ਮੋਤੀਆ ਮੁਕਤ ਅਭਿਆਨ: ਜਯੋਤੀ ਸਿੰਘ ਰਾਜ ਵੱਲੋਂ ਜੰਗੀਆਣਾ ਕੈਂਪ ਦਾ ਜਾਇਜ਼ਾ

ਮੋਤੀਆ ਮੁਕਤ ਅਭਿਆਨ
ਮੋਤੀਆ ਮੁਕਤ ਅਭਿਆਨ: ਜਯੋਤੀ ਸਿੰਘ ਰਾਜ ਵੱਲੋਂ ਜੰਗੀਆਣਾ ਕੈਂਪ ਦਾ ਜਾਇਜ਼ਾ

Sorry, this news is not available in your requested language. Please see here.

ਸਮਾਰਟ ਸਕੂਲ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ

ਭਦੌੜ, 12 ਦਸੰਬਰ 2021

ਮੋਤੀਆ ਮੁਕਤ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਜਸਬੀਰ ਸਿੰਘ ਔਲਖ ਦੀ ਅਗਵਾਈ ’ਚ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਵਿਚ ਅੱਖਾਂ ਦੇ ਮੁਫਤ ਜਾਂਚ ਕੈਂਪ ਲਾਉਣ ਦਾ ਸਿਲਸਿਲਾ ਜਾਰੀ ਹੈ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਨੇ ਲੋਕ ਹਿੱਤੂ ਫੈਸਲੇ ਲਏ ਅਤੇ ਲਾਗੂ ਕੀਤੇ – ਸੋਨੀ

ਇਸ ਅਭਿਆਨ ਤਹਿਤ ਅੱਜ ਪਿੰਡ ਜੰਗੀਆਣਾ ਵਿਖੇ ਕੈਂਪ ਲਾਇਆ ਗਿਆ। ਇਸ ਮੌਕੇ  ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਦੇ ਹਾਸਪਿਟਲ ਵੈਲਫੇਅਰ ਸੈਕਸ਼ਨ ਦੇ ਚੇਅਰਪਰਸਨ ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਕੈਂਪ ਵਿੱਚ ਪੁੱਜ ਕੇ ਜਾਇਜ਼ਾ ਲਿਆ। ਉਨਾਂ ਸਿਹਤ ਵਿਭਾਗ ਅਤੇ ਪਿੰਡ ਦੀ ਪੰਚਾਇਤ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਅਮੋਲਦੀਪ ਕੌਰ ਤੇ ਡਾ. ਇੰਦੂ ਬਾਂਸਲ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ। ਉਨਾਂ ਦੱਸਿਆ ਕਿ ਇਨਾਂ ਵਿਚੋਂ ਮੋਤੀਆ ਬਿੰਦ ਵਾਲੇ ਮਰੀਜ਼ਾਂ ਦੇ ਅਪ੍ਰੇਸ਼ਨ ਵੀ ਮੁਫਤ ਕੀਤੇ ਜਾ ਰਹੇ ਹਨ।

ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਗੀਆਣਾ ਵਿਖੇ ਸੁੰਦਰ ਇਮਾਰਤ, ਸਹੂਲਤਾਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਐਨਆਰਆਈਜ਼ ਅਤੇ ਪਿੰਡ ਵਾਸੀਆਂ ਦੇ ਉਪਰਾਲੇ ਸਦਕਾ ਇਸ ਸਕੂਲ ਨੂੰ ਪਹਿਲੇ ਪੜਾਅ ਵਿਚ ਹੀ ਸਮਾਰਟ ਬਣਾ ਦਿੱਤਾ ਗਿਆ ਸੀ ਅਤੇ ਇਹ ਸਕੂਲ ਵਿਦਿਅਕ ਸੇਵਾਵਾਂ ਪੱਖੋਂ ਵੀ ਇਲਾਕੇ ਬਿਹਤਰੀਨ ਸਕੂਲਾਂ ਵਿੱਚੋਂ ਹੈ।

ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ, ਸਾਬਕਾ ਸਰਪੰਚ, ਏਐਨਐਮ ਹਰਜੀਤ ਕੌਰ ਖਾਲਸਾ, ਐਮਪੀਡਬਲਿਊ ਸੁਲੱਖਣ ਸਿੰਘ ਤੇ ਹੋਰ ਮੋਹਤਬਰ ਹਾਜ਼ਰ ਸਨ।

Spread the love