ਪਿੰਡ ਦੀਵਾਨਾ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਲੋੜਵੰਦਾਂ ਨੇ ਉਠਾਇਆ ਲਾਭ

ਪਿੰਡ ਦੀਵਾਨਾ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਲੋੜਵੰਦਾਂ ਨੇ ਉਠਾਇਆ ਲਾਭ
ਪਿੰਡ ਦੀਵਾਨਾ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਲੋੜਵੰਦਾਂ ਨੇ ਉਠਾਇਆ ਲਾਭ

Sorry, this news is not available in your requested language. Please see here.

ਘਰਾਂ ਨੇੜੇ ਸਿਹਤ ਸਹੂਲਤਾਂ ਮਿਲਣ ’ਤੇ ਮਰੀਜ਼ਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਪਿੰਡ ਕਾਹਨੇਕੇ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਅੱਜ: ਡਿਪਟੀ ਕਮਿਸ਼ਨਰ

ਮਹਿਲ ਕਲਾਂ/ਬਰਨਾਲਾ, 21 ਅਪ੍ਰੈਲ 2022

ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਮਿਆਰੀ ਤੇ ਪਹੁੰਚਯੋਗ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲੇ ਦੇ ਬਲਾਕਾਂ ਵਿੱਚ ‘ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ’ ਤਹਿਤ ਸਿਹਤ ਮੇਲੇ ਅੱਜ ਸ਼ੁਰੂ ਹੋ ਗਏ ਹਨ।

ਹੋਰ ਪੜ੍ਹੋ :- ਅਜਾਦੀ ਦੇ ਅ੍ਰਮਿਤ ਮਹੋਤਸਵ ਨੂੰ ਸਮਰਪਿਤ ਘਰੋਟਾ ਬਲਾਕ ਦੇ ਪਿੰਡ ਘਿਆਲਾ ਵਿੱਚ ਲਗਾਇਆ ਸਿਹਤ ਮੇਲਾ

ਡਿਪਟੀ ਕਮਿਸਨਰ ਬਰਨਾਲਾ ਸ੍ਰੀ ਹਰੀਸ਼ ਨਇਰ ਨੇ ਦੱਸਿਆ ਕਿ ਜ਼ਿਲੇ ਦੇ ਹਰ ਸਿਹਤ ਬਲਾਕ ਵਿਚ ਅਜਿਹੇ ਮੇਲੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਅੱਜ ਸਿਹਤ ਬਲਾਕ ਮਹਿਲ ਕਲਾਂ ਦਾ ਸਿਹਤ ਮੇਲਾ ਪਿੰਡ ਦੀਵਾਨਾ ਅਤੇ ਸਿਹਤ ਬਲਾਕ ਤਪਾ ਦਾ ਸਿਹਤ ਮੇਲਾ ਪਿੰਡ ਸਹਿਣਾ ਵਿਖੇ ਲਾਇਆ ਗਿਆ ਤੇ ਭਲਕੇ ਪਿੰਡ ਕਾਲੇਕੇ ਵਿਖੇ ਸਿਹਤ ਮੇਲਾ ਲਾਇਆ ਜਾਵੇਗਾ।

ਪਿੰੰਡ ਦੀਵਾਨਾ ਦੇ ਡੇਰਾ ਬਾਬਾ ਅਗੰਧ ਜੀ ਵਿਖੇ ਲਾਏ ਸਿਹਤ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ. ਜੈਦੀਪ ਚਹਿਲ ਨੇ ਦੱਸਿਆ ਕਿ ਇਸ ਸਿਹਤ ਮੇਲੇ ਦਾ ਵੱਡੀ ਗਿਣਤੀ ਲੋਕਾਂ ਨੇ ਲਾਭ ਉਠਾਇਆ। ਉਨਾਂ ਦੱਸਿਆ ਕਿ ਸਿਹਤ ਮੇਲੇ ਵਿਚ ਜਿੱਥੇ ਅੱਖਾਂ ਦੇ ਮਾਹਿਰ, ਸਰਜਰੀ ਮਾਹਿਰ, ਔਰਤ ਰੋਗਾਂ ਦੇ ਮਾਹਿਰ ਤੇ ਮੈਡੀਸਿਨ ਡਾਕਟਰਾਂ ਨੇ ਮਰੀਜ਼ਾਂ ਦਾ ਚੈਕਅਪ ਕੀਤਾ, ਉਥੇ ਟੈਸਟ ਵੀ ਮੁਫਤ ਕੀਤੇ ਗਏ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।

ਇਸ ਮੌਕੇ ਸਰਕਾਰੀ ਹਾਈ ਸਕੂਲ ਦੀਵਾਨਾ ਦੀਆਂ ਵਿਦਿਆਰਥਣਾਂ ਦੇ ਵੀ ਲੋੜੀਂਦੇ ਚੈਕਅਪ ਅਤੇ ਟੈਸਟ ਮੁਫਤ ਕੀਤੇ ਗਏ। ਕੈਂਪ ’ਚ ਪੁੱਜੀ ਪਿੰਡ ਦੀਵਾਨਾ ਦੀ ਜੀਤ ਕੌਰ ਨੇ ਦੱਸਿਆ ਕਿ ਉਨਾਂ ਨੇ ਕੈਂਪ ਵਿੱਚ ਪੁੱਜ ਕੇ ਬਲੱਡ ਪ੍ਰੈਸ਼ਰ ਅਤੇ ਅੱਖਾਂ ਦਾ ਚੈਕਅਪ ਕਰਾਇਆ ਤੇ ਉਨਾਂ ਨੂੰ ਮੁਫਤ ਦਵਾਈ ਦਿੱਤੀ ਗਈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਸੀ ਤੇ ਕੈਂਪ ਲੱਗਣ ਨਾਲ ਉਨਾਂ ਨੂੰ ਸਿਹਤ ਸਹੂਲ਼ਤਾਂ ਘਰਾਂ ਦੇ ਨੇੜੇ ਮਿਲ ਗਈਆਂ, ਜਿਸ ਲਈ ਉਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਬਜ਼ੁਰਗ ਰੌਣਕ ਸਿੰਘ ਵਾਸੀ ਦੀਵਾਨਾ ਨੇ ਦੱਸਿਆ ਕਿ ਉਨਾਂ ਨੂੰ ਚੱਲਣ ’ਚ ਦਿੱਕਤ ਕਰਕੇ ਦੂਰ ਦੁਰਾਡੇ ਜਾਣਾ ਔਖਾ ਸੀ। ਉਨਾਂ ਨੇ ਅੱਜ ਆਪਣੀਆਂ ਅੱਖਾਂ ਦਾ ਚੈਕਅਪ ਤੇ ਸ਼ੂਗਰ ਦਾ ਟੈਸਟ ਕੈਂਪ ’ਚ ਕਰਾਇਆ ਹੈ, ਜਿਸ ਨਾਲ ਅਸਾਨੀ ਹੋ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਰਣਧੀਰ ਸਿੰਘ ਤੇ ਸਮੁੱਚੀ ਪੰਚਾਇਤ, ਬਲਾਕ ਐਕਸਟੈਨਸ਼ਨ ਐਜੂਕੇਟਰ ਮਹਿਲ ਕਲਾਂ ਕੁਲਜੀਤ ਸਿੰਘ, ਸਿਹਤ ਵਿਭਾਗ ਦੇ ਡਾਕਟਰ, ਆਸ਼ਾ ਵਰਕਰਾਂ ਤੇ ਹੋਰ ਸਟਾਫ ਹਾਜ਼ਰ ਸੀ।

Spread the love