ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਲਈ ਫੀਸ ਨਾ ਲਈ ਜਾਵੇ … ਸਮੀਰੋਵਾਲ  

Master Cadre Union Punjab
ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਲਈ ਫੀਸ ਨਾ ਲਈ ਜਾਵੇ ... ਸਮੀਰੋਵਾਲ  

Sorry, this news is not available in your requested language. Please see here.

ਰੂਪਨਗਰ 30 ਮਾਰਚ 2022  

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਵਸ਼ਿੰਗਟਨ ਸਿੰਘ ਸਮੀਰੋਵਾਲ  ,ਮਾਲਵਾ ਜ਼ੋਨ ਦੇ ਪ੍ਰਧਾਨ ਮਹਿੰਦਰ ਸਿੰਘ ਰਾਣਾ, ਸੂਬਾ ਸੰਯੁਕਤ ਸਕੱਤਰ ਕਮਲਜੀਤ ਸਮੀਰੋਵਾਲ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਸ਼ਾਂਤਪੁਰੀ,ਉਪ ਪ੍ਰਧਾਨ  ਗੁਰਜਤਿੰਦਰਪਾਲ ਸਿੰਘ ਗਨੂਰਾ ,ਭਵਨ ਸਿੰਘ ਸੈਣੀ ਜ਼ਿਲ੍ਹਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕਰਦਿਆਂ ਕਿਹਾ  ਕਿ ਕੋਰੋਨਾ ਕਾਲ ਦੌਰਾਨ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਫੀਸ ਦੇ ਨਾਮ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਲੁੱਟ ਨਾ ਕੀਤੀ ਜਾਵੇ ।

ਹੋਰ ਪੜ੍ਹੋ :-ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਵੱਲੋਂ ਪਿੰਡ ਝਿਊਰਹੇੜੀ ਛੱਪੜ ਦੀ ਦੀਵਾਰ ਮਾਮਲੇ ਦੇ ਨਿਪਟਾਰੇ ਸਬੰਧੀ ਪਿੰਡ ਦਾ ਦੌਰਾ

ਉਪਰੋਕਤ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜਦੋਂ ਬੱਚਿਆਂ ਕੋਲੋਂ  ਬੋਰਡ ਦੀ ਪ੍ਰੀਖਿਆ ਲਈ ਦਾਖਲਾ ਫੀਸ ਲਈ ਜਾ ਚੁੱਕੀ ਹੈ ਤਾਂ ਉਨ੍ਹਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕਰ ਲਈ ਦੁਬਾਰਾ ਫੀਸਾਂ ਦੀ ਮੰਗ ਕਰਨਾ ਸਰਾਸਰ ਗ਼ਰੀਬ ਵਿਦਿਆਰਥੀਆਂ ਨਾਲ ਧੱਕਾ ਹੈ । ਉਪਰੋਕਤ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ  ਕਦੇ ਵੀ ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਪ੍ਰਾਪਤ ਕਰਨ ਲਈ ਫੀਸ ਦੀ ਮੰਗ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਜੋ ਬੋਰਡ ਦੀਆਂ ਪ੍ਰੀਖਿਆ ਲਈ   ਜੋ ਦਾਖ਼ਲਾ ਫੀਸ ਲਈ ਜਾਂਦੀ ਹੈ ਉਸ ਵਿੱਚੋਂ ਹੀ ਸਰਟੀਫਿਕੇਟ ਦੀ ਕੀਮਤ ਵੀ ਸ਼ਾਮਿਲ ਹੁੰਦੀ ਹੈ ਪਰੰਤੂ ਕੋਰੋਨਾ ਕਾਲ ਦੌਰਾਨ  ਬੋਰਡ ਨੇ ਨਾ ਕੋਈ ਪ੍ਰੀਖਿਆ ਲਈ ਬਲਕਿ ਵਿਦਿਆਰਥੀਆਂ ਕੋਲੋਂ ਮੋਟੇ ਮੋਟੇ ਦਾਖਲੇ ਵਸੂਲੇ ਹੁਣ ਦੁਬਾਰਾ ਉਨ੍ਹਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕਰਨ ਲਈ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ ਜੋ ਕੇ ਸਰਾਸਰ ਧੱਕਾ ਹੈ ।ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ  ਸਿੱਖਿਆ ਮੰਤਰੀ ਗੁਰਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਇਸ ਨਾਦਰਸ਼ਾਹੀ ਲੁੱਟ ਨੂੰ ਤੁਰੰਤ ਰੋਕਿਆ ਜਾਵੇ ਅਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਬਿਨਾਂ ਕਿਸੇ ਫੀਸ ਤੋਂ ਤੁਰੰਤ ਜਾਰੀ ਕੀਤੇ ਜਾਣ ।

Spread the love