ਹਲਕੇ ਦੀਆਂ 499 ਢਾਣੀਆਂ ਦਾ 6 ਕਰੋੜ ਦੀ ਲਾਗਤ ਨਾਲ ਹਨੇਰਾ ਕੀਤਾ ਗਿਆ ਦੂਰ
ਲੰਬੇ ਸਮੇਂ ਤੋਂ ਕੱਚੀਆਂ ਲਿੰਕ ਸੜਕਾਂ ਨੂੰ ਕੀਤਾ ਜਾ ਰਿਹਾ ਹੈ ਪੱਕਾ
ਅਬੋਹਰ 11 ਦਸੰਬਰ 2021
ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ ਦੀ ਅਗਵਾਈ ਵਿੱਚ ਵਿਕਾਸ ਦੇ ਕੰਮ ਹਲਕੇ ਦੇ ਪਿੰਡਾਂ ਵਿੱਚ ਲਗਾਤਾਰ ਜਾਰੀ ਹਨ।ਇਸ ਪੰਜ ਸਾਲਾਂ ਦੇ ਦੌਰਾਨ ਹਲਕਾ ਬੱਲੂਆਣਾ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ। ਅੱਜ ਹਲਕਾ ਵਿਧਾਇਕ ਸ਼੍ਰੀ ਨੱਥੂ ਰਾਮ ਵਲੋਂ ਵੱਖ ਵੱਖ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।
ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਨੇ ਜਿਲਾ ਪ੍ਰੀਸ਼ਦ ਮੈਂਬਰ, ਪੰਚਾਇਤ ਸੰਮਤੀ ਮੈਂਬਰ ਤੇ ਸਰਪੰਚਾਂ ਨਾਲ ਕੀਤੀ ਮੀਟਿੰਗ
ਇਸ ਦੌਰਾਨ ਵਿਧਾਇਕ ਸ੍ਰੀ ਨਥੂ ਰਾਮ ਵੱਲੋਂ ਪਿੰਡ ਚਕੜੇ ਤੋਂ ਰਾਇਪੁਰਾ ਤੱਕ ਬਣਨ ਵਾਲੀ 3.40 ਕਿਲੋਮੀਟਰ ਲਿੰਕ ਰੋਡ ਦੀ ਸ਼ੁਰੂਆਤ ਕਰਵਾਈ। ਇਸ ਤੇ ਕਰੀਬ ਇੱਕ ਕਰੋੜ ਪੰਜ ਲੱਖ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਦੁਤਾਰਾਂਵਾਲੀ ਤੋਂ ਢਾਬਾਂ ਕੋਕਰੀਆਂ ਤੱਕ ਬਣਨ ਵਾਲੀ 3.90 ਕਿਲੋਮੀਟਰ ਦੀ ਸੜਕ ਸੁਖਚੈਨ ਤੋਂ ਸਰਦਾਰਪੁਰਾ ਦੀਆਂ ਢਾਣੀਆਂ ਤਕ ਬਣਨ ਵਾਲੀ ਸਾਢੇ ਤਿੰਨ ਕਿਲੋਮੀਟਰ ਲੰਬੀ ਸੜਕ ਅਤੇ ਸ਼ੇਰੇਵਾਲਾ ਤੋਂ ਪਤਲੀ ਬਾਰਡਰ ਤਕ ਬਣਨ ਵਾਲੀ ਤਿੰਨ ਕਿਲੋਮੀਟਰ ਲੰਬੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਾਈ।
ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਚਕੜੇ ਤੋਂ ਰਾਇਪੁਰਾ ਤੱਕ ਬਣਨ ਵਾਲੀ ਸੜਕ ਦੀ ਮੰਗ ਨੂੰ ਵੀ ਪੂਰਾ ਕਰਦਿਆਂ ਇਸ ਕੰਮ ਦੀ ਸ਼ੁਰੂਆਤ ਵਿਧਾਇਕ ਵੱਲੋਂ ਕਰਵਾਈ ਗਈ।ਇਥੇ ਦੱਸਣਯੋਗ ਹੈ ਕਿ ਚਕੜੇ ਤੋਂ ਰਾਇਪੁਰਾ ਤੱਕ ਲਿੰਕ ਸੜਕ ਬਣਨ ਨਾਲ ਟੋਲ ਤੋਂ ਵੀ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਵਿਧਾਇਕ ਵੱਲੋਂ ਪਿੰਡ ਝੋਰੜਖੇੜਾ ਦੀ ਫਿਰਨੀ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ।
ਵਿਧਾਇਕ ਨੱਥੂ ਰਾਮ ਨੇ ਕਿਹਾ ਕਿ ਬੱਲੂਆਣਾ ਹਲਕੇ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਕਰੀਬ 499 ਢਾਣੀਆਂ ਜਿੱਥੇ ਹਮੇਸ਼ਾਂ ਹਨ੍ਹੇਰਾ ਛਾਇਆ ਰਹਿੰਦਾ ਸੀ।
ਉੱਥੇ ਬਿਜਲੀ ਦੀ ਸਪਲਾਈ ਉਪਲਬਧ ਕਰਵਾਈ ਗਈ। ਜਿਸ ਤੇ ਕਰੀਬ 6 ਕਰੋੜ ਰੁਪਏ ਦੀ ਲਾਗਤ ਆਈ। ਇਸ ਤੋਂ ਇਲਾਵਾ ਰਾਮਸਰਾ ਮਾਈਨਰ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਬਣਾਈ ਜਾਣੀ ਹੈ। ਉਸ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।
ਸੀਤੋਗੁੰਨੋ ਇਲਾਕੇ ਵਿੱਚ ਸਰਕਾਰੀ ਕਾਲਜ ਸਥਾਪਿਤ ਕੀਤਾ ਗਿਆ ਹੈ। ਜਿਸ ਨਾਲ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਦੇ ਕੰਮ ਲਗਾਤਾਰ ਜਾਰੀ ਹਨ।
ਇਸ ਦੌਰਾਨ ਪਿੰਡਾਂ ਦੇ ਲੋਕਾਂ ਨੇ ਵਿਧਾਇਕ ਨਥੂਰਾਮ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮਨਫੂਲ ਕੰਬੋਜ ਬਲਾਕ ਪ੍ਰਧਾਨ, ਜੋਤੀ ਪ੍ਰਕਾਸ਼ ਵਾਈਸ ਚੇਅਰਮੈਨ ਸੁਧੀਰ ਭਾਦੂ, ਪ੍ਰਧਾਨ ਸਰਪੰਚ ਯੂਨੀਅਨ, ਹਰਮੇਸ਼ ਕੰਬੋਜ ਮੈਂਬਰ ਬਲਾਕ ਸੰਮਤੀ, ਰਵਿੰਦਰ ਡੇਲੂ, ਮਨੋਜ ਗੋਦਾਰਾ, ਸੁਭਾਸ਼ ਸਰਪੰਚ, ਸੁਰੇਂਦਰ ਬਾਗਡ਼ੀਆ, ਜੈਰਾਮ ਸਰਪੰਚ ਰਾਏਪੁਰਾ, ਵੀਰ ਵਿਕਰਮ ਹੇਅਰ ਕਾਲਾ ਟਿੱਬਾ, ਰਾਜਵੀਰ ਸਿੰਘ ਰਾਜੂ ਤੇ ਹੋਰ ਵੀ ਹਾਜ਼ਰ ਸਨ।