ਤਿਆਰੀਆਂ ਦੇ ਜਾਇਜੇ਼ ਲਈ ਹੋਈ ਬੈਠਕ
ਫਾਜ਼ਿਲਕਾ, 8 ਨਵੰਬਰ 2021
ਫਾਜ਼ਿਲਕਾ ਵਿਖੇ ਅਜਾਦੀ ਕਾ ਅੰਮ੍ਰਿਤਮਹਾਉਤਸਵ ਨੂੰ ਸਮਰਪਿਤ ਸਾਇਕਲ ਰੈਲੀ 9 ਨਵੰਬਰ 2021 ਦਿਨ ਮੰਗਲਵਾਰ ਨੂੰ ਸਵੇਰੇ 7:30 ਵਜੇ ਬਹੁਮੰਤਵੀ ਸਟੇਡੀਅਮ ਤੋਂ ਕੱਢੀ ਜਾਵੇਗੀ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਸਾਰੇ ਵਿਭਾਗਾਂ ਨੂੰ ਤਿਆਰੀਆਂ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਨਾਲ ਨਾਲ ਜਿ਼ਲ੍ਹਾ ਵਾਸੀਆਂ ਨੂੰ ਅਜਾਦੀ ਦੇ 75 ਸਾਲ ਪੂਰੇ ਹੋਣ ਤੇ ਜ਼ਸਨਾਂ ਵਜੋਂ ਕੀਤੀ ਜਾ ਰਹੀ ਇਸ ਰੈਲੀ ਵਿਚ ਸਿ਼ਰਕਤ ਕਰਨ ਦਾ ਸੱਦਾ ਦਿੱਤਾ ਹੈ। ਇਸ ਰੈਲੀ ਦੇ ਪ੍ਰਬੰਧ ਕਰਨ ਲਈ ਪੁਲਿਸ ਵਿਭਾਗ ਨੂੰ ਨੋਡਲ ਵਿਭਾਗ ਨਾਮਜਦ ਕੀਤਾ ਗਿਆ ਹੈ
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਵਿਸ਼ੇਸ਼ ਟੀਮਾਂ ਵੱਲੋਂ ਜ਼ਿਲੇ ਦੀਆਂ ਸਮੂਹ 31 ਮੰਡੀਆਂ ਦੀ ਚੈਕਿੰਗ
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀਆਂ ਹਦਾਇਤਾਂ ਅਨੁਸਾਰ ਸਾਇਕਲ ਰੈਲੀ ਦੇ ਪ੍ਰਬੰਧਾਂ ਸਬੰਧੀ ਇਕ ਬੈਠਕ ਹੋਈ ਜਿਸ ਵਿਚ ਫਾਜਿ਼ਲਕਾ ਦੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ, ਅਬੋਹਰ ਦੇ ਐਸਡੀਐਮ ਸ੍ਰੀ ਅਮਿਤ ਗੁਪਤਾ, ਜਲਾਲਾਬਾਦ ਦੇ ਐਸਡੀਐਮ ਦੇਵ ਦਰਸ਼ਦੀਪ ਸਿੰਘ, ਡੀਐਸਪੀ ਗੁਰਦੀਪ ਸਿੰਘ ਸੰਧੂ, ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਜੀਐਸ ਵਿਰਕ, ਜਿ਼ਲ੍ਹਾ ਮੰਡੀ ਅਫ਼ਸਰ ਜ਼ਸਨਦੀਪ ਸਿੰਘ, ਸਿੱਖਿਆ ਵਿਭਾਗ ਤੋਂ ਗਰੁਛਿੰਦਰ ਸਿੰਘ ਅਤੇ ਸ੍ਰੀ ਵਿਜੈ ਕੁਮਾਰ, ਐਨਜੀਓ ਤੋਂ ਸ੍ਰੀ ਸੰਜੀਵ ਮਾਰਸ਼ਲ ਆਦਿ ਹਾਜਰ ਸਨ। ਬੈਠਕ ਵਿਚ ਦੱਸਿਆ ਗਿਆ ਸਾਇਕਲ ਰੈਲੀ ਸਵੇਰੇ 7:30 ਵਜੇ ਸਰਕਾਰੀ ਬਹੁਮੰਤਵੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਆਸਫਵਾਲਾ ਵਾਰ ਮੈਮੋਰੀਅਲ ਤੱਕ ਜਾਵੇਗੀ ਅਤੇ ਵਾਪਿਸ ਸਟੇਡੀਅਮ ਵਿਖੇ ਆ ਕੇ ਹੀ ਸੰਪਨ ਹੋਵੇਗੀ।
ਰੈਲੀ ਵਿਚ ਪੁਲਿਸ ਦੇ ਜਵਾਨ, ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਸਾਇਕਲ ਕਲੱਬਾਂ ਦੇ ਮੈਂਬਰ ਅਤੇ ਆਮ ਸ਼ਹਿਰੀ ਭਾਗ ਲੈਣਗੇ।ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਰੈਲੀ ਦਾ ਉਦੇਸ਼ ਲੋਕਾਂ ਵਿਚ ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਦੇ ਜ਼ਸ਼ਨਾਂ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਦੇਸ਼ ਦੀ ਅਜਾਦੀ ਲਈ ਆਪਾ ਵਾਰਨ ਵਾਲਿਆਂ ਨੂੰ ਸ਼ਰਧਾਂ ਭੇਂਟ ਕਰਨੀ ਹੈ।