ਰੈਗੂਲਰ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾਹੈ – ਡਾ. ਰਾਜਿੰਦਰ ਪਾਲ
ਫ਼ਿਰੋਜ਼ਪੁਰ, 7 ਨਵੰਬਰ 2022
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਾਜਿੰਦਰ ਪਾਲ ਦੀ ਅਗਵਾਈ ਹੇਠ ਦੇ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਲੜੀ ਤਹਿਤ ਡਾ.ਰਾਜਿੰਦਰ ਪਾਲ ਨੇ ਰਾਸ਼ਟਰੀ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਹਰ ਸਾਲ 7 ਨਵੰਬਰ ਨੂੰ ਬਿਮਾਰੀ ਦੇ ਨਿਦਾਨ, ਇਲਾਜ ਅਤੇ ਜਲਦੀ ਪਤਾ ਲਗਾਉਣ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਹੋਰ ਪੜ੍ਹੋ – ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ
ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਕੈਂਸਰ ਕੰਟਰੋਲ ਪ੍ਰੋਗਰਾਮ ਭਾਰਤ ਵਿੱਚ ਕੈਂਸਰ ਦੀਆਂ ਸਹੂਲਤਾਂ ਲਈ 1975 ਵਿੱਚ ਸ਼ੁਰੂ ਕੀਤਾ ਗਿਆ ਸੀ।ਕੈਂਸਰ ਦੁਨੀਆ ਦੀ ਸਭ ਤੋਂ ਘਾਤਕ ਬਿਮਾਰੀਆਂ ਵਿੱਚੋਂ ਇੱਕ ਹੈਜਿਸ ਵਿੱਚ ਆਸਧਾਰਨ ਸੈੱਲ ਵਿਕਸਿਤ ਹੋਣ ਲੱਗ ਜਾਂਦੇ ਹਨ ਅਤੇ ਸਰੀਰ ਦੇ ਦੂਜੇ ਹਿੱਸਿਆਂ ‘ਤੇ ਵੀ ਹਮਲਾ ਕਰਨ ਲੱਗਦੇ ਹਨ।
ਇਸ ਤੋਂ ਇਲਾਵਾ ਕੈਂਸਰ ਦੇ ਖ਼ਤਰੇ ਦੀਆਂ ਨਿਸ਼ਾਨੀਆਂ ਜਿਵੇਂ ਕਿ ਆਵਾਜ਼ ਵਿੱਚ ਭਾਰੀਪਨ, ਮੂੰਹ ਵਿੱਚ ਸਫੇਦ ਦਾਗ, ਲਗਾਤਾਰ ਕੰਨ ਵਿੱਚ ਦਰਦ ਹੋਣਾ, ਖਾਣਾ-ਖਾਣ ਵਿੱਚ ਤਕਲੀਫ ਹੋਣਾ, ਮੂੰਹ ਵਿਚੋਂ ਖੂਨ ਦਾ ਰਿਸਾ, ਨੱਕ ਤੋਂ ਲਗਾਤਾਰ ਖ਼ੂਨ ਦਾ ਵਹਿਣਾ, ਮੂੰਹ ਵਿੱਚ ਰਸੌਲੀ ਹੋਣਾ, ਗਲੇ ਵਿੱਚ ਗੱਠ, ਔਰਤਾਂ ਦੀ ਛਾਤੀ ਵਿੱਚ ਗਿਲ੍ਹਟੀ ਹੋਣਾ ਅਤੇ ਮਾਹਵਾਰੀ ਦੌਰਾਨ ਖੂਨ ਦਾ ਵਹਾਅ ਜ਼ਿਆਦਾ ਹੋਣਾ ਆਦਿ ਲੱਛਣ ਨਜ਼ਰ ਆਉਂਦੇ ਹਨ।ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਦਾ ਜੇਕਰ ਮੁੱਢਲੀ ਸਟੇਜ ‘ਤੇ ਹੀ ਪਤਾ ਲੱਗ ਜਾਵੇ ਤਾਂ ਇਸ ਨੂੰ ਸਰੀਰ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਕੈਂਸਰ ਦਾ ਕੀਮੋਥੈਰੇਪੀ, ਹਾਰਮੋਨ ਥੈਰੇਪੀ, ਹਾਈਪਰਥਰਮੀਆ, ਇਮਯੂਨੋਥੈਰੇਪੀ, ਫੋਟੋਡਾਇਨਾਮਿਕ ਥੈਰੇਪੀ, ਰੇਡੀਏਸ਼ਨ ਥੈਰੇਪੀ ਅਤੇ ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਇਲਾਜ ਕੀਤਾ ਜਾਂਦਾ ਹੈ।ਇਸ ਲਈ ਹਰ ਇੱਕ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਮੇ–ਸਮੇ ‘ਤੇ ਆਪਣੇ ਸਰੀਰ ਦੀ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 1.5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਸ਼ਮਿੰਦਰ ਕੌਰ, ਡਾ.ਸੋਨੀਆ, ਡਾ.ਦੀਪਤੀ ਅਰੋੜਾ, ਮਾਸ ਮੀਡੀਆ ਅਫ਼ਸਰ ਰੰਜੀਵ, ਸੁਪਰਡੈਂਟ ਪਰਮਵੀਰ ਮੋਂਗਾ, ਸਟੈਨੋ ਵਿਕਾਸ ਕਾਲੜਾ, ਬੀ.ਸੀ.ਸੀ.ਕੁਆਰਡੀਨੇਟਰ ਰਜਨੀਕ ਕੌਰ ਅਤੇ ਅਸ਼ੀਸ਼ ਭੰਡਾਰੀ ਵੀ ਹਾਜ਼ਰ ਸਨ।