ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਮਨਾਇਆ ਗਿਆ ਕੌਮਾਂਤਰੀ ਨਾਰੀ ਦਿਵਸ

ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਮਨਾਇਆ ਗਿਆ ਕੌਮਾਂਤਰੀ ਨਾਰੀ ਦਿਵਸ
ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਮਨਾਇਆ ਗਿਆ ਕੌਮਾਂਤਰੀ ਨਾਰੀ ਦਿਵਸ

Sorry, this news is not available in your requested language. Please see here.

ਫਿਰੋਜ਼ਪੁਰ 9 ਮਾਰਚ 2022

ਮਾਣਯੋਗ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ੍ਰੀ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਅਤੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਦੇਵ ਸਮਾਜ ਕਾਲਜ ਫ਼ਾਰ ਵਿਮੈੱਨ, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਸਥਾਨਕ ਦੇਵ ਸਮਾਜ ਕਾਲਜ ਫ਼ਾਰ ਵਿਮੈੱਨ, ਫ਼ਿਰੋਜ਼ਪੁਰ ਵਿਖੇ ਕੌਮਾਂਤਰੀ ਨਾਰੀ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ।

ਹੋਰ ਪੜ੍ਹੋ :- ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ, ਮਹਿਲਾ ਸਟਾਫ਼ ਮੈਂਬਰਾਂ ਨੂੰ ਕੀਤਾ ਸਨਮਾਨਿਤ

ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਹੋਈ ਅਤੇ ਇਸ ਤੋਂ ਬਾਅਦ ਸੰਗੀਤ ਵਿਭਾਗ ਦੇਵ ਸਮਾਜ ਕਾਲਜ ਫ਼ਾਰ ਵਿਮੈੱਨ, ਫ਼ਿਰੋਜ਼ਪੁਰ ਵੱਲੋਂ ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਇੱਕ ਗੀਤ ਪੇਸ਼ ਕੀਤਾ ਗਿਆ। ਸਮੁੱਚੇ ਸਮਾਗਮ ਦਾ ਕੇਂਦਰੀ ਸੂਤਰ ਔਰਤ ਦੀ ‘ਪਰਵਾਜ਼ ਦੇ ਸਵਾਲ’ ਦੁਆਲੇ ਕੇਂਦਰਿਤ ਸੀ। ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਡਾ. ਜਗਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਡਾ. ਸਿਮਰਨ ਅਕਸ ਉੱਘੀ ਕਵਿੱਤਰੀ ਅਤੇ ਅਦਾਕਾਰਾ ਨੇ ਇਸ ਵਿਸ਼ੇ ਤੇ ਖੁੱਲ੍ਹ ਕੇ ਵਿਵਹਾਰਿਕ ਰੂਪ ਵਿੱਚ ਗੱਲ-ਬਾਤ ਕੀਤੀ। ਮੁੱਖ ਮਹਿਮਾਨ ਵਜੋਂ ਮਿਸ. ਏਕਤਾ ਉੱਪਲ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ -ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਸ਼ਾਮਲ ਹੋਏ ਅਤੇ ਪ੍ਰਧਾਨਗੀ ਡਾ. ਸੰਗੀਤਾ ਪ੍ਰਿੰਸੀਪਲ, ਦੇਵ ਸਮਾਜ ਕਾਲਜ ਫ਼ਾਰ ਵਿਮੈੱਨ, ਫ਼ਿਰੋਜ਼ਪੁਰ ਦੁਆਰਾ ਕੀਤੀ ਗਈ।

ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਮੋਨਿਕਾ ਗਰੋਵਰ (ਪ੍ਰਿੰਸੀਪਲ, ਸ.ਸ.ਸ.ਸ. ਮਾਨਾ ਸਿੰਘ ਵਾਲਾ, ਫ਼ਿਰੋਜ਼ਪੁਰ) ਅਤੇ ਸੁਖਜਿੰਦਰ ਨੇ ਬਤੌਰ ਟਿੱਪਣੀਕਾਰ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮੁੱਚੇ ਸਮਾਗਮ ਵਿੱਚ ਇਹ ਗੱਲ ਪ੍ਰਮੁੱਖ ਤੌਰ ‘ਤੇ ਉੱਭਰ ਕੇ ਸਾਹਮਣੇ ਆਈ ਕਿ ਔਰਤ ਨੂੰ ਕੇਵਲ ਜੈਵਿਕ ਦ੍ਰਿਸ਼ਟੀਕੋਣ ਤੋਂ ਮਰਦ ਨਾਲੋਂ ਵਖਰਿਆਉਣਾ ਠੀਕ ਨਹੀਂ, ਸਗੋਂ ਉਸ ਨੂੰ ਇੱਕ ਸੁਤੰਤਰ ਮਨੁੱਖੀ ਹਸਤੀ ਵਜੋਂ ਦੇਖਣਾ ਪਵੇਗਾ। ਜਿਸ ਵਿੱਚ ਉਸਦਾ ਆਪਣਾ ਨਾਰੀਤਵ ਵਾਲਾ ਅਸਤਿੱਤਵ ਹੈ। ਸਮਕਾਲ ਵਿੱਚ ਔਰਤ ਨੂੰ ਜਿੱਥੇ ਅਧਿਐਨ ਤੇ ਚਿੰਤਨ ਦੀ ਲੋੜ ਹੈ। ਕਾਲਜ ਦੀਆਂ ਵਿਦਿਆਰਥਣਾਂ ਸਾਕਾਰਤਮਕ ਰੂਪ ਵਿੱਚ ਇਸ ਸਮਾਗਮ ਦਾ ਹਿੱਸਾ ਬਣੀਆਂ। ਡਾ. ਕੁਲਬੀਰ ਮਲਿਕ ਦੁਆਰਾ ਸਹਿਜ ਅਤੇ ਸੁਭਾਵਿਕ ਮੰਚ ਸੰਚਾਲਣ ਕਰਦਿਆਂ ਮਹਿਮਾਨਾਂ ਦਾ ਤੁਆਰਫ਼ ਕਰਵਾਉਣ ਦਾ ਅੰਦਾਜ਼ ਸ਼ਲਾਘਾਯੋਗ ਸੀ। ਖੋਜ ਅਫ਼ਸਰ, ਦਲਜੀਤ ਸਿੰਘ ਅਤੇ ਜੂਨੀ. ਸਹਾ. ਨਵਦੀਪ ਸਿੰਘ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿਦਿਆਰਥੀਆਂ ਅਤੇ ਮਹਿਮਾਨਾਂ ਲਈ ਲਾਹੇਵੰਦ ਰਹੀ।

ਇਸ ਮੌਕੇ ‘ਤੇ ਉੱਘੇ ਗ਼ਜ਼ਲਗੋ ਪ੍ਰੋ. ਗੁਰਤੇਜ ਕੋਹਾਰਵਾਲਾ, ਹਰਫ਼ਨਮੌਲੇ ਸ਼ਾਇਰ ਹਰਮੀਤ ਵਿਦਿਆਰਥੀ, ਫ਼ਿਲਮੀ ਅਦਾਕਾਰ ਹਰਿੰਦਰ ਭੁੱਲਰ, ਹਰੀਸ਼ ਮੌਂਗਾ, ਮਲਕੀਤ ਹਰਾਜ਼, ਬਲਰਾਜ ਸਿੰਘ, ਤਰਸੇਮ ਅਰਮਾਨ, ਅਵਤਾਰ ਪੁਰੀ, ਸੁਖਚੈਨ ਸਿੰਘ, ਰਾਜੀਵ ਖ਼ਿਆਲ, ਸਤੀਸ਼ ਸੋਨੀ ਠੁਕਰਾਲ, ਐਡਵੋਕੇਟ ਗਗਨ ਗੋਖਲਾਨੀ, ਸੁਰਿੰਦਰ ਕੰਬੋਜ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਅਨੂ ਨੰਦਾ, ਡਾ. ਪਰਮਵੀਰ ਕੌਰ ਗੋਂਦਾਰਾ, ਪ੍ਰੋ. ਨਵਦੀਪ, ਪ੍ਰੋ. ਸੁਖਜਿੰਦਰ, ਪ੍ਰੋ. ਮਨਦੀਪ, ਕਮਲਜੀਤ ਕੌਰ ਅਤੇ ਹੋਰ ਵੀ ਕਈ ਸਨਮਾਨਯੋਗ ਸ਼ਖ਼ਸ਼ੀਅਤਾਂ ਸ਼ਾਮਿਲ ਹੋਈਆਂ।

Spread the love