ਰੂਪਨਗਰ, 02 ਮਾਰਚ 2022
ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਰੂਪਨਗਰ ਦੇ ਸਕੂਲੀ ਵਿਦਿਆਰਥੀਆਂ ਦੀ ਸਾਹਿਤ ਸਿਰਜਣ ਕਲਾ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਪੱਧਰ ਉੱਤੇ ਹਿੰਦੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।
ਹੋਰ ਪੜ੍ਹੇਂ :-ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਨਾਭਾ ਵਿਖੇ ਵੱਖ-ਵੱਖ ਜੇਲਾਂ ਦਾ ਦੌਰਾ
ਇਨ੍ਹਾਂ ਮੁਕਾਬਲਿਆਂ ਲਈ ਮੁਲਾਂਕਣ ਵਾਸਤੇ ਮੈਡਮ ਕਮਲਜੀਤ ਕੌਰ ਨੇ ਬਤੌਰ ਜੱਜ ਭੂਮਿਕਾ ਨਿਭਾਈ। ਹਿੰਦੀ ਸਾਹਿਤ ਸਿਰਜਨ ਮੁਕਾਬਲਿਆਂ ਵਿਚ ਵੰਨਗੀ ਲੇਖ ਵਿੱਚ ਪਹਿਲਾ ਸਥਾਨ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਮੰਨਤ ਸੈਣੀ, ਦੂਜਾ ਸਥਾਨ ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੇ ਸੁਮਿਤ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘ ਭਗਵੰਤਪੁਰਾ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਵੰਨਗੀ ਕਹਾਣੀ ਵਿੱਚੋਂ ਮਨਿੰਦਰਪ੍ਰੀਤ ਕੌਰ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਨੇ ਪਹਿਲਾ, ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਤੇ ਭਰਤ ਕੁਸ਼ਵਾਹਾ ਨੇ ਦੂਜਾ ਅਤੇ ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਕਲਿਆਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੰਨਗੀ ਕਵਿਤਾ ਵਿੱਚੋਂ ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਦੀ ਵਿਦਿਆਰਥਣ ਚਰਨਜੀਤ ਕੌਰ ਨੇ ਪਹਿਲਾ, ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਦੀ ਵਿਦਿਆਰਥਣ ਯਾਸਮੀਨ ਕੌਰ ਨੇ ਦੂਜਾ ਅਤੇ ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹਿੰਦੀ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਏਂਜਲ ਮਹਿਤਾ ਨੇ ਪਹਿਲਾ, ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਇਸ਼ੂ ਨੇ ਦੂਜਾ ਅਤੇ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪਲਕ ਧਵਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਗੁਰਿੰਦਰ ਸਿੰਘ ਕਲਸੀ, ਖੋਜ ਅਫ਼ਸਰ ਨੇ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸੁਆਗਤ ਕਰਦਿਆਂ ਸਾਹਿਤ ਸਿਰਜਨ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਿਭਾਗੀ ਪ੍ਰਕਾਸ਼ਨਾਵਾਂ ਦੀ ਸ੍ਰੀਮਤੀ ਸਵਰਨਜੀਤ ਕੌਰ, ਸੀਨੀਅਰ ਸਹਾਇਕ ਅਤੇ ਸ੍ਰੀ ਨਰਵਿੰਦਰ ਸਿੰਘ, ਕਲਰਕ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਸ੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਰੂਪਨਗਰ ਅਤੇ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਸਮਾਗਮ ਵਿੱਚ ਡੀ.ਏ.ਵੀ.ਪਬਲਿਕ ਸਕੂਲ ਦਾ ਸਮੁੱਚਾ ਸਟਾਫ਼ ਸ਼ਾਮਲ ਹੋਇਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸੁਨੀਲ ਸ਼ਰਮਾ ਨੇ ਬਾਖੂਬੀ ਨਿਭਾਈ ਅਤੇ ਸ.ਸੁਦਾਗਰ ਸਿੰਘ ਇਨਸਟਰਕਟਰ ਨੇ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਦਾ ਧੰਨਵਾਦ ਕੀਤਾ।