ਜ਼ਿਲ੍ਹਾ ਸਾਂਝ ਕੇਂਦਰ ਫਿਰੋਜਪੁਰ ਵੱਲੋਂ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਫਿਰੋਜਪੁਰ ਵਿਖੇ ਐਂਟੀ ਡਰੱਗ ਡਰਾਈਵ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ

University Constitution College Ferozepur
ਜ਼ਿਲ੍ਹਾ ਸਾਂਝ ਕੇਂਦਰ ਫਿਰੋਜਪੁਰ ਵੱਲੋਂ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਫਿਰੋਜਪੁਰ ਵਿਖੇ ਐਂਟੀ ਡਰੱਗ ਡਰਾਈਵ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ

Sorry, this news is not available in your requested language. Please see here.

ਫਿਰੋਜ਼ਪੁਰ 19 ਅਪ੍ਰੈਲ 2022

ਐੱਸ.ਐੱਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਫਿਰੋਜਪੁਰ ਵੱਲੋਂ ਜ਼ਿਲ੍ਹਾ ਟਰੈਫਿਕ ਸੈੱਲ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਫਿਰੋਜਪੁਰ ਵਿਖੇ ਐਂਟੀ ਡਰੱਗ ਡਰਾਈਵ ਸੰਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਲਗਭੱਗ 500 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਾਂਝ ਕੇਂਦਰ ਦੇ ਸਟਾਫ਼ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਹੋਰ ਪੜ੍ਹੋ :-ਕਿਸਾਨਾਂ ਨੂੰ ਮਿਆਰੀ ਖੇਤੀ ਇੰਨਪੁਟਸ ਮੁਹੱਈਆਂ ਕਰਵਾਉਣ ਸਬੰਧੀ ਡੀਲਰਾਂ ਨਾਲ ਮੀਟਿੰਗ

ਸਾਂਝ ਕੇਂਦਰ ਦੇ ਸਟਾਫ ਵੱਲੋਂ ਸਮੂਹ ਹਾਜ਼ਰੀਨ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਨਸ਼ੇ ਕਰਨ ਨਾਲ ਜਿੱਥੇ ਸਿਹਤ ਖਰਾਬ ਹੁੰਦੀ ਹੈ ਉੱਥੇ ਘਰ ਦੀ ਮਾਲੀ ਹਾਲਤ ਵੀ ਖਰਾਬ ਹੁੰਦੀ ਹੈ। ਸੋ ਨਸ਼ਿਆਂ ਵਰਗੀ ਲਾਹਨਤ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ। ਜਿੱਥੇ ਇਸ ਮੌਕੇ ਐੱਸ.ਪੀ. ਬਲਬੀਰ ਸਿੰਘ, ਇੰਸਪੈਕਟਰ ਪ੍ਰਿਰਥੀਪਾਲ ਸਿੰਘ, ਏਐੱਸਆਈ ਗੁਰਭੇਜ ਸਿੰਘ, ਏਐੱਸ.ਆਈ ਲਖਵੀਰ ਸਿੰਘ ਅਤੇ ਹਰਜੀਤ ਸਿੰਘ ਹਾਜ਼ਰ ਸਨ।

Spread the love