ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਜਾਂਚ ਲਈ ਲਗਾਏ ਜਾ ਰਹੇ ਹਨ ਕੈਂਪਾਂ ਅਤੇ ਪਿੰਡਾਂ ਚ ਕੀਤਾ ਜਾ ਰਿਹੈ ਜਾਗਰੂਕ :ਸਿਵਲ ਸਰਜਨ

EYE
ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਜਾਂਚ ਲਈ ਲਗਾਏ ਜਾ ਰਹੇ ਹਨ ਕੈਂਪਾਂ ਅਤੇ ਪਿੰਡਾਂ ਚ ਕੀਤਾ ਜਾ ਰਿਹੈ ਜਾਗਰੂਕ :ਸਿਵਲ ਸਰਜਨ

Sorry, this news is not available in your requested language. Please see here.

ਬਰਨਾਲਾ, 28 ਨਵੰਬਰ 2021

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਅੰਦਰ 26 ਨਵੰਬਰ ਤੋਂ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਦੀ ਸੁਰੂਆਤ ਕੀਤੀ ਗਈ ਹੈ।

ਹੋਰ ਪੜ੍ਹੋ :-ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਪਿੰਡ ਸੇਖਾ ਅਤੇ ਹਮੀਦੀ ਚ ਜਾਂਚ ਕੈਂਪ ਲਗਾਏ ਗਏ ਹਨ ।

ਸਹਾਇਕ ਸਿਵਲ ਸਰਜਨ ਡਾ.ਅਵਿਨਾਸ ਬਾਂਸਲ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾ.ਅਮੋਲਪ੍ਰੀਤ ਕੌਰ , ਅਪਥਲਮਿਕ ਅਫਸਰਾਂ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਇਹਨਾਂ ਵਿਸੇਸ ਕੈਂਪਾਂ ਵਿੱਚ ਘੱਟ ਨਜਰ ਵਾਲੇ ਲੋਕਾਂ ਦੀ ਜਾਂਚ ਕਰਕੇ ਮੋਤੀਆ ਬਿੰਦ ਤੋਂ ਪੀੜਤ ਵਿਅਕਤੀਆਂ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਅਪ੍ਰੇਸ਼ਨ ਕੀਤੇ ਜਾਣਗੇ ।ਪੰਜਾਬ ਨੂੰ ਮੋਤੀਆ ਬਿੰਦ ਤੋਂ ਮੁਕਤ ਕਰਨ ਲਈ ਪੰਚਾਇਤਾਂ, ਧਾਰਮਿਕ ਸੰਸਥਾਵਾਂ,ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਲੋਕ ਭਲਾਈ ਦੇ ਇਸ ਕੰਮ ਵਿੱਚ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ।

ਇਸ ਅਭਿਆਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਸਿਹਤ ਕਰਮਚਾਰੀਆਂ ਵੱਲੋਂ ਪਿੰਡਾਂ ਚ ਜਾ ਕੇ ਸੱਥਾਂ ਚ ਲਗਾਤਰ ਗਰੁੱਪ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਨੂੰ ਮੋਤੀਆ ਮੁਕਤ ਕੀਤਾ ਜਾ ਸਕੇ।

Spread the love