ਵਿਧਾਨ ਸਭਾ ਚੋਣਾਂ-2022 ਲਈ ਡਿਊਟੀ ਨਿਭਾ ਰਹੇ ਸਾਰੇ ਅਧਿਕਾਰੀ ਤੇ ਕਰਮਾਚਾਰੀ ਲਈ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ: ਸੋਨਾਲੀ ਗਿਰਿ

sonaligiri
ਵਿਧਾਨ ਸਭਾ ਚੋਣਾਂ-2022 ਲਈ ਡਿਊਟੀ ਨਿਭਾ ਰਹੇ ਸਾਰੇ ਅਧਿਕਾਰੀ ਤੇ ਕਰਮਾਚਾਰੀ ਲਈ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ: ਸੋਨਾਲੀ ਗਿਰਿ

Sorry, this news is not available in your requested language. Please see here.

ਰੂਪਨਗਰ, 9 ਜਨਵਰੀ 2022

ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਵਲੋਂ ਅੱਜ ਵਿਧਾਨ ਸਭਾ ਚੋਣਾਂ ਸਬੰਧੀ ਐਸ.ਐਸ.ਪੀ. ਰੂਪਨਗਰ, ਵਧੀਕ ਡਿਪਟੀ ਕਮਿਸ਼ਨਰਾਂ, ਰਿਟਰਨਿੰਗ ਅਫਸਰਾਂ, ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਲਈ ਡਿਊਟੀ ਨਿਭਾ ਰਹੇ ਸਾਰੇ ਅਧਿਕਾਰੀ ਤੇ ਕਰਮਾਚਾਰੀ ਲਈ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਹੈ ਜਿਸ ਕਰਕੇ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਸੋਮਵਾਰ ਤੋਂ ਪਹਿਲਾਂ ਆਪਣਾ ਟੀਕਾਕਰਨ ਕਰਵਾਉਣ।

ਹੋਰ ਪੜ੍ਹੋ :-15 ਜਨਵਰੀ ਤੱਕ ਰਹੇਗੀ ਰੈਲੀ, ਰੋਡ ਸ਼ੋਅ ਆਦਿ ਉਤੇ ਮੁਕਮੰਲ ਪਾਬੰਦੀ-ਜਿਲਾ ਚੋਣ ਅਧਿਕਾਰੀ
ਉਨ੍ਹਾਂ ਇਸ ਮੌਕੇ ਉਤੇ ਚੋੋਣ ਪ੍ਰੀਕਿਰਿਆ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਚੋਣ ਅਮਲੇ ਦੀ 100 ਫੀਸਦੀ ਵੈਕਸੀਨੇਸ਼ਨ ਲਈ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਓਮੀਕਰੋਨ ਵਾਈਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਹਨ ਕਿ ਰਾਜਨੀਤਿਕ ਪਾਰਟੀਆਂ ਆਪਣੇ ਪੱਧਰ ਉਤੇ ਵੋਟਰਾਂ ਨੂੰ ਜਾਗਰੂਕ ਵੀ ਕਰਨ ਅਤੇ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਵੀ ਕਰਨ।
ਉਨ੍ਹਾਂ ਇਹ ਵੀ ਕਿਹਾ ਕਿ ਸੀ. ਵਿਜ਼ਲ ਐਪ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜਿਸ ਰਾਹੀਂ ਲੋਕ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ, ਤਸਵੀਰ ਆਦਿ ਐਪ ਰਾਹੀਂ ਭੇਜ ਸਕਦੇ ਹਨ।
ਉਨ੍ਹਾਂ ਰਿਟਰਨਿੰਗ ਅਫਸਰਾਂ ਅਤੇ ਡੀ.ਐਸ.ਪੀਜ਼. ਨੂੰ ਰੋਜ਼ਾਨਾ ਰਿਪੋਰਟਿੰਗ ਸਮੇਂ ਉਤੇ ਕਰਨ ਦੀ ਹਦਾਇਤ ਦਿੱਤੀ ਅਤੇ ਯਕੀਨੀ ਬਣਾਉਣ ਲਈ ਕਿਹਾ ਕਿ ਕੈਂਪੇੇਨ ਕਰਫਿਊ ਦੌਰਾਨ ਹਰ ਤਰ੍ਹਾਂ ਦੀ ਰਾਜਨੀਤਿਕ ਗਤੀਵਿਧੀ ਨੂੰ ਰੋਕਿਆ ਜਾਵੇ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਮੀਡਿਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਵਲੋਂ ਰਾਜਨੀਤਿਕ ਪਾਰਟੀਆਂ ਉਤੇ ਸਾਰੀਆਂ ਆਨ-ਲਾਈਨ ਅਤੇ ਆਫ-ਲਾਈਨ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ 1 ਜਨਵਰੀ, 2022 ਨੂੰ 18 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਉਮਰ ਹੋ ਜਾਂਦੀ ਹੈ ਤਾਂ ਉਹ ਆਪਣੀ ਵੋਟ ਤੁਰੰਤ ਬਣਾਵੇ। ਜਿਸ ਲਈ ਵੋਟਰ ਹੈਲਪ ਲਾਈਨ, ਵੈੱਬ ਪੋਰਟਲ www.nvsp.in ਅਤੇ www.voterportal.eci.gov.in ਉਤੇ ਆਨ ਲਾਈਨ ਅਪਲਾਈ ਕਰ ਸਕਦਾ ਹੈ।
Spread the love