ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਪੈਸ਼ਲ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਕੀਤੀ ਚੈਕਿੰਗ

ISHA
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਪੈਸ਼ਲ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਕੀਤੀ ਚੈਕਿੰਗ

Sorry, this news is not available in your requested language. Please see here.

ਐਸ.ਏ.ਐਸ ਨਗਰ, 6 ਨਵੰਬਰ 2021
ਮੁੱਖ ਚੋਣ ਅਫ਼ਸਰ, ਪੰਜਾਬ ਡਾ.ਐਸ.ਕਰੁਨਾ ਰਾਜੂ ਵਲੋਂ ਸਪੈਸ਼ਲ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਮੌਕੇ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸ.ਡੀ.ਐਮ ਹਰਬੰਸ ਸਿੰਘ ਅਤੇ ਹੋਰ ਅਧਿਕਾਰੀ ਹਾਜਰ ਸਨ।

ਹੋਰ ਪੜ੍ਹੋ :-ਨਵੀਂਆਂ ਵੋਟਾਂ ਬਣਾਉਣ ਲਈ ਦੋ ਰੋਜ਼ਾ ਬੂਥ ਪੱਧਰੀ ਵਿਸ਼ੇਸ਼ ਕੈਂਪ ਲਗਾਏ
ਮੁੱਖ ਚੋਣ ਅਫ਼ਸਰ, ਪੰਜਾਬ ਡਾ.ਐਸ.ਕਰੁਨਾ ਰਾਜੂ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਸ਼ਾਸ਼ਤਰੀ ਮਾਡਲ ਪਬਲਿੱਕ ਸਕੂਲ ਫੇਜ਼ 1 ਵਿਖੇ ਪੋਲਿੰਗ ਬੂਥ ਨੰ. 135 ਤੋਂ 138, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 3ਬੀ1 ਵਿਖੇ ਪੋਲਿੰਗ ਬੂਥ ਨੰ. 156 ਅਤੇ 157, ਸ਼ਿਵਾਲਿਕ ਪਬਲਿੱਕ ਸਕੂਲ ਫੇਜ਼ 6, ਵਿਖੇ ਬੂਥ ਨੰ. 176 ਅਤੇ 177 ਅਤੇ ਸਰਕਾਰੀ ਐਲੀਮੈਂਟਰੀ ਸਕੂਲ 3ਬੀ1 ਬੂਥ ਨੰ. 154  ਅਤੇ 155 ਬੂਥਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੌਕੇ ਤੇ ਸ਼ਿਵਾਲਿੱਕ ਪਬਲਿੱਕ ਸਕੂਲ, ਫੇਜ਼ 6 ਵਿਖੇ ਬੂਥ ਨੰ.177 ਦਾ ਬੀ.ਐਲ.ਓ ਜਰਨੈਲ ਸਿੰਘ ਗੈਰ ਹਾਜਰ ਪਾਇਆ ਗਿਆ ਅਤੇ ਇਸ ਸਬੰਧੀ ਬੂਥ ਦਾ ਇੰਚਾਰਜ ਰਕੇਸ਼ ਕੁਮਾਰ ਤਸੱਲੀਬਖਸ਼ ਜਵਾਬ ਨਹੀ ਦੇ ਸਕਿਆ। ਇਹਨਾਂ ਅਧਿਕਾਰੀਆਂ ਵਿਰੁੱਧ ਮੁੱਖ ਚੋਣ ਅਫ਼ਸਰ ਵਲੋਂ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। 
ਉਹਨਾਂ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹਨਾਂ ਵੋਟਰਾਂ ਦੀ 01.01.2022 ਨੂੰ 18 ਸਾਲ ਹੋ ਰਹੀ ਹੈ ਅਤੇ ਉਹਨਾਂ ਦੀ ਵੋਟ ਨਹੀ ਬਣੀ ਉਹ ਆਪਣੀ ਵੋਟ ਫਾਰਮ ਨੰ. 6 ਰਾਹੀ ਬਣਵਾ ਸਕਦਾ ਹੈ ਅਤੇ ਜਿਸ ਵਿਆਕਤੀ ਦੀ ਵੋਟ ਨਹੀਂ ਬਣੀ ਤਾਂ ਉਹ ਫਾਰਮ ਨੰ.6, ਵੋਟ ਬਣਾਉਣ ਲਈ, ਵੋਟ ਕਟਾਉਣ ਲਈ ਫਾਰਮ ਨੰ.7, ਵੋਟਰ ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ ਨੰ.8 ਅਤੇ ਹਲਕੇ ਅੰਦਰ ਹੀ ਪਤਾ ਬਦਲਾਉਣ ਲਈ ਫਾਰਮ ਨੰ. 8ਓ, ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਅਤੇ Voterhelpline App ਤੇ Online ਫਾਰਮ ਭਰੇ ਜਾ ਸਕਦੇ ਹਨ। ਇਹ ਫਾਰਮ ਮਿਤੀ 30.11.2021 ਤੱਕ ਭਰੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਕੈਂਪ ਮਿਤੀ 07.11.2021, 20.11.2021 ਅਤੇ 21.11.2021 ਲਗਾਏ ਜਾਣੇ ਹਨ। ਇਹਨਾ ਮਿਤੀਆਂ ਨੂੰ ਬੀ.ਐਲ.ਓ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਇਹ ਫਾਰਮ ਪ੍ਰਾਪਤ ਕਰਨਗੇ। ਅਤੇ ਯੋਗ ਨੌਜਵਾਨਾਂ ਦਾ ਵੋਟਰ ਕਾਰਡ ਬਣਾਉਣ ਅਤੇ ਵੋਟਰ ਸੂਚੀ ਵਿੱਚ ਸਮੇਂ ਸਿਰ ਸੋਧ ਨੂੰ ਯਕੀਨੀ ਬਣਾਉਣਗੇ।
 
ਨੌਜਵਾਨ ਵੋਟਰਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਜੇਕਰ 01.01.2022 ਨੂੰ ਉਹਨਾਂ ਦੀ ਉਮਰ 18 ਸਾਲ ਹੋ ਰਹੀ ਹੈ, ਪਰ ਹੁਣ ਤੱਕ ਵੋਟ ਨਹੀਂ ਬਣੀ ਹੈ, ਤਾਂ ਉਹ ਬੀ.ਐਲ.ਓ ਕੋਲ ਫਾਰਮ ਜਮਾਂ ਕਰਵਉਣ ਜਾਂ online NVSP.in ਅਤੇ  Voterhelpline App ਤੇ ਫਾਰਮ ਨੰ.6 ਜਰੂਰ ਭਰਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ. 1950 ਤੇ ਸਪੰਰਕ ਕੀਤਾ ਜਾ ਸਕਦੇ ਹੈ। ਇਸ ਮੌਕੇ ਉਹਨਾਂ ਵਲੋਂ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰਾਂ ਨੂੰ ਹਰ ਸਭੰਵ ਸਹੁੱਲਤ ਮੁਹੱਈਆ ਕਰਵਾਉਣ। ਮੁੱਖ ਚੋਣ ਅਫ਼ਸਰ ਜੀ ਵਲੋਂ ਸਪੈਸ਼ਲ ਕੈਂਪਾਂ ਦੌਰਾਨ ਬੂਥ ਲੈਵਲ ਅਫ਼ਸਰਾਂ ਨੂੰ ਕੌਵਿਡ ਕਿੱਟਾਂ ਮੁਹੱਈਆ ਕਰਵਾਈਆਂ ਗਈਆ ਹਨ ਤਾਂ ਜੋ ਆਮ ਜਨਤਾ ਦੀ ਸਹੁਲੱਤ ਲਈ ਕੌਵਿਡ ਪ੍ਰੋਟੋਕੋਲ ਦਾ ਖਿਆਲ ਰੱਖਿਆ ਜਾ ਸਕੇ। 
 
ਸਪੈਸ਼ਲ ਕੈਂਪਾਂ ਦੀ ਪੋਲਿੰਗ ਬੂਥਾਂ ਦੀ ਚੈਕਿੰਗ ਮੌਕੇ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸ.ਡੀ.ਐਮ ਹਰਬੰਸ ਸਿੰਘ, ਚੋਣ ਅਫ਼ਸਰ ਪੰਜਾਬ ਭਾਰਤ ਭੂਸ਼ਨ ਬਾਂਸਲ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਗੁਰਮੰਦਰ ਸਿੰਘ, ਸੁਰਿੰਦਰ ਗਰਗ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਹਾਜਰ ਸਨ।
Spread the love