ਸਹਾਇਕ ਕਮਿਸਨਰ (ਫੂਡ) ਡਾ: ਪੰਨੂੰ ਵੱਲੋ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਕਾਰੋਬਾਰੀਆਂ ਨਾਲ ਮੀਟਿੰਗ

ਸਹਾਇਕ ਕਮਿਸਨਰ (ਫੂਡ) ਡਾ: ਪੰਨੂੰ ਵੱਲੋ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਕਾਰੋਬਾਰੀਆਂ ਨਾਲ ਮੀਟਿੰਗ
ਸਹਾਇਕ ਕਮਿਸਨਰ (ਫੂਡ) ਡਾ: ਪੰਨੂੰ ਵੱਲੋ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਕਾਰੋਬਾਰੀਆਂ ਨਾਲ ਮੀਟਿੰਗ

Sorry, this news is not available in your requested language. Please see here.

ਗੁਰਦਾਸਪੁਰ 25 ਮਾਰਚ 2022
ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਅਤੇ ਡਿਪਟੀ ਕਮਿਸਨਰ , ਗੁਰਦਾਸਪੁਰ ਦੇ ਹੁਕਮਾਂ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਦੌਰਾਨ ਸਹਾਇਕ ਕਮਿਸ਼ਨਰ (ਫੂਡ) ਡਾ ਜੀ. ਐਸ. ਪੰਨੂੰ ਨੇ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਿਸ਼਼ਨ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦੇਣ  । ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਲਈ ਫੂਡ ਸੇਫਟੀ ਵਿਭਾਗ ਕੋਲੋ ਲਾਇਸੰਸ ਜਾਂ ਰਜਿਸਟਰੇਸ਼ਨ ਲੈਣਾ ਜਰੂਰੀ ਹੈ। ਇਹ ਲਾਇਸੰਸ ਜਾਂ ਰਜਿਸਟਰੇਸ਼ਨ ਦਾ ਕੰਮ ਆਨ ਲਾਈਨ ਹੈ ਅਤੇ ਆਪ www.foscos.gov.in ਦੀ ਸਾਈਟ ਤੇ ਇਸ ਸਬੰਧੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹੋ ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਅਤੇ ਸਮੂਹ ਖ੍ਰੀਦ ਏਜੰਸੀਆਂ ਦੇ ਨਮਾਇੰਦਿਆਂ ਨਾਲ ਕੀਤੀ ਮੀਟਿੰਗ

ਡਾ; ਜੀ . ਐਸ. ਪੰਨੂੰ ਨੇ ਦੱਸਿਆ ਕਿ ਜੇਕਰ ਤੁਹਾਡੇ ਕਾਰੋਬਾਰ ਦੀ ਸੇਲ 12 ਲੱਖ ਰੁਪਏ ਤੋ ਘੱਟ ਹੈ ( ਸਲਾਨਾ ) ਤਾਂ ਤੁਹਾਨੂੰ ਮਹਿਕਮੇ ਤੋ ਰਜਿਸਟਰੇਸ਼ਨ ਲੈਣੀ ਹੈ ਅਤੇ ਜੇਕਰ ਤੁਹਾਡੀ ਸਲਾਨਾ ਸੇਲ 12 ਲੱਖ ਰੁਪਏ ਜਾਂ 12 ਲੱਖ ਰੁਪਏ ਤੋ ਜਿਆਦਾ ਹੈ ਤਾਂ ਤੁਸੀ ਲਾਇਸੰਸ ਅਪਲਾਈ ਕਰਨਾ ਹੈ । ਫੂਡ ਸੇਫਟੀ ਐਕਟ ਦੀਆਂ ਹਦਾਇਤਾਂ ਅਨੁਸਾਰ ਹਰ ਦੁਕਾਨਦਾਰ  ਨੂੰ ਆਪਣਾ  ਲਾਇਸ਼ੰਸ ਜਾਂ ਰਜਿਸਟਰੇਸ਼ਨ ਆਪਣੀ ਦੁਕਾਨ ਤੇ ਟੰਗ ਕੇ ਰੱਖਣਾ ਜਰੂਰੀ ਹੈ । ਇਸ ਤੋ ਇਲਾਵਾ ਆਪਣੀ ਦੁਕਾਨ ਦੀ ਬਿੱਲ ਬੁੱਕ ਉਪਰ ਲਾਇਸੰਸ ਜਾਂ ਰਾਸਿਟਰੇਸ਼ਨ ਨੰਬਰ ਲਿਖਣਾ ਜਾਂ ਛਿਪਾਉਣਾ ਜਰੂਰੀ ਹੈ ਨਹੀ ਤਾਂ ਫੂਡ ਸੇਫਟੀ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ । ਇਸ ਸਮੇ ਸ੍ਰੀ ਮੁਨੀਸ ਸੋਢੀ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਤੇ ਸਾਫ ਸੁਥਰਾ ਸਮਾਨ ਵੇਚਣ ਨੂੰ ਕਿਹਾ । ਇਸ ਅਵੇਰਨੈਸ ਕੈਂਪ ਦੋਰਾਂਨ ਡਾ; ਜੀ . ਐਸ . ਪੰਨੂੰ ਨੇ ਕਿਹਾ ਕਿ ਜੋ ਦੁਕਾਨਦਾਰ ਇਹ ਮੀਟਿੰਗ ਅਟੈਂਡ ਕਰ ਰਹੇ ਹਨ । ਉਹ ਆਪਣੇ ਨਾਲ ਕੰਮ ਕਰ ਰਹੇ ਜਾਂ ਹੋਰ ਕਾਰੋਬਾਰੀ ਜੋ ਖਾਣ –ਪੀਣ ਦਾ ਸਮਾਨ ਵੇਚਦੇ ਹਨ , ਉਨ੍ਹਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਮਿਲ ਕੇ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕੇ ਅਤੇ ਆਪਣੇ ਪ੍ਰਦੇਸ ਪੰਜਾਬ ਨੂੰ ਤੰਦਰੁਸਤ ਅਤੇ ਖੁਸਹਾਲ ਪੰਜਾਬ ਬਣਾਇਆ ਜਾ ਸਕੇ ।
ਇਸ ਮੀਟਿੰਗ ਵਿੱਚ ਹਲਵਾਈ , ਡੇਅਰੀ , ਰੈਸਟੋਰੈਂਟ , ਕਰਿਆਨਾਂ ਅਤੇ ਢਾਬੇ ਵਾਲਿਆਂ ਨੇ ਸਿਰਕਤ ਕੀਤੀ । ਡਾ; ਜੀ. ਐਸ ਪੰਨੂੰ ਨੂੰ ਦੁਕਾਨਦਾਰਾਂ ਨੇ ਭਰੋਸਾ ਦੁਵਾਇਆ ਕਿ ਉਹ ਆਪਣਾ ਕਾਰੋਬਾਰ ਕਰਨ ਸਮੇ ਚੰਗੀਆਂ ਵਸਤੂਆਂ ਵੇਚਣਗੇ ਆਪਣੇ ਕਾਰੋਬਾਰ ਵਾਲੀ ਜਗ੍ਹਾ ਤੇ ਪੂਰੀ ਸਾਫ ਸਫਾਈ ਦਾ ਧਿਆਨ ਰੱਖਣਗੇ ਤਾਂ ਜੋ ਲੋਕਾਂ ਨੂੰ ਵਧੀਅ ਖਾਣ-ਪੀਣ ਦਾ ਸਮਾਨ ਮਿਲ ਸਕੇ ।
ਡਾ; ਜੀ .ਐਸ਼ ਪੰਨੂੰ , ਸਹਾਇਕ ਕਮਿਸਨਰ ( ਫੂਡ) ਕਾਰੋਬਾਰੀਆਂ ਨਾਲ ਮੀਟਿੰਗ ਕਰਦੇ ਹੋਏ । 
Spread the love