ਹਵਾਬਾਜ਼ੀ ਮੰਤਰੀ ਅੰਮ੍ਰਿਤਸਰ ਤੋਂ ਨਾਦੇੜ ਲਈ ਹਫ਼ਤਾਵਰੀ ਉਡਾਨ ਸ਼ੁਰੂ ਕਰਨ ਲਈ ਸਹਿਮਤ

UDDAN
ਹਵਾਬਾਜ਼ੀ ਮੰਤਰੀ ਅੰਮ੍ਰਿਤਸਰ ਤੋਂ ਨਾਦੇੜ ਲਈ ਹਫ਼ਤਾਵਰੀ ਉਡਾਨ ਸ਼ੁਰੂ ਕਰਨ ਲਈ ਸਹਿਮਤ

Sorry, this news is not available in your requested language. Please see here.

ਅੰਮ੍ਰਿਤਸਰ ਤੋਂ ਨਾਦੇੜ ਲਈ ਹਫਤੇ ਵਿਚ ਤਿੰਨ ਉਡਾਨਾਂ ਦੀ ਲੋੜ-ਔਜਲਾ
ਗੋ ਇੰਡੀਆ ਸ਼ੁਰੂ ਕਰ ਰਹੀ ਹੈ ਦਿੱਲੀਮੁੰਬਈ ਤੇ ਸ੍ਰੀਨਗਰ ਲਈ ਰੋਜ਼ਾਨਾ ਉਡਾਨਾਂ-ਔਜਲਾ

ਅੰਮ੍ਰਿਤਸਰ, 6 ਨਵੰਬਰ 2021

ਏਅਰ ਇੰਡੀਆ ਵੱਲੋਂ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਨਾਦੇੜ ਅਤੇ ਪਟਨਾ ਸਾਹਿਬ ਦੀਆਂ ਉਡਾਨਾਂ ਬੰਦ ਕਰਨ ਉਤੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਰੋਸ ਕਰਦੇ ਹੋਏ ਜੋ ਪੱਤਰ ਕੇਂਦਰੀ ਹਵਾਬਾਜੀ ਮੰਤਰੀ ਨੂੰ ਲਿਖਿਆ ਗਿਆ ਸੀਦੇ ਉਤਰ ਵਿਚ ਕੇਂਦਰੀ ਮੰਤਰੀ ਸ੍ਰੀ ਜੋਤੀਰਦਿੱਤਿਆ ਸਿੰਧੀਆ ਨੇ ਨਵੰਬਰ ਮਹੀਨੇ ਦੇ ਅਖੀਰ ਵਿਚ ਨਾਦੇੜ ਲਈ ਹਫਤੇ ਵਿਚ ਇਕ ਉਡਾਨ ਸ਼ੁਰੂ ਕਰਨ ਦੀ ਹਾਮੀ ਭਰੀ ਹੈਪਰ ਪਟਨਾ ਸਾਹਿਬ ਲਈ ਉਡਾਨ ਸ਼ੁਰੂ ਕਰਨ ਤੋਂ ਅਜੇ ਟਾਲਾ ਵੱਟਿਆ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 9 ਨਵੰਬਰ ਨੂੰ ਮੈਗਾ ਕਾਨੂੰਨੀ ਸੇਵਾਵਾਂ ਕੈਂਪ ਲਗਾਇਆ ਜਾ ਰਿਹਾ

ਸ. ਔਜਲਾਜਿੰਨਾ ਨੂੰ ਲਿਖੇ ਪੱਤਰ ਵਿਚ ਸ੍ਰੀ ਸਿੰਧੀਆ ਨੇ ਉਹ ਉਤਰ ਦਿੱਤਾ ਹੈਨੇ ਇਸ ਪ੍ਰਸਤਾਵ ਨੂੰ ਮੁੱਢੋਂ ਰੱਦ ਕਰਦੇ ਹੋਏ ਨਾਦੇੜ ਲਈ ਹਫ਼ਤੇ ਵਿਚ ਤਿੰਨ ਉਡਾਨਾਂ ਸ਼ੁਰੂ ਕਰਨ ਦੀ ਮੰਗ ਰੱਖੀ ਹੈ। ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰੀਖਣ ਮੌਕੇ ਸ. ਔਜਲਾ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਤੋਂ ਨਾਦੇੜ ਅਤੇ ਪਟਨਾ ਸਾਹਿਬ  ਲਈ ਉਡਾਨਾਂ ਯਾਤਰਾ ਕਰਕੇ ਹੀ ਚੱਲਦੀਆਂ ਹਨ ਅਤੇ ਇਹ ਯਾਤਰਾ ਦੋ ਤੋਂ ਤਿੰਨ ਦਿਨਾਂ ਦੀ ਹੈਨਾ ਕਿ ਇਕ ਹਫਤੇ ਦੀ। ਉਨਾਂ ਕਿਹਾ ਕਿ ਨਾਦੇੜ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਨਾਦੇੜ ਯਾਤਰਾ ਉਤੇ ਗਿਆ ਵਿਅਕਤੀ ਦੋ ਤੋਂ ਤਿੰਨ ਦਿਨ ਦਾ ਠਹਿਰਾਅ ਕਰਦਾ ਹੈ। ਇਸ ਲਈ ਹਫਤਾਵਾਰੀ ਉਡਾਨ ਕਿਸੇ ਵੀ ਲਿਹਾਜ਼ ਨਾਲ ਯਾਤਰਾ ਦੇ ਅਨਕੂਲ ਨਹੀਂ ਬੈਠਦੀ। ਉਨਾਂ ਕਿਹਾ ਕਿ ਇਸੇ ਤਰਾਂ ਹੀ ਪਟਨਾ ਸਾਹਿਬ ਉਡਾਨ ਦੀ ਹਫਤੇ ਵਿਚ ਦੋ ਤੋਂ ਤਿੰਨ ਵਾਰ ਦੀ ਲੋੜ ਹੈ।

ਸ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਛੇਤੀ ਹੀ ਗੋ ਇੰਡੀਆ ਵੱਲੋਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਛੇ ਉਡਾਨਾਂਅੰਮ੍ਰਿਤਸਰ ਤੋਂ ਮੁੰਬਈ ਤੇ ਮੁੰਬਈ ਤੋਂ ਅੰਮ੍ਰਿਤਸਰ ਲਈ ਰੋਜ਼ਾਨਾ 4 ਉਡਾਨਾਂ ਤੇ ਅੰਮ੍ਰਿਤਸਰ ਤੋਂ ਸ੍ਰੀਨਗਰ ਤੇ ਸ੍ਰੀਨਗਰ ਤੋਂ ਅੰਮ੍ਰਿਤਸਰ ਲਈ ਰੋਜ਼ਾਨਾ 2 ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨਾਂ ਇਸ ਪਹਿਲ ਕਦਮੀ ਦਾ ਸਵਾਗਤ ਕਰਦੇ ਕਿਹਾ ਕਿ ਇਸ ਤਰਾਂ ਦੀਆਂ ਉਡਾਨਾਂ ਨਾਲ ਅੰਮ੍ਰਿਤਸਰ ਕੇਵਲ ਰਾਸ਼ਟਰੀ ਨਹੀਂ ਬਲਕਿ ਅੰਤਰਰਾਸ਼ਟਰੀ ਸਰਕਟ ਨਾਲ ਜੁੜੇਗਾਜੋ ਕਿ ਖਿੱਤੇ ਦੀ ਖੁਸ਼ਹਾਲੀ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਡਾਇਰੈਕਟਰ ਹਵਾਈ ਅੱਡਾ ਸ੍ਰੀ ਵੀ ਕੇ ਸੇਠਮੈਨਜਰ ਸ੍ਰੀ ਅਮਨ ਕੋਹਲੀਸਹਾਇਕ ਕਮਾਂਡਰ ਸ੍ਰੀ ਵਿਜੈ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ:—ਹਵਾਈ ਅੱਡੇ ਉਤੇ ਗੱਲਬਾਤ ਕਰਦੇ ਸ. ਗੁਰਜੀਤ ਸਿੰਘ ਔਜਲਾ। ਨਾਲ ਹਨ ਡਾਇਰੈਕਟਰ ਹਵਾਈ ਅੱਡਾ ਤੇ ਹੋਰ ਅਧਿਕਾਰੀ।
Spread the love