇ 312-ਏ, ਤੀਜ਼ੀ ਮੰਜ਼ਿਲ ਵਿਚ ਹੋਵੇਗੀ। ਹਲਕਾ ਸ੍ਰੀ ਹਰਗੋਬਿੰਦਪੁਰ (8-ਰਾਖਵਾਂ) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਫਾਰਮੇਸੀ ਕਾਲਜ, ਗੇਟ ਨੰਬਰ 1 , ਰੂਮ ਨੰਬਰ 307 ਤੇ 307-ਏ , ਟਾੱਪ ਫਲੋਰ ਵਿਚ ਹੋਵੇਗੀ। ਹਲਕਾ ਫਤਹਿਗੜ੍ਹ ਚੂੜੀਆਂ (9) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਪੋਲਟੈਕਨਿਕ ਵਿੰਗ, ਗੇਟ ਨੰਬਰ 1, ਰੂਮ ਨੰਬਰ 209 ਤੇ 209-ਏ, ਪਹਿਲੀ ਮੰਜ਼ਿਲ ਵਿਚ ਹੋਵੇਗੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (10) ਦੀ ਗਿਣਤੀ, ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ, ਡਰਾਇੰਗ ਹਾਲ (ਪਾਰਟ-1 ਅਤੇ ਪਾਰਟ -2),ਐਮ.ਬੀ.ਏ ਬਲਾਕ, ਦੂਜੀ ਮੰਜ਼ਿਲ ਵਿਚ ਹੋਵੇਗੀ।

Spread the love