ਰੀਗੋ ਬ੍ਰਿਜ ਉਤੇ ਚਾਰ ਪਹੀਆ ਵਾਹਨਾਂ ’ਤੇ ਰੋਕ -ਜਿਲ੍ਹਾ ਮੈਜਿਸਟਰੇਟ

Harpreet Singh Sudan (4)
ਰੀਗੋ ਬ੍ਰਿਜ ਉਤੇ ਚਾਰ ਪਹੀਆ ਵਾਹਨਾਂ ’ਤੇ ਰੋਕ -ਜਿਲ੍ਹਾ ਮੈਜਿਸਟਰੇਟ

Sorry, this news is not available in your requested language. Please see here.

ਅੰਮ੍ਰਿਤਸਰ 4 ਜਨਵਰੀ 2023

ਜਿਲ੍ਹਾ ਮੈਜਿਸਟਰੇਟ ਸ੍ਰੀ ਹਰਪ੍ਰੀਤ ਸਿੰਘ ਸੂਦਨ ਜਿਨ੍ਹਾਂ ਨੇ ਰੀਗੋ ਬ੍ਰਿਜ ਦੀ ਮੌਜੂਦਾ ਹਾਲਤ ਸਬੰਧੀ ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਕਮੇਟੀ ਬਣਾਈ ਸੀ, ਨੇ ਕਮੇਟੀ ਦੀ ਰਿਪੋਰਟ ਉਪਰੰਤ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ ਹੈ।

ਹੋਰ ਪੜ੍ਹੋ – ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ

ਆਪਣੇ ਹੁਕਮਾਂ ਵਿੱਚ ਉਨਾਂ ਦੱਸਿਆ ਕਿ ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਨੇ ਰੇਲਵੇ ਡਿਪਾਰਟਮੈਂਟ ਅਤੇ ਆਈ.ਆਈ.ਟੀ. ਰੂੜਕੀ ਦੀਆਂ ਟੀਮਾਂ ਨਾਲ ਮਿੱਲ ਕੇ ਪੁਲ ਦੀ ਮੌਜੂਦਾ ਹਾਲਤ ਬਾਰੇ ਜਾਂਚ ਕੀਤੀ । ਜਿਸ ਵਿਚੋਂ ਇਹ ਨਤੀਜਾ ਨਿਕਲਿਆ ਕਿ ਇਹ ਪੁਲ ਭਾਰੀ ਆਵਾਜਾਈ ਲਈ ਖ਼ਤਰਾ ਹੈ। ਉਨਾਂ ਕਿਹਾ ਕਿ ਉਕਤ ਰਿਪੋਰਟ ਨੂੰ ਵੇਖਦੇ ਹੋਏ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੇ ਆਉਣ ਜਾਣ ’ਤੇ ਰੋਕ ਲਗਾਈ ਜਾਂਦੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇਨਾਂ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਲ ਦੇ ਦੋਵੇਂ ਪਾਸੇ ਗਾਡਰ ਲਗਾ ਦੇਣ। ਉਨਾਂ ਨੇ ਪੁਲਿਸ ਨੂੰ ਇਸ ਪੁਲ ਦੀ ਥਾਂ ਬਦਲਵੇਂ ਰੂਟ ਲੋਕਾਂ ਨੂੰ ਮੁਹੱਈਆ ਕਰਵਾਉਣ ਦੀ ਵੀ ਹਦਾਇਤ ਦਿੱਤੀ।

Spread the love