ਡਾ. ਗੁਲਸ਼ਨ ਕੁਮਾਰ ਨੇ ਲੋਕਾਂ ਨੂੰ ਮਲੇਰੀਆਂ ਤੋਂ ਬਚਾਅ ਰੱਖਣ ਸਬੰਧੀ ਦਿੱਤੀ ਜਾਣਕਾਰੀ
ਬਰਨਾਲਾ, 25 ਅਪ੍ਰੈਲ 2022
ਹੋਮਿਓਪੈਥਿਕ ਵਿਭਾਗ ਸਿਵਲ ਹਸਪਤਾਲ ਬਰਨਾਲਾ ਵੱਲੋਂ ਜੁਆਇੰਟ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ ਡਾਕਟਰ ਬਲਿਹਾਰ ਸਿੰਘ ਰੰਗੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਹੋਮਿਓਪੈਥਿਕ ਅਫ਼ਸਰ ਬਰਨਾਲਾ ਡਾ. ਰਹਿਮਾਨ ਆਸਦ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ “ਵਿਸ਼ਵ ਮਲੇਰੀਆਂ ਦਿਵਸ” ਮਨਾਇਆ ਗਿਆ।
ਹੋਰ ਪੜ੍ਹੋ :- ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ
ਇਸ ਮੌਕੇ ਡਾ. ਗੁਲਸ਼ਨ ਕੁਮਾਰ ਨੇ ਲੋਕਾਂ ਨੂੰ ਮਲੇਰੀਆਂ ਤੋਂ ਬਚਾਅ ਰੱਖਣ ਸਬੰਧੀ ਜਾਣਕਾਰੀ ਦਿੱਤਾ। ਉਹਨਾਂ ਕਿਹਾ ਕਿ ਆਪਣੇ ਆਲੇ-ਦੁਆਲੇ ਮੁਕੰਮਲ ਸਾਫ-ਸਫਾਈ ਰੱਖੀ ਜਾਵੇ ਅਤੇ ਕਿਸੇ ਵੀ ਜਗ੍ਹਾਂ ਤੇ ਜਿਵੇ ਕਿ ਕੂਲਰ, ਟਾਇਰ, ਘਮਲਿਆਂ ਜਾਂ ਖੜੇ ਪਾਣੀ ਨੂੰ ਖੜਾ ਨਾ ਹੋਣ ਦਿੱਤਾ ਜਾਵੇ ਅਜਿਹਾ ਹੋਣ ਨਾਲ ਮੱਛਰ ਦਾ ਲਾਰਵਾ ਪੈਦਾ ਹੋ ਜਾਂਦਾ ਹੈ ਅਤੇ ਮੱਛਰ ਲੜਣ ਤੇ ਅਸੀਂ ਇਸ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਾਂ। ੳਹਨਾਂ ਦੱਸਿਆ ਕਿ ਇਸ ਨਾਲ ਹੀ ਅਸੀਂ ਤੰਦਰੂਸਤ ਭੋਜਣ ਖਾਇਏ ਤਾਂ ਜੋ ਸਾਡੀ ਸਿਹਤ ਨਿਰੋਈ ਬਣ ਸਕੇ।
ਡਾ. ਗੁਲਸ਼ਨ ਕੁਮਾਰ ਨੇ ਹੋਮੀਓਪੈਥੀ ਦੇ ਜਨਮਦਾਤਾ ਡਾਕਟਰ ਕ੍ਰਿਸਚੀਨ ਫੈਡਰਿਕ ਸੈਮਿਊਲ ਹੈਨੀਮੈਨ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ‘ਸਿਮਿਲੀਆ ਸਿਮਿਲੀਬਸ ਕਿਊਹੈਟਰ’ ਭਾਵ ਸਮਾਨ ਅਸਰ ਰੱਖਣ ਵਾਲੀਆਂ ਦਵਾਈਆਂ ਨਾਲ ਇਲਾਜ ਹੋਮੀਓਪੈਥੀ ਦੇ ਸਿਧਾਂਤ ਅਰਥਾਤ ‘ਜ਼ਹਿਰ, ਜ਼ਹਿਰ ਨੂੰ ਕੱਟਦਾ ਹੈ ‘ ‘ਤੇ ਅਧਾਰਿਤ ਹੈ। ਹੋਮੀਓਪੈਥੀ ਇਲਾਜ ਪ੍ਰਣਾਲੀ ਵਿਅਕਤੀ ਦੇ ਸਮੁੱਚੇ ਸਰੀਰ ਦਾ ਇਲਾਜ ਕਰਦੀ ਹੈ। ਉਹਨਾਂ ਦੱਸਿਆ ਕਿ ਡਾਕਟਰ ਕ੍ਰਿਸਚੀਨ ਫੈਡਰਿਕ ਸੈਮਿਊਲ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ ਵਿਖੇ ਹੋਇਆ ਸੀ, ਭਾਰਤ ਵਿੱਚ ਹੋਮਿਓਪੈਥੀ ਇਲਾਜ ਪ੍ਰਣਾਲੀ ਨੂੰ ਪਹਿਲੀ ਵਾਰ ਲਿਆਉਣ ਦਾ ਮਾਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹਾਸ਼ਲ ਹੈ। ਸਾਲ 1835 ਵਿੱਚ ਜਰਮਨ ਡਾਕਟਰ ਜੋਨਿੰਗ ਬਰਗਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਫਜੀਸਨ ਸਨ।
ਇਸ ਮੌਕੇ ਡਾ. ਮਨਦੀਪ ਕੌਰ ਅਤੇ ਹੋਮਿਓਪੈਥਿਕ ਵਿਭਾਗ ਦਾ ਸਮੂਹ ਸਟਾਫ ਹਾਜ਼ਰ ਸਨ।