ਬਾਲ ਦਿਵਸ ਨੂੰ ‘ਚਲਾਨ ਮੁਕਤ ਦਿਵਸ’ ਵਜੋਂ ਮਨਾਇਆ

POLICE
ਬਾਲ ਦਿਵਸ ਨੂੰ ‘ਚਲਾਨ ਮੁਕਤ ਦਿਵਸ’ ਵਜੋਂ ਮਨਾਇਆ

Sorry, this news is not available in your requested language. Please see here.

ਐਸ ਏ ਐਸ ਨਗਰ 14 ਨਵੰਬਰ 2021
ਡਾ.ਸਰਦ ਸਤਿਆ ਚੌਹਾਨ ਆਈ.ਪੀ.ਐਸ ਏ.ਡੀ.ਜੀ.ਪੀ ਟ੍ਰੈਫਿਕ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ. ਨਵਜੋਤ ਸਿੰਘ ਮਾਹਲ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਅੱਜ ਮਿਤੀ-14-11 2021ਨੂੰ ਜਿਲ੍ਹਾ ਐਸ.ਏ.ਐਸ ਨਗਰ ਅੰਦਰ ਨੇ ਚਲਾਣ ਦਿਵਸ ਦਾ ਉਦਘਾਟਨ ਕੀਤਾ ਗਿਆ।
ਇਸ ਵਿੱਚ ਸ. ਜਗਵਿੰਦਰ ਸਿੰਘ ਚੀਮਾ, ਐਸ.ਪੀ ਟ੍ਰੈਫਿਕ ਮੋਹਾਲੀ, ਸ. ਸੁਰਿੰਦਰ ਮੋਹਨ, ਡੀ.ਐਸ.ਪੀ ਟ੍ਰੈਫਿਕ ਸ. ਹਰਜਿੰਦਰ ਸਿੰਘ, ਡੀ.ਐਸ.ਪੀ ਜ਼ੀਰਕਪੁਰ, ਸ੍ਰੀ ਵੈਕਟ ਰਤਨਮ ਆਈ .ਏ. ਐਸ. (ਰਿਟਾ) ਡਾਇਰੈਕਟਰ ਲੀਡ ਇੰਜਸੀ ਰੋਡ ਸੇਫਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਐਸ ਏ ਐਸ ਨਗਰ ਅੰਦਰ ਵੱਖ ਵੱਖ ਥਾਂਵਾਂ ਤੇ ਟੈਂਟ ਲਗਾ ਕੇ ਆਮ ਲੋਕਾਂ ਨੂੰ ਖਾਸਤੌਰ ਤੇ ਟੈਕਸੀ ਅਤੇ ਆਟੋ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ ।
ਅੰਡਰ ਏਜ ਬੱਚਿਆ ਨੂੰ ਕੋਈ ਵੀ ਵਾਹਨ ਨਾ ਚਲਾਣ ਬਾਰੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ ਬਾਰੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣ ਬਾਰੇ, ਬੁਲਟ ਮੋਟਰ ਸਾਈਕਲ ਨਾਲ ਪਟਾਕੇ ਨਾ ਮਾਰਨ ਬਾਰੇ ਅਤੇ ਆਪਣੇ-ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਬਾਰੇ, ਧੁੰਦਾਂ ਦੇ ਦਿਨਾਂ ਵਿਚ ਕਮਰਸੀਅਲ ਵਾਹਨਾਂ ਤੇ ਰਿਫਲੈਕਟਰ ਟੇਪ ਲਗਾਉਣ ਬਾਰੇ ਜਾਗਰੂਕ ਕੀਤਾ ਗਿਆ। ਅੱਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਨੂੰ ਰੋਕ ਕੇ ਚਲਾਣ ਕਰਨ ਦੀ ਬਜਾਏ ਓਹਨਾ ਨੂੰ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਹਾਦਸਿਆਂ ਵਿੱਚ ਜਾਣ ਵਾਲੀਆਂ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ।
ਇਸ ਸਮੇਂ ਵੱਖ-ਵੱਖ ਸਮਾਜ ਸੇਵੀ ਸ੍ਰੀਮਤੀ ਸਵਰਨਜੀਤ ਕੌਰ, ਸ੍ਰੀ ਮਨਜੋਤ ਸਿੰਘ ਸ੍ਰੀ ਰਾਜਵੀਰ ਰਾਜੀ, ਡਾ ਸੁਲੀਨ.ਕੇ.ਵਾਲੀਆ,ਸ੍ਰੀ ਰਾਜ ਕਰਨ ਬੈਦਵਾਨ ਜਰਨਲ ਸੈਕਟਰੀ ਐਨ.ਐਸ.ਯੂ.ਆਈ ਜੱਥੇਦਾਰ ਹਰਬੰਸ ਸਿੰਘ ਚੇਅਰਮੈਨ ਵਪਾਰ ਮੰਡਲ ਜੀਰਕਪੁਰ, ਸਮੂਹ ਟ੍ਰੈਫਿਕ ਇਨਚਾਰਜ, ਸਮੂਹ ਟ੍ਰੈਫਿਕ ਪੁਲਿਸ ਕਰਮਚਾਰੀ, ਟ੍ਰੈਫਿਕ ਮੁਨਸੀ ਜਿਲ੍ਹਾ ਐਸ.ਏ.ਐਸ ਨਗਰ, ਟ੍ਰੈਫਿਕ ਮਰਸ਼ਲਾਂ, ਲਾਈਨ ਕਲੱਬ ਅਤੇ ਸਮੂਹ ਐਮ.ਸੀ ਨੇ ਸੈਮੀਨਰਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।