ਲੀਡ ਬੈਂਕ ਤੇ ਐਸਬੀਆਈ ਖੇਤਰੀ ਦਫਤਰ ਵੱਲੋਂ ‘ਕਰੈਡਿਟ ਆਊਟਰੀਚ’ ਕੈਂਪ

ਲੀਡ ਬੈਂਕ
ਲੀਡ ਬੈਂਕ ਤੇ ਐਸਬੀਆਈ ਖੇਤਰੀ ਦਫਤਰ ਵੱਲੋਂ ‘ਕਰੈਡਿਟ ਆਊਟਰੀਚ’ ਕੈਂਪ

Sorry, this news is not available in your requested language. Please see here.

ਗਾਹਕਾਂ ਨੂੰ 10 ਕਰੋੜ ਤੋਂ ਉਪਰ ਦੇ ਕਰਜ਼ਾ ਮਨਜ਼ੂਰੀ ਪੱਤਰ ਵੀ ਵੰਡੇ

ਬਰਨਾਲਾ, 26 ਅਕਤੂਬਰ 2021


ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਅਤੇ ਖੇਤਰੀ ਦਫਤਰ ਸਟੇਟ ਬੈਂਕ ਆਫ਼ ਇੰਡੀਆ ਜ਼ਿਲਾ ਬਰਨਾਲਾ ਵੱਲੋਂ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਸ਼ਹਿਰ ਵਿਚ ਡੀਐਫ਼ਐਸ ਅਤੇ ਐਸਐਲਬੀਸੀ ਦੀਆਂ ਹਦਾਇਤਾਂ ਅਨੁਸਾਰ ‘ਕਰੈਡਿਟ ਆਊਟਰੀਚ’ ਕੈਂਪ ਲਾਇਆ ਗਿਆ।   ਇਸ ਕੈਂਪ ਵਿੱਚ ਸਟੇਟ ਬੈਂਕ ਆਫ਼ ਇੰਡੀਆ, ਏ.ਓ. ਆਫ਼ਿਸ, ਬਠਿੰਡਾ ਵੱਲੋਂ ਰਜਨੀਸ਼ ਕੁਮਾਰ ਡੀ.ਜੀ.ਐਮ ਅਤੇ ਸਹਾਇਕ ਕਮਿਸ਼ਨਰ ਬਰਨਾਲਾ ਦੇਵਦਰਸ਼ਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏੇ।

ਹੋਰ ਪੜ੍ਹੋ :-ਯੂਡੀਆਈਡੀ ਕਾਰਡ ਬਣਾਉਣ ਲਈ ਅਪਲਾਈ ਕਰਨ ਦਿਵਿਆਂਗ ਵਿਅਕਤੀ: ਡਾ. ਤੇਅਵਾਸਪ੍ਰੀਤ ਕੌਰ

ਇਸ ਕੈਂਪ ਵਿੱਚ ਬਰਨਾਲਾ ਦੇ ਲਗਭਗ ਸਾਰੇ ਸਰਕਾਰੀ, ਪ੍ਰਾਈਵੇਟ ਬੈਂਕਾਂ ਤੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸਟਾਲਾਂ ਲਗਾ ਕੇ ਆਪਣੀਆਂ ਸਕੀਮਾਂ ਬਾਰੇ ਗਾਹਕਾਂ ਨੂੰ ਜਾਗਰੂਕ ਕਰਵਾਇਆ। ਇਸ ਮੌਕੇ ਡੀ.ਜੀ.ਐਮ ਅਤੇ ਆਰ.ਐਮ ਨੇ ਬੈਂਕਾਂ ਦੇ ਗਾਹਕਾਂ ਨੂੰ 10 ਕਰੋੜ ਤੋਂ ਉੱਪਰ ਦੇ ਕਰਜ਼ੇ ਦੇ ਮਨਜ਼ੂਰੀ ਪੱਤਰ ਵੀ ਦਿੱਤੇ।
ਇਸ ਮੌਕੇ ਆਰ.ਐਮ, ਸਟੇਟ ਬੈਂਕ ਆਫ਼ ਇੰਡੀਆ ਬਰਨਾਲਾ ਅਭਿਨਵ ਪਾਠਕ ਅਤੇ ਲੀਡ ਡਿਸਟਿ੍ਰਕਟ ਮੈਨੇਜਰ ਸ੍ਰੀ ਮਹਿੰਦਰਪਾਲ ਗਰਗ ਹਾਜ਼ਰ ਸਨ। ਇਸ ਮੌਕੇ ਸ੍ਰੀ ਸੇਖ਼ਰ ਵਾਟਸ, ਸ੍ਰੀ ਉਮੇਸ਼ ਮਿੱਤਲ ਅਤੇ ਸ੍ਰੀ ਨਿਸਾਰ ਗਰਗ ਮੁੱਖ ਪ੍ਰਬੰਧਕ ਸਟੇਟ ਬੈਂਕ ਆਫ਼ ਇੰਡੀਆ, ਬਰਨਾਲਾ, ਨਾਬਾਰਡ ਦੇ ਅਧਿਕਾਰੀ, ਹੋਰ ਸਾਰੇ ਬੈਂਕਾਂ ਦੇ ਡੀ.ਸੀ.ਓ, ਸ਼ਾਖ਼ਾ ਪ੍ਰਬੰਧਕ ਹਾਜ਼ਰ ਸਨ।