ਐਸ.ਏ.ਐਸ ਨਗਰ 8 ਨਵੰਬਰ 2021
ਮੋਹਾਲੀ ਜਿਲ੍ਹੇ ਵਿੱਚ ਝੋਨੇ ਦੀ ਆਮਦ ਅਤੇ ਖਰੀਦ ਦਾ ਜਾਇਜ਼ਾ ਲੈਣ ਲਈ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਡਾ. ਅਭਿਨਵ ਤਰਿੱਖਾ ਨੇ ਡੇਰਾਬਸੀ ਮੰਡੀ ਦਾ ਦੌਰਾ ਕੀਤਾ ਅਤੇ ਮੌਕੇ ਤੇ ਕਿਸਾਨਾ ਅਤੇ ਆੜਤੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਡਾ. ਤਰਿੱਖਾ ਨੇ ਡੇਰਾਬਸੀ ਮੰਡੀ ਦੇ ਦੌਰੇ ਦੌਰਾਨ ਮੰਡੀ ਵਿਚ ਮੌਕੇ ਤੇ ਖਰੀਦ ਕੀਤੇ ਝੋਨੇ ਦੀਆਂ ਬੋਰੀਆਂ ਅਤੇ ਆਈਆਂ ਨਵੀਆਂ ਢੇਰੀਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਮੌਕੇ ਤੇ ਮੌਜੂਦ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਿੱਤ ਆਉਂਦੀਆਂ ਮੁਸਕਲਾਂ ਸੁਣੀਆਂ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਮੌਕੇ ਤੇ ਉਨ੍ਹਾਂ ਵੱਲੋਂ ਮਾਰਕਿਟ ਕਮੇਟੀ ਦੇ ਰਿਕਾਰਡ ਨਾਲ ਮਾਰਕਫੈੱਡ ਖਰੀਦ ਏਜੰਸੀ ਵਲੋਂ ਕੀਤੀ ਗਈ ਝੋਨੇ ਦੀ ਖਰੀਦ ਦੇ ਰਿਕਾਰਡ ਨਾਲ ਮਿਲਾਨ ਵੀ ਕੀਤਾ ਅਤੇ ਮੌਕੇ ਤੇ ਮੌਜੂਦ ਆੜ੍ਹਤੀਆਂ ਦਾ ਰਿਕਾਰਡ ਵੀ ਬਾਰੀਕੀ ਨਾਲ ਵੇਖਿਆ ਗਿਆ। ਇਸ ਮੌਕੇ ਇਕ ਆੜ੍ਹਤੀਏ ਦੇ ਰਿਕਾਰਡ ਅਨੁਸਾਰ ਡੇਰਾਬਸੀ ਮੰਡੀ ਵਿਚ ਅਣ-ਲਿਫਟ ਪਈਆਂ ਬੋਰੀਆਂ ਦੀ ਗਿਣਤੀ ਵੀ ਕਰਵਾਈ ਗਈ।
ਇਸ ਦੌਰੇ ਮੌਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਸਹਾਇਕ ਡਾਇਰੈਕਟਰ, ਸੁਖਵਿੰਦਰ ਸਿੰਘ ਗਿੱਲ, ਜਿਲ੍ਰਾ ਕੰਟਰੋਲਰ ਸ਼ਿਫਾਲੀ ਚੋਪੜਾ, ਸਹਾਇਕ ਖੁਰਾਕ ਤੇ ਸਲਾਈਜ ਅਫਸਰ ਮੁਹਾਲੀ ਮਨਦੀਪ ਸਿੰਘ, ਨਿਰੀਖਕ ਪਨਗਰੇਨ ਡੇਰਾਬਸੀ ਸੰਦੀਪ ਸਿੰਗਲਾ, ਨਿਰੀਖਕ ਪਨਗਰੇਨ ਬਨੂੜ ਵਿਕਰਮ ਸਿੰਘ, ਨਿਰੀਖਕ ਮਾਰਕਫੈਡ ਨਰੇਸ਼ ਜ਼ਿੰਦਲ, ਤਕਨੀਕੀ ਅਫਸਰ ਜਗਰੂਪ ਸਿੰਘ ਇਸ ਤੋਂ ਇਲਾਵਾ ਮਾਰਕਫੈਡ ਅਤੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਮੌਜੂਦ ਸਨ।