ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ – ਡਿਪਟੀ ਕਮਿਸ਼ਨਰ

Deputy Commissioner Amrit Singh (1)
ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ - ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਕੂਲਰਾਂ, ਫਰਿਜ਼ਾਂ ਅਤੇ ਹੋਰ ਇਹੋ ਜਿਹੀਆਂ ਚੀਜਾਂ ਜਿੱਥੇ ਪਾਣੀ ਖੜਾ ਹੁੰਦਾ ਹੈ ਨੂੰ ਹਰ ਹਫਤੇ ਸਾਫ ਕੀਤਾ ਜਾਵੇ
ਡੇਂਗੂ, ਮਲੇਰੀਆ, ਵੈਕਟਰ ਬੋਰਨ ਬਿਮਾਰੀਆ ਦੇ ਬਚਾਓ ਅਤੇ ਰੋਕਥਾਮ ਸਬੰਧੀ ਜਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ

ਫਿਰੋਜ਼ਪੁਰ 22 ਅਪੈ੍ਰਲ 2022 

ਡੇਂਗੂ, ਮਲੇਰੀਆ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਕਿਸੇ ਵੀ ਚੀਜ ਵਿਚ ਜਿਆਦਾ ਦੇਰ ਤੱਕ ਪਾਣੀ ਨੂੰ ਖੜਾ ਨਾ ਹੋਣ ਦਿੱਤਾ ਜਾਵੇ, ਕਿਊਂਕਿ ਜੇਕਰ ਕਿਸੇ ਵੀ ਚੀਜ ਵਿਚ ਜਿਆਦਾ ਦੇਰ ਤੱਕ ਪਾਣੀ ਖੜਾ ਹੁੰਦਾ ਹੈ ਤਾਂ ਉਸ ਵਿਚ ਮੱਛਰ ਦਾ ਲਾਰਵਾ ਬਣਦਾ ਹੈ ਤੇ ਫਿਰ ਉਸ ਤੋਂ ਮੱਛਰ ਪੈਦਾ ਹੋ ਜਾਂਦਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਜਨਤਾ ਦੇ ਹਿੱਤ ਵਿਚ ਇਹ ਅਪੀਲ ਸਿਹਤ ਵਿਭਾਗ ਵੱਲੋਂ 18 ਤੋਂ 25 ਅਪੈ੍ਲ ਤੱਕ ਚਲਾਏ ਜਾ ਰਹੇ ਮਲੇਰੀਆ ਜਾਗਰੂਕਤਾ ਹਫਤਾ ਦੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਅਮਿੱਤ ਮਹਾਜਨ, ਐਸਡੀਐਮ ਓਮ ਪ੍ਰਕਾਸ਼, ਡੀਡੀਪੀਓ ਹਰਜਿੰਦਰ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜਿੰਦਰ ਮਨਚੰਦਾ ਵੀ ਮੌਜੂਦ ਸਨ।

ਹੋਰ ਪੜ੍ਹੋ :-ਫਲਦਾਰ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨਿਆ ਬੁਖਾਰ ਦੀ ਰੋਕਥਾਮ ਅਤੇ ਬਚਾਓ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੀ ਆਪਣੇ ਦਫਤਰ ਵਿਖੇ ਜਾਂ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਅਤੇ ਨਾਲ ਹੀ ਇਸ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਫਤੇ ਦੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਵਜੋਂ ਐਲਾਨਿਆ ਗਿਆ ਹੈ ਜਿਸਦਾ ਮਤਲਬ ਹੈ ਕਿ ਹਰ ਇੱਕ ਨੂੰ ਸ਼ੁਕਰਵਾਰ ਨੂੰ ਆਪਣੇ ਘਰਾਂ ਅੰਦਰ ਲੱਗੇ ਫਰਿਜਾਂ ਦੀ ਟਰੇਅ, ਪਾਣੀ ਦੀਆਂ ਟੈਂਕੀਆਂ, ਕੂਲਰਾਂ ਅਤੇ ਹਰ ਇਹੋ ਜਿਹੀਆਂ ਚੀਜਾਂ ਜਿਥੇ ਪਾਣੀ ਖੜਾ ਹੁੰਦਾ ਹੈ ਦਾ ਪਾਣੀ ਸੁਕਾ ਕੇ ਸਾਫ-ਸਫਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦਫਤਰਾਂ, ਘਰਾਂ ਜਾਂ ਦੁਕਾਨਾਂ ਦੀਆਂ ਛੱਤਾਂ ਜਾਂ ਬਾਹਰ ਕਿਤੇ ਵੀ ਕਬਾੜ ਦਾ ਸਮਾਨ ਪਿਆ ਹੈ ਉਸ ਨੂੰ ਚੁਕਾਇਆ ਜਾਵੇ ਤਾਂ ਜੋ ਉਨ੍ਹਾਂ ਵਿਚ ਬਾਰਿਸ਼ ਦਾ ਪਾਣੀ ਨਾ ਖੜਾ ਹੋ ਸਕੇ। ਉਨ੍ਹਾਂ ਕਾਰਜਸਾਧਕ ਅਫਸਰ ਨਗਰ ਕੌਂਸਲ ਅਤੇ ਕੈਂਟ ਬੋਰਡ ਨੂੰ ਵੱਖ ਵੱਖ ਟੀਮਾ ਬਣਾਕੇ ਕੇ ਏਰੀਏ ਵਾਈਜ ਫੋਗਿੰਗ ਆਦਿ ਕਰਵਾਉਣ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫਤਰ ਦੇ ਮੁੱਖੀ ਦਾ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ 500 ਤੋ 11000 ਰੁਪਏ ਤੱਕ ਦਾ ਚਾਲਾਨ ਕੀਤਾ ਜਾ ਸਕਦਾ ਹੈ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜਿੰਦਰ ਮਨਚੰਦਾ ਨੇ ਦੱਸਿਆ ਕਿ ਜਿਲ੍ਹਾ ਫਿਰੋਜਪੁਰ ਵਿੱਚ ਸਾਲ 2022 ਵਿੱਚ ਡੇਂਗੂ ਦੇ 258 ਕੇਸ ਆਏ ਸੀ ਅਤੇ 2022 ਵਿੱਚ ਹੁਣ ਤੱਕ ਡੇਂਗੂ ਦੇ 8 ਕੇਸ ਪੋਜਟਿਵ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਰੋਕਥਾਮ ਲਈ ਹਰ ਇੱਕ ਦਾ ਸਹਿਯੋਗ ਜ਼ਰੂਰੀ ਹੈ। ਡਾ ਯੁਵਰਾਜ ਨਾਰੰਗ, ਜਿਲਾ ਐਪੀਡੀਮਾਲੋਜਿਸ਼ਟ ਨੇ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆ, ਡੇਂਗੂ  ਅਤੇ ਚਿਕਨਗੁਨਿਆ ਬੁਖਾਰ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸ਼ਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜ਼ੋ ਕਿ ਮੁਫਤ ਕੀਤਾ ਜਾਂਦਾ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋ ਮਲੇਰੀਆ ਬਿਮਾਰੀ ਸਬੰਧੀ ਜਾਗਰੂਕਤਾ ਪੋਸਟਰ ਵੀ ਰਲੀਜ ਕੀਤਾ ਗਿਆ।

ਇਸ ਮੌਕੇ ਡਾ ਰਾਕੇਸ਼ ਪਾਲ ਜਿਲਾਂ ਐਪੀਡੀਮਾਲੋਜਿਸਟ ਸਮੂਹ ਸੀਨੀਅਰ ਮੈਡੀਕਲ ਅਫਸਰ, ਸਮੂਹ ਕਾਰਜ ਸਾਧਕ ਅਫਸਰ, ਨਗਰ ਕੋਂਸਲ, ਪ੍ਰਧਾਨ ਆਈ.ਐਮ.ਏ, ਅਤੇ ਵੱਖ ਵੱਖ ਵਿਭਾਗਾ ਦੇ ਨੁਮਾਇੰਦੇ ਹਾਜਰ ਸਨ।

Spread the love