ਅੰਮ੍ਰਿਤਸਰ 3 ਨਵੰਬਰ 2021
ਸ੍ਰ. ਗੁਰਪ੍ਰੀਤ ਸਿੰਘ ਖਹਿਰਾ , ਡਿਪਟੀ ਕਮਿਸਨਰ – ਕਮ -ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ , ਅੰਮ੍ਰਿਤਸਰ ਵਲੋਂ ਦੀਵਾਲੀ ਦੇ ਮੌਕੇ ਤੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਕਚਹਿਰੀ ਕੰਪਲੈਕਸ ਵਿਖੇ ਜੋ ਸਫਾਈ ਕਰਮਚਾਰਣਾ ਆਰਜੀ ਤੌਰ ਤੇ ਠੇਕੇ ਦੇ ਆਧਾਰ ਤੇ ਕੰਮ ਕਰ ਰਹੀਆ ਨੂੰ ਕੰਬਲ ਤੇ ਮਠਿਆਈ ਆਦਿ ਦੀ ਵੰਡ ਕੀਤੀ ਗਈ । ਉਹਨਾਂ ਵਲੋਂ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਉਹ ਆਪਣਾ ਕੰਮ ਤੰਨਦੇਹੀ ਨਾਲ ਕਰਨ । ਇਸ ਮੌਕੇ ਤੇ ਸਹਿਰ ਵਾਸੀਆਂ ਨੂੰ ਸੰਦੇਸ ਦਿੰਦੇ ਹੋਏ ਕਿਹਾ ਕਿ ਉਹ ਦੀਵਾਲੀ ਨੂੰ ਸੁੱਚਜੇ ਢੰਗ ਨਾਲ ਮਨਾਉਣ ਅਤੇ ਪਟਾਕੇ ਆਦਿ ਤੋਂ ਗੁਰੇਜ ਕਰਨ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ । ਇਸ ਮੌਕੇ ਤੇ ਸ੍ਰੀ ਰਾਜੇਸ ਸਰਮਾ ਐਸ ਡੀ ਐਮ , ਅੰਮ੍ਰਿਤਸਰ –2 , ਸ੍ਰੀ ਤਜਿੰਦਰ ਸਿੰਘ ਰਾਜਾ , ਕਾਰਜਕਾਰੀ ਸਕੱਤਰ ਰੈਡ ਕਰਾਸ ਸੁਸਾਇਟੀ ਦੇ ਸਮੂੰਹ ਕਰਮਚਾਰੀ ਹਾਜਰ ਸਨ
ਹੋਰ ਪੜ੍ਹੋ :-ਮੋਹਾਲੀ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ 7 ਕਿਲੋ ਅਫੀਮ ਅਤੇ ਇੱਕ ਦੇਸੀ ਪਿਸਟਲ ਸਮੇਤ ਕੀਤਾ ਕਾਬੂ
ਕੈਪਸ਼ਨ: ਸ੍ਰ. ਗੁਰਪ੍ਰੀਤ ਸਿੰਘ ਖਹਿਰਾ , ਡਿਪਟੀ ਕਮਿਸਨਰ ਸਫਾਈ ਕਰਮਚਾਰਣਾਂ ਨੂੰ ਦੀਵਾਲੀ ਗਿਫਟ ਭੇਟ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸ੍ਰੀ ਰਾਜੇਸ ਸਰਮਾ ਐਸ ਡੀ ਐਮ , ਅੰਮ੍ਰਿਤਸਰ –2 , ਸ੍ਰੀ ਤਜਿੰਦਰ ਸਿੰਘ ਰਾਜਾ , ਕਾਰਜਕਾਰੀ ਸਕੱਤਰ ਰੈਡ ਕਰਾਸ