ਬਾਗਬਾਨੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਐਕਸਪੋਜ਼ਰ ਵਿਜ਼ਿਟ ਕਰਵਾਈ

_Shri Amit Talwar
ਬਾਗਬਾਨੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਐਕਸਪੋਜ਼ਰ ਵਿਜ਼ਿਟ ਕਰਵਾਈ

Sorry, this news is not available in your requested language. Please see here.

ਐਸ.ਏ.ਐਸ.ਨਗਰ, 23 ਦਸੰਬਰ 2022

ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਜਿਲ੍ਹਾ ਐਸ.ਏ.ਐਸ ਨਗਰ ਦੀ ਯੋਗ ਅਗਵਾਈ ਹੇਠ ਬਾਗਬਾਨੀ ਵਿਭਾਗ ਵੱਲੋਂ ਪਟਿਆਲਾ ਵਿਖੇ ਲੱਗੇ ਫਲਾਵਰ ਸ਼ੋਅ ਅਤੇ ਅਮਰੂਦ ਮੇਲੇ ਵਿੱਚ ਜਿਲ੍ਹੇ ਤੋਂ 30 ਕਿਸਾਨ/ਜਿਮੀਦਾਰਾਂ ਦੀ ਐਕਸਪੋਜ਼ਰ ਵਿਜ਼ਿਟ ਕਰਵਾਈ ਗਈ, ਵਿਜ਼ਿਟ ਤੇ ਗਏ ਕਿਸਾਨਾਂ ਅਤੇ ਬੀਬੀਆਂ ਨੇ ਫੁੱਲ ਦੀ ਕਾਸ਼ਤ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਖੇਤੀਬਾੜੀ ਵਿੱਚ ਸਹਾਇਕ ਧੰਦਿਆਂ ਵੀ ਅਪਨਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਕਰਵਾਈ ਗਈ ਐਕਸਪੋਜ਼ਰ ਵਿਜ਼ਿਟ ਲਈ ਵਿਭਾਗ ਦਾ ਧੰਨਵਾਦ ਕੀਤਾ, ਇਸ ਸਮੇਂ ਮੌਜੂਦ ਡਾ.ਜਸਪ੍ਰੀਤ ਸਿੰਘ ਸਿੱਧੂ , ਬਾਗਬਾਨੀ ਵਿਕਾਸ ਅਫਸਰ, ਡੇਰਾਬੱਸੀ ਨੇ ਜਿਮੀਦਾਰਾਂ ਨੂੰ ਬਾਗਬਾਨੀ ਵਿਭਾਗ ਦੇ ਬਲਾਕ ਪੱਧਰ ਦੇ ਦਫਤਰਾਂ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਿਮੀਦਾਰ ਵੱਧ ਤੋਂ ਵੱਧ ਫਾਇਦਾ ਲੈ ਸਕਣ, ਇਸ ਸਮੇਂ ਅਜੇਪਾਲ ਸਿੰਘ, ਬਲਵੀਰ ਸਿੰਘ, ਮੱਖਣ ਸਿੰਘ, ਸੰਜੇ ਕੌਸ਼ਲ, ਸੁਖਦੇਵ ਸਿੰਘ ਵੀ ਹਾਜਰ ਸਨ।