ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ’ਆਈ ਖੇਤ’ ਐਪ ਜਾਰੀ

JASWINDERPAL SINGH
ਡੀ.ਏ.ਪੀ. ਖਾਦ ਦੀ ਵੰਡ ਸਬੰਧੀ ਖੇਤੀਬਾੜੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ : ਗਰੇਵਾਲ

Sorry, this news is not available in your requested language. Please see here.

ਪਟਿਆਲਾ, 21 ਸਤੰਬਰ 2021

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜ਼ਰੂਰਤ ਪੂਰੀ ਕਰਨ ਲਈ ’ਆਈ ਖੇਤ’ ਐਪ ਜਾਰੀ ਕੀਤੀ ਗਈ ਹੈ। ਇਸ ਐਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ.ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਐਪ ਪਲੇਅ ਸਟੋਰ ’ਤੇ ’ਆਈ ਖੇਤ’ ਦੇ ਨਾਮ ’ਤੇ ਜਾਰੀ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨ ਉਪਲਬਧ ਕਰਵਾਉਣਾ ਹੈ।

ਹੋਰ ਪੜ੍ਹੋ :-ਐਮ ਸੰਵਾਦ ਰਾਹੀਂ ਖੇਤੀਬਾੜੀ ਦੀ ਜਾਣਕਾਰੀ ਦੇਵੇਗੀ ਪੰਜਾਬ ਸਰਕਾਰ

ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾੳ, ਪੈਡੀ ਸਟਰਾਅ ਚੋਪਰ ਸਰੈਡਰ, ਬੇਲਰ ਅਤੇ ਰੇਕਰ ਜਿਹੀਆਂ ਨਵੀਂ ਤਕਨੀਕੀ ਮਸ਼ੀਨਾਂ ਦੀ ਖ਼ਰੀਦ ਨਹੀਂ ਕਰ ਸਕਦੇ। ਉਹ ਇਸ ਐਪ ਦੀ ਸਹਾਇਤਾ ਨਾਲ ਆਪਣੇ ਨਜ਼ਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲਬਧ ਹੈ ਇਸ ਬਾਰੇ ਪਤਾ ਕਰ ਸਕਦੇ ਹਨ ਅਤੇ ਕਿਰਾਏ ਤੇ ਚਲਾਉਣ ਲਈ ਉਹਨਾਂ ਨਾਲ ਤਾਲਮੇਲ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਸੇ ਵੀ ਕਿਸਾਨ ਕੋਲ ਜੇਕਰ ਕੋਈ ਆਪਣੀ ਮਸ਼ੀਨਰੀ ਹੈ ਤਾਂ ਉਹ ਇਸ ਐਪ ਤੇ ਰਜਿਸਟਰਡ ਕਰਕੇ ਮਸ਼ੀਨ ਕਿਰਾਏ ’ਤੇ ਦੇ ਸਕਦਾ ਹੈ। ਇਸ ਤਰ੍ਹਾਂ ਕਰਕੇ ਕਿਸਾਨ ਆਪਣੀ ਆਮਦਨ ਦਾ ਇੱਕ ਹੋਰ ਨਵਾਂ ਤਰੀਕਾ ਵਰਤ ਕੇ ਵਧੀਆਂ ਮੁਨਾਫ਼ਾ ਪਾ ਸਕਦੇ ਹਨ।

ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਸ ਐਪ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਇਸਦਾ ਲਾਹਾ ਲੈਕੇ ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਸਿਖ਼ਰਾਂ ਲਿਜਾ ਸਕਦੇ ਹਨ, ਜਿਸ ਦਾ ਲਾਭ ਆਉਣ ਵਾਲੀਆਂ ਪੀੜੀਆਂ ਨੂੰ ਵੀ ਹੋਵੇਗਾ।

Spread the love