ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਅਪੀਲ
ਅੰਮਿ੍ਤਸਰ, 05 ਫਰਵਰੀ 2022
ਡਿਪਟੀ ਕਮਿਸਨਰ ਅੰਮਿ੍ਰਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਵਿਚ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਜ਼ਿਲਾ ਵਾਸੀਆਂ ਨੂੰ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾਉਣ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ:-ਪਿੰਡ ਜੱਲ੍ਹਾ ਵਿਖੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਕਾਲੀ ਦਲ ਚ ਹੋਏ ਸ਼ਾਮਲ
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੈਕਸੀਨੇਸ਼ਨ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਨੰੁ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਕਰੋਨਾ ਦੇ ਅਜੇ ਵੀ ਨਵੇਂ ਕੇਸ ਆ ਰਹੇ ਹਨ। ਉਹਨਾਂ ਕਿਹਾ 04 ਫਰਵਰੀ ਤੱਕ ਜਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 973 ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਜਿਲੇ ਵਿਚ ਯੋਗ ਵਸੋਂ 1840853 ਹੈ ਅਤੇ ਪਹਿਲੀ ਡੋਜ ਲੈਣ ਵਾਲਿਆਂ ਦੀ ਸੰਖਿਆ 1738398 ਹੋ ਚੁੱਕੀ ਹੈ, ਜਦ ਕਿ ਦੂਸਰੀ ਡੋਜ ਲੈਣ ਵਾਲਿਆਂ ਦੀ ਗਿਣਤੀ 1131398 ਹੈ। ਉਨਾਂ ਦੱਸਿਆ ਕਿ ਹੁਣ ਤੱਕ 58808 ਕੋਰੋਨਾ ਦੇ ਕੇਸ ਸਾਹਮਣੇ ਆਏ, ਜਿਨਾਂ ਵਿਚੋਂ 1667 ਮੌਤਾਂ ਹੋਈਆਂ, ਜੋ ਕਿ ਵੱਡਾ ਅੰਕੜਾ ਹੈ।
ਇਸ ਲਈ ਜ਼ਰੂਰੀ ਹੈ ਕਿ ਸਾਰੇ ਯੋਗ ਨਾਗਰਿਕ ਕੋਵਿਡ ਦੀ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾਉਣ ਕਿਉਂਕਿ ਵੈਕਸੀਨ ਰਾਹੀਂ ਹੀ ਕੋਵਿਡ-19 ਦੀ ਭਿਆਨਕ ਮਹਾਂਮਾਰੀ ‘ਤੇ ਰੋਕ ਲਗਾਈ ਜਾ ਸਕਦੀ ਹੈ।
ਡਿਪਟੀ ਕਮਿਸਨਰ ਨੇ ਕਿਹਾ ਕਿ ਜਿੰਨਾਂ ਨੇ ਪਹਿਲੀ ਖੁਰਾਕ ਲਗਵਾ ਲਈ ਤਾਂ ਉਹ ਦੂਜੀ ਖੁਰਾਕ ਤੈਅ ਸਮੇਂ ‘ਤੇ ਜ਼ਰੂਰ ਲਗਵਾਉਣ ਅਤੇ ਜਿੰਨਾਂ ਨੇ ਪਹਿਲੀ ਖੁਰਾਕ ਵੀ ਨਹੀਂ ਲਗਵਾਈ ਹੈ, ਉਹ ਪਹਿਲੀ ਖੁਰਾਕ ਦਾ ਟੀਕਾ ਤੁਰੰਤ ਲਗਵਾਉਣ। ਉਨਾਂ ਨੇ ਕਿਹਾ ਕਿ ਕੋਵਿਡ ਦਾ ਨਵਾਂ ਵੈਰੀਐਂਟ ਤੇਜ਼ੀ ਨਾਲ ਫੈਲਦਾ ਹੈ ਅਤੇ ਜੇਕਰ ਅਸੀਂ ਵੈਕਸੀਨ ਨਹੀਂ ਲਗਵਾਉਂਦੇ ਤਾਂ ਆਪਣੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਾਰੇ ਸਮਾਜ ਲਈ ਖਤਰਾ ਬਣਦੇ ਹਾਂ।
ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਵੈਕਸੀਨ ਜ਼ਰੂਰ ਲਗਵਾਉਣ। ਇਸ ਤੋਂ ਬਿਨਾਂ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ ਬਿਨਾ ਮਾਸਕ ਦੇ ਆਉਣ ਵਾਲਿਆਂ ਨੂੰ ਕੋਈ ਸੇਵਾ ਨਹੀਂ ਮਿਲੇਗੀ।