ਭਾਸ਼ਾ ਵਿਭਾਗ ਵੱਲੋਂ ਕਵਿਤਾ ਲੇਖਣ ਅਤੇ ਉਚਾਰਨ ਮੁਕਾਬਲੇ ਕਰਵਾਏ

LANGUAGE DEPARTMENT
ਭਾਸ਼ਾ ਵਿਭਾਗ ਵੱਲੋਂ ਕਵਿਤਾ ਲੇਖਣ ਅਤੇ ਉਚਾਰਨ ਮੁਕਾਬਲੇ ਕਰਵਾਏ

Sorry, this news is not available in your requested language. Please see here.

ਫਾਜ਼ਿਲਕਾ 31 ਦਸੰਬਰ 2021

ਅੱਜ ਐਮ ਆਰ ਕਾਲਜ ਦੇ ਵਿਹੜੇ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਦੀ ਅਗਵਾਈ ਵਿਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਤ  ਕਵਿਤਾ ਲੇਖਣ ਅਤੇ ਉਚਾਰਣ ਮੁਕਾਬਲਾ ਕਰਵਾਇਆ ਗਿਆ।

ਹੋਰ ਪੜ੍ਹੋ :-ਲੁਧਿਆਣਾ ਵਿਖੇ ਆਨਲਾਈਨ ਉਰਦੂ ਆਮੋਜ਼ ਕੋਰਸ ਸ਼ੁਰੂ

ਇਸ ਵਿੱਚ ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਰਵਿੰਦਰ ਕੁਮਾਰ ਤੇ ਵਿਨੋਦ ਕੁਮਾਰ ਦੂਸਰੇ ਸਥਾਨ ਤੇ ਰਹੇ ਅਰਵਿਨ ਕੁਮਾਰ ਅਤੇ ਨੀਰਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਕਵਿਤਾ ਲੇਖਣ ਮੁਕਾਬਲੇ ਵਿਚ ਅਰਵਿਨ ਕੁਮਾਰ ਅਤੇ ਪੰਕਜ ਕੁਮਾਰ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਭੁਪਿੰਦਰ ਉਤਰੇਜਾ ਦੇ ਇਸ ਨੇਕ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨੋਡਲ ਅਫਸਰ ਸ੍ਰੀ ਸ਼ੇਰ ਸਿੰਘ ਸੰਧੂ ਨੇ ਮੰਚ ਸੰਚਾਲਨ ਕੀਤਾ ਤੇ ਸ੍ਰੀਮਤੀ ਵੀਰਪਾਲ ਕੌਰ ਤੇ ਪ੍ਰਵੀਨ ਰਾਣੀ ਨੇ ਜੱਜ ਦੀ ਭੂਮਿਕਾ ਨਿਭਾਈ। ਐਮ ਆਰ ਕਾਲਜ ਫਾਜ਼ਿਲਕਾ ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਾਰਾ ਪ੍ਰੋਗਰਾਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਿਆ।

ਇਸ ਮੌਕੇ ਆਸ਼ੂ ਸ਼ਰਮਾ ਸ਼ਮਸ਼ੇਰ ਸਿੰਘ ਡਾ ਪ੍ਰਦੀਪ ਕੁਮਾਰ ਤਲਵਿੰਦਰ ਸਿੰਘ ਮਿਨਾਕਸ਼ੀ ਵਰਮਾ ਸੌਰਭ ਕੁਮਾਰ ਪ੍ਰਵੇਸ਼ ਕੁਮਾਰ ਆਦਿ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੋਡਲ ਅਫ਼ਸਰ ਜ਼ਿਲ੍ਹਾ ਫਾਜ਼ਿਲਕਾ ਭੁਪਿੰਦਰ ਸਿੰਘ ਬਰਾੜ ਡੀ ਪੀ ਆਰ ਓ ਦਾ ਵੀ ਸਹਿਯੋਗ ਰਿਹਾ।

Spread the love