ਨਰਮੇ ਦੀ ਪੌਦ ਸੁਰੱਖਿਆ ਵਿਸ਼ੇ ਤੇ ਇੱਕ ਦਿਨ ਦਾ ਟੇ੍ਰਨਿੰਗ ਪ੍ਰੋਗਰਾਮ ਅਬੋਹਰ ਵਿਖੇ ਰੱਖਿਆ

ਨਰਮੇ ਦੀ ਪੌਦ ਸੁਰੱਖਿਆ ਵਿਸ਼ੇ ਤੇ ਇੱਕ ਦਿਨ ਦਾ ਟੇ੍ਰਨਿੰਗ ਪ੍ਰੋਗਰਾਮ ਅਬੋਹਰ ਵਿਖੇ ਰੱਖਿਆ
ਨਰਮੇ ਦੀ ਪੌਦ ਸੁਰੱਖਿਆ ਵਿਸ਼ੇ ਤੇ ਇੱਕ ਦਿਨ ਦਾ ਟੇ੍ਰਨਿੰਗ ਪ੍ਰੋਗਰਾਮ ਅਬੋਹਰ ਵਿਖੇ ਰੱਖਿਆ

Sorry, this news is not available in your requested language. Please see here.

ਅਬੋਹਰ, ਫਾਜ਼ਿਲਕਾ 7 ਅਪ੍ਰੈਲ 2022

ਅਜਾਦੀ ਕਾ ਅੰਮ੍ਰਿਤ ਮਹੋਤਵਸ ਤਹਿਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ 7 ਅਪ੍ਰੈਲ 2022 ਨੂੰ ਨਰਮੇ ਦੀ ਪੌਦ ਸੁਰੱਖਿਆ ਵਿਸ਼ੇ ਤੇ ਇੱਕ ਦਿਨ ਦਾ ਟੇ੍ਰਨਿੰਗ ਪ੍ਰੋਗਰਾਮ ਅਬੋਹਰ ਵਿਖੇ ਰੱਖਿਆ ਗਿਆ। ਇਸ ਟੇ੍ਰਨਿੰਗ ਵਿੱਚ ਜ਼ਿਲ੍ਹਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਫਰੀਦਕੋਟ ਜਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਉਪ ਨਿਰੀਖਕ, ਖੇਤੀਬਾੜੀ ਟੈਕਨੀਸ਼ਨ ਅਤੇ ਸਟਾਫ ਨੇ ਭਾਗ ਲਿਆ। ਟੇ੍ਰਨਿੰਗ ਵਿੱਚ ਪੀਏਯੂ ਦੇ ਸਾਇੰਸਦਾਨ ਡਾ ਮਨਪ੍ਰੀਤ ਸਿੰਘ ਨੇ ਨਰਮੇ ਦੀ ਫਸਲ ਦੀ ਬਿਜਾਈ ਤੋਂ ਲੈ ਕੇ ਚੁਗਾਈ ਤੱਕ ਪੈਕੇਜ ਪਰੈਕਟੀਜ ਦੀ ਪੂਰੀ ਜਾਣਕਾਰੀ ਦਿੱਤੀ।

ਹੋਰ ਪੜ੍ਹੋ :-ਜਿਲਾ ਰੈਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

ਡਾ. ਵਿਜੇ ਕੁਮਾਰ ਨੇ ਨਰਮੇ ਦੀ ਫਸਲ ਤੇ ਕੀੜੇ ਮਕੌੜੇ ਦੀ ਹਮਲੇ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਵਿਸ਼ੇਸ਼ ਤੌਰ ਤੇ ਰੋਕਥਾਮ ਦੀ ਜਾਣਕਾਰੀ ਦਿੱਤੀ ਗਈ। ਡਾ ਜਗਦੀਸ਼ ਅਰੋੜਾ ਵੱਲੋਂ ਨਰਮੇ ਦੀ ਫਸਲ ਤੇ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ।ਟੇ੍ਰਨਿੰਗ ਦੇ ਅੰਤ ਵਿੱਚ ਡਾ. ਰੇਸਮ ਸਿੰਘ, ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਵੱਲੋਂ ਆਏ ਹੋਏ ਸਾਇੰਸਦਾਨ, ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।

Spread the love