ਯੁਵਕ ਸੇਵਾਵਾਂ ਵਿਭਾਗ ਨੇ ਐਚ•ਆਈ•ਵੀ/ਏਡਜ,ਟੀ•ਵੀ,ਖੂਨਦਾਨ, ਨਸਿ਼ਆਂ ਤੋਂ ਬਚਾਅ ਲਈ ਕਰਵਾਇਆ ਜਾਗਰੂਕਤਾ ਪ੍ਰੋਗਰਾਮ

AA
ਯੁਵਕ ਸੇਵਾਵਾਂ ਵਿਭਾਗ ਨੇ ਐਚ•ਆਈ•ਵੀ/ਏਡਜ,ਟੀ•ਵੀ,ਖੂਨਦਾਨ, ਨਸਿ਼ਆਂ ਤੋਂ ਬਚਾਅ ਲਈ ਕਰਵਾਇਆ ਜਾਗਰੂਕਤਾ ਪ੍ਰੋਗਰਾਮ

Sorry, this news is not available in your requested language. Please see here.

ਐਸ.ਏ.ਐਸ ਨਗਰ, 21 ਸਤੰਬਰ 2021
ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ_ ਨਿਰਦੇਸ਼ਾਂ ਅਤੇ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੁਪਿੰਦਰ ਕੌਰ, ਐਸ•ਏ•ਐਸ• ਨਗਰ ਵੱਲੋਂ ਨਿਊ ਇੰਡੀਆ @ 75 ਦੇ ਥੀਮ ਹੇਠ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਐਚਆਈਵੀ/ਏਡਜ਼, ਐਚਆਈਵੀ-ਟੀਬੀ, ਸਵੈ-ਇੱਛਕ ਖੂਨਦਾਨ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਧੀਨ ਜਿ਼ਲ੍ਹਾ ਪੱਧਰੀ ਕੁਇਜ਼ ਮੁਕਾਬਲੇ, ਪੋਸਟਰ ਮੇਕਿੰਗ, ਡੈਕਲਾਮੇਸ਼ਨ, ਸ਼ਾਰਟ ਵੀਡੀਓ ਮੁਕਾਬਲੇ ਕਰਵਾਏ ਗਏ। ਜਿਸ ਵੱਖ ਵੱਖ ਕਾਲਜਾਂ ਤੋਂ ਨੌਜਵਾਨਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ।
ਇਸ ਪ੍ਰੋਗਰਾਮ ਐਸ.ਡੀ.ਐਮ ਹਰਬੰਸ ਸਿੰਘ, ਐਸ.ਏ.ਐਸ ਨਗਰ ਅਤੇ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ,ਪੰਜਾਬ ਦੇ ਸਹਾਇਕ ਡਾਇਰੈਕਟਰ ਯਾਦਵਿੰਦਰ ਸਿੰਘ ਮੁੱਖ ਮਹਿਮਾਨਾ ਵਜੋਂ ਸਿ਼ਰਕਤ ਕੀਤੀ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਜੀਵਨ ਦੀ ਸਹੀ ਸੇਧ ਦੇਣ ਲਈ ਇਹੋ ਜਿਹੇ ਮੁਕਾਬਲੇ ਹੁੰਦੇ ਰਹਿਣੇ ਚਾਹੀਦੇ ਹਨ। ਕਾਲਜ ਦੇ ਪ੍ਰਿੰਸੀਸਪਲ ਡਾ•ਅ੍ਰੰਮਿਤਪਾਲ ਕੌਰ ਨੇ ਵਲੰਟੀਅਰਾਂ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕੀਤਾ। ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਐਸ•ਏ•ਐਸ•ਨਗਰ ਵਲੋਂ ਨਸਿ਼ਆਂ ਦੇ ਵਧਣ ਦੇ ਕਾਰਨ ਅਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਦੱਸਿਆ।
ਕੁਇਜ਼ ਮੁਕਾਬਲੇ ਵਿੱਚ ਖਾਲਸਾ ਕਾਲਜ ਆਫ ਟੈਕਨਾਲੋਜੀ ਐਂਡ ਬਿਜਨਸ ਸਟੱਡੀਜ ਨੇ ਪਹਿਲਾ ਸਥਾਨ, ਚੰਡੀਗੜ੍ਹ ਗਰੁੱਪ ਆਫ ਕਾਲਜਿਜ ਲਾਂਡਰਾ ਨੇ ਦੂਸਰਾ ਸਥਾਨ ਅਤੇ ਗਿਆਨ ਜੋਤੀ ਇੰਸੀਟੀਚਿਊਟ ਆਫ ਮੈਨੇਜ਼ਮੈਂਟ ਨੇ ਤੀਸਰਾ ਸਥਾਨ ਹਾਸਿਲ ਕੀਤਾ ।ਡੈਕਲਾਮੇਸ਼ਨ ਮੁਕਾਬਲੇ ਵਿੱਚ ਕਰਨ ਨੇ ਪਹਿਲਾ, ਸੋਬੀਆ ਪ੍ਰਬੀਨ ਨੇ ਦੂਸਰਾ, ਤੁਸ਼ਾਲੀ ਅਰੋਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸੰਗਰਾਂਮ ਨੇ ਪਹਿਲਾ, ਅਨਾਮੀਕਾ ਦੂਬੇ ਨੇ ਦੂਸਰਾ, ਰਾਗਵ ਚੰਦਨ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸ਼ਾਰਟ ਵੀਡੀਓ ਮੇਕਿੰਗ ਮੁਕਾਬਲੇ ਵਿੱਚ ਅਮਨ ਗੁਪਤਾ ਨੇ ਪਹਿਲਾ, ਹਰਮਨ ਸਿੰਘ ਨੇ ਦੂਸਰਾ, ਹਰਲੀਨ ਢਿਲੋ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾ ਨੂੰ ਮੋਮੈਂਟੋ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਕੁਇਜ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 6000/-ਰੁਪਏ ਦੀ ਰਾਸ਼ੀ, ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 3000/-ਰੁਪਏ ਦੀ ਰਾਸ਼ੀ, ਤੀਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 2000/-ਰੁਪਏ ਦੀ ਰਾਸ਼ੀ ਨਕਦ ਦਿੱਤੀ ਗਈ। ਮੁਕਾਬਲਿਆਂ ਦੀ ਜੱਜਮੈਂਟ ਨੀਸ਼ਾ ਸ਼ਰਮਾ, ਨਵੀਨ ਕੁਮਾਰ, ਮੈਡਮ ਦਿਲਸ਼ਾਦ ਕੌਰ, ਸੁਖਰਾਜ ਕੌਰ, ਖੁਸ਼ਦੀਪ ਕੌਰ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸੀਮਾ ਮਲਿਕ ਵੱਲੋਂ ਬਹੁਤ ਵਧੀਆ ਢੰਗ ਨਾਲ ਸਟੇਜ਼ ਸੰਭਾਲਣ ਦੀ ਭੁਮੀਕਾ ਨਿਭਾਈ ਗਈ । ਇਸ ਤੋਂ ਇਲਾਵਾ ਵੱਖ ਵੱਖ ਕਾਲਜਾਂ ਤੋਂ ਸ੍ਰੀਮਤੀ ਮੁਨਿਸ਼ਾ,ਡਾ• ਸਿਮਰਜੀਤ ਕੌਰ, ਈਨੂ, ਅਮਰਜੀਤ ਕੌਰ, ਜਸਵਿੰਦਰ ਕੌਰ, ਜਗਤਾਰ ਸਿੰਘ ਆਦਿ ਹਾਜ਼ਰ ਹੋਏ।
Spread the love