ਖੇਤੀਬਾੜੀ ਵਿਭਾਗ ਦੇ ਕੈਪਾਂ ਤੋਂ ਜਾਣਕਾਰੀ ਹਾਸਲ ਕਰਕੇ ਕਣਕ ਦੇ ਨਾੜ ਦਾ ਪ੍ਰਬੰਧਨ ਕਰ ਰਿਹਾ ਹੈ ਕਿਸਾਨ ਰਾਕੇਸ਼ ਕੁਮਾਰ  

_Progressive farmer Rakesh Kumar
ਖੇਤੀਬਾੜੀ ਵਿਭਾਗ ਦੇ ਕੈਪਾਂ ਤੋਂ ਜਾਣਕਾਰੀ ਹਾਸਲ ਕਰਕੇ ਕਣਕ ਦੇ ਨਾੜ ਦਾ ਪ੍ਰਬੰਧਨ ਕਰ ਰਿਹਾ ਹੈ ਕਿਸਾਨ ਰਾਕੇਸ਼ ਕੁਮਾਰ  

Sorry, this news is not available in your requested language. Please see here.

ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਸਹਿਯੋਗ ਕਰਨ ਕਿਸਾਨ ਵੀਰ

ਫ਼ਾਜ਼ਿਲਕਾ/ਜਲਾਲਾਬਾਦ, 25 ਅਪ੍ਰੈਲ 2022

ਬਲਾਕ ਜਲਾਲਾਬਾਦ ਦੇ ਪਿੰਡ ਰੁੰਮਵਾਲਾ ਦਾ ਅਗਾਂਹਵਧੂ ਕਿਸਾਨ ਰਾਕੇਸ਼ ਕੁਮਾਰ ਅੱਜ ਦੇ ਸਮੇ ਲਈ ਮਿਸਾਲ ਬਣਿਆ ਹੋਇਆ ਹੈ ਕਿਉਕਿ ਇਹ ਕਿਸਾਨ ਪਿਛਲੇ ਕਈ  ਸਾਲਾਂ ਤੋ ਹੀ ਖੁਦ ਖੇਤੀ ਕਰ ਰਿਹਾ ਹੈ। ਕਿਸਾਨ ਦਸਦਾ ਹੈ ਕਿ ਕੁਝ ਸਮਾਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਹੀ ਰੁਝਾਨ ਸੀ ਪਰ ਉਸ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ।

ਹੋਰ ਪੜ੍ਹੋ :-ਕੱਲ੍ਹ 26 ਅਪ੍ਰੈਲ ਨੂੰ ਪਿੰਡ ਮੋਚਪੁਰ ਵਿਖੇ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲੱਗੇਗਾ ਪਲੇਸਮੈਂਟ ਕੈਂਪ

ਸਫਲ ਕਿਸਾਨ ਆਖਦਾ ਹੈ ਕਿ ਉਹ ਪਿਛਲੇ 5 ਸਾਲਾ ਤੋ ਖੇਤੀਬਾੜੀ ਵਿਭਾਗ ਦੇ ਕੈਪਾ ਵਿੱਚ ਜਾਣ ਲੱਗਾ ਤੇ ਕਣਕ ਦੇ ਨਾੜ ਨੂੰ  ਅੱਗ ਲਗਾਉਣ ਦੀ ਬਜਾਏ ਖੇਤ ਵਿਚ ਵਹਾ ਕੇ ਹੀ ਇਸ  ਦਾ ਨਿਪਟਾਰਾ ਕਰਦਾ ਹੈ।ਕਿਸਾਨ ਦਾ ਕਹਿਣਾ ਹੈ ਕਿ ਉਸਨੇ ਕਣਕ ਦੀ ਕਟਾਈ ਤੋਂ ਬਾਅਦ ਨਾੜ ਦੀ ਤੂੜੀ ਬਣਾਈ ਹੈ ਜੋ ਕਿ ਉਸ ਦੇ ਪਸ਼ੂਆਂ ਦੇ ਚਾਰੇ ਵਜੋਂ ਕੰਮ ਆਵੇਗੀ ਅਤੇ ਇਸ ਤੋਂ ਇਲਾਵਾ ਜੋ ਬਾਕੀ ਰਹਿੰਦ ਖੂੰਹਦ ਬਚੀ ਹੈ ਉਸ ਨੂੰ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਜ਼ਮੀਨ ਵਿੱਚ ਰਲਾ ਦਿੱਤਾ ਜਾਵੇਗਾ। ਉਹ  ਚੋਪਰ, ਪਲਾਉ ਅਤੇ ਬੇਲਰ ਦੀ ਮਦਦ ਨਾਲ ਖੇਤੀ ਕਰਕੇ ਜਿਆਦਾ ਮੁਨਾਫਾ ਪ੍ਰਾਪਤ ਕਰਨ ਲੱਗਾ ਹੈ ਜਿਸ ਨਾਲ ਇਸ ਦੀ ਫ਼ਸਲ ਦਾ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ। ਕਿਸਾਨ ਦੇ ਕਹਿਣ ਮੁਤਾਬਕ ਰਸਾਇਣਕ ਖਾਦਾ, ਨਦੀਨ ਨਾਸਕ ਦਵਾਈਆ ਅਤੇ ਕੀਟ ਨਾਸਕ ਦਾਵਾਈ ਦੀ ਘੱਟ ਵਰਤੋ ਕਰਦਾ ਹੈ। ਕਣਕ ਦੇ ਨਾੜ  ਨੂੰ ਜਮੀਨ ਵਿੱਚ ਮਿਲਾਉਣ ਨਾਲ ਕਣਕ ਅਤੇ ਝੋਨੇ ਦੀ ਫਸਲ ਨੂੰ ਬਹੁਤ ਫਾਇਦਾ ਹੁੰਦਾ ਹੈ।

ਰਾਕੇਸ਼ ਕੁਮਾਰ ਕਹਿੰਦਾ ਹੈ ਕਿ ਉਹ ਹਮੇਸ਼ਾ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਇਹ ਮਹਿਕਮੇ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਨਾ ਕਰਦਾ ਹੈ। ਕਿਸਾਨ ਦੱਸਦਾ ਹੈ ਕਿ ਉਸ ਨੇ ਪਿਛਲੇ ਸਾਲ ਕੁਝ ਰਕਬੇ ਵਿਚ ਝੋਨੇ   ਸਿੱਧੀ ਬਿਜਾਈ ਕੀਤੀ ਸੀ ਜੋ ਕਿ ਵਧੀਆ ਰਹੀ ਅਤੇ ਹੁਣ ਇਸ ਵਾਰ ਉਹ ਸਿੱਧੀ ਬਿਜਾਈ ਹੇਠ ਰਕਬੇ ਨੂੰ ਹੋਰ ਵਧਾਏਗਾ। ਉਸ ਨੇ ਦੱਸਿਆ ਕਿ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਲੇਬਰ ਦਾ ਖਰਚਾ ਵੀ ਘਟਦਾ ਹੈ।

ਕਿਸਾਨ ਰਾਕੇਸ਼ ਕੁਮਾਰ ਦੂਜੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਕਣਕ ਦੀ ਰਹਿੰਦ ਖੂੰਹਦ ਨੂੰ ਆਧੁਨਿਕ ਸੰਦਾਂ ਨਾਲ ਖੇਤ ਵਿੱਚ ਵਾਹ ਕੇ ਝੋਨੇ ਦੀ ਬਿਜਾਈ ਕਰਨ। ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਜਮੀਨ ਦੀ ਸਿਹਤ ਅਤੇ ਇਨਸਾਨੀ ਸਿਹਤ ਦਾ ਖਿਆਲ ਰੱਖਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਸਹਿਯੋਗ ਕਰਨ।

Spread the love