ਨਰਮੇ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਦੀ ਮੁਹਿੰਮ ਜਾਰੀ

ਨਰਮੇ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਦੀ ਮੁਹਿੰਮ ਜਾਰੀ
ਨਰਮੇ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਦੀ ਮੁਹਿੰਮ ਜਾਰੀ

Sorry, this news is not available in your requested language. Please see here.

ਅਬੋਹਰ, ਫਾਜਿ਼ਲਕਾ, 21 ਮਾਰਚ

ਨਰਮੇ ਦੀ ਅਗਲੀ ਫਸਲ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਕਲਿਆਣਾ ਵਿਭਾਗ ਵੱੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਸ: ਰੇਸ਼ਮ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੂੰ ਨਰਮੇ ਦੀਆਂ ਛਟੀਆਂ ਦੇ ਨਿਪਟਾਰੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਗੁਲਾਬੀ ਸੂੰਡੀ ਦਾ ਪਿਊਪਾ ਇੰਨ੍ਹਾਂ ਛਟੀਆਂ ਵਿਚ ਹੀ ਲੁਕਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਪੰਤਗੇ ਬਣ ਕੇ ਇਹ ਨਰਮੇ ਦੀ ਅਗਲੀ ਫਸਲ ਤੇ ਹਮਲਾ ਕਰੇਗਾ।

ਹੋਰ ਪੜ੍ਹੋ :- ਫਾਜ਼ਿਲਕਾ ਦੇ ਪਿੰਡ ਲੱਖੇ ਕੇ ਉਤਾੜ ਵਿੱਚ ਮਿਲੀ ਲਵਾਰਿਸ ਬੱਚੀ  

ਖੇਤੀਬਾੜੀ ਵਿਕਾਸ ਅਫ਼ਸਰ ਸੁਖਜਿੰਦਰ ਸਿੰਘ (ਸਰਕਲ ਬਹਾਵਵਾਲਾ) ਨੇ ਇਸ ਸਬੰਧੀ ਪਿੰਡ ਰਾਏ ਪੁਰਾ ਵਿਚ ਪਿੰਡ ਦੀ ਪੰਚਾਇਤ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਅਤੇ ਇੱਥੇ ਇੱਕ ਪਾਵਰ ਪਲਾਂਟ ਵੱਲੋਂ ਭੰਡਾਰ ਕੀਤੀਆਂ ਛਟੀਆਂ ਨੂੰ ਚੌਪਰ ਨਾਲ ਕੱਟ ਕੇ ਤੁਰੰਤ ਬਾਲਣ ਲਈ ਵਰਤ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਕੰਮ ਸ਼ੁਰੂ ਕਰਵਾਇਆ ਤਾਂ ਜ਼ੋ ਕੁਝ ਹੀ ਦਿਨਾਂ ਵਿਚ ਇਹ ਛਟੀਆਂ ਇੱਥੋਂ ਚੁੱਕ ਕੇ ਪਲਾਂਟ ਬਾਲਣ ਲਈ ਵਰਤ ਲਵੇ ਤੇ ਇਸ ਤੋਂ ਸੂੰਡੀ ਫੈਲਣ ਦਾ ਡਰ ਨਾ ਰਹੇ।

ਸੁਖਜਿੰਦਰ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਪਈਆਂ ਛਟੀਆਂ ਨੂੰ ਚੰਗੀ ਤਰਾਂ ਝਾੜ ਕੇ ਪਿੰਡ ਲੈ ਆਉਣ ਜਾਂ ਅੱਗ ਲਗਾ ਕੇ ਸਾੜ ਦੇਣ। ਝਾੜਨ ਤੋਂ ਬਾਅਦ ਨੀਚੇ ਜ਼ੋ ਟਿੰਡੇ ਅਤੇ ਹੋਰ ਕਚਰਾ ਬਚੇਗਾ ਉਸ ਨੂੰ ਅੱਗ ਲਗਾ ਕੇ ਸਾੜ ਦੇਣ। ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੰਮ ਇਸੇ ਹਫ਼ਤੇ ਪੂਰਾ ਕਰ ਲਿਆ ਜਾਵੇ ਤਾਂ  ਜ਼ੋ ਨਰਮੇ ਦੀ ਅਗਲੀ ਫਸਲ ਨੂੰ ਬਚਾਇਆ ਜਾ ਸਕੇ।

Spread the love