ਉਪ ਮੁੱਖ ਮੰਤਰੀ ਨੇ 71ਵੀਂ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਿਪ ਦਾ ਕੀਤਾ ਉਦਘਾਟਨ

op soni_
ਉਪ ਮੁੱਖ ਮੰਤਰੀ ਨੇ 71ਵੀਂ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਿਪ ਦਾ ਕੀਤਾ ਉਦਘਾਟਨ

Sorry, this news is not available in your requested language. Please see here.

ਸੂਬੇ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਂਝੇ ਤੌਰ ਤੇ ਹੰਭਲੇ ਮਾਰੀਏ:ਸੋਨੀ  
ਅਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ        

ਅੰਮਿ੍ਰਤਸਰ 3 ਦਸੰਬਰ 2021

ਜ਼ਿਲਾ ਅਥਲੈਟਿਕਸ ਐਸੋਸੀਏਸ਼ਨ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ 71ਵੀਂ  ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਿਪ 2021-22 ਸੁਰੂ ਹੋ ਗਈ। ਜ਼ਿਲਾ ਪੱਧਰੀ ਇਨਾਂ ਓਪਨ ਖੇਡ ਮੁਕਾਬਲਿਆਂ ਦੇ ਦੌਰਾਨ ਵੱਖ ਵੱਖ ਉਮਰ ਵਰਗ ਦੇ ਲੜਕੇ/ਲੜਕੀਆਂ ਹਿੱਸਾ ਲੈ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਸਕੱਤਰ ਕਸ਼ਮੀਰ ਸਿੰਘ ਖਿਆਲਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ  ਜ਼ਿਲਾ ਪੱਧਰੀ ਇਨਾਂ ਖੇਡ ਮੁਕਾਬਲਿਆਂ ਦਾ ਸ਼ੁਭ ਆਰੰਭ ਪੰਜਾਬ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਵੱਲੋਂ ਕੀਤਾ ਗਿਆ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀ

ਇਸ ਮੌਕੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਖੇਡ ਖੇਤਰ ਨੂੰ ਹੋਰ ਵੀ ਚੁਸ-ਫੁਰਤ ਕਰਨ ਦੇ ਨਾਲ ਨਾਲ ਇਸ ਨੂੰ ਪ੍ਰਫੁਲਤ ਤੇ ਉਤਸ਼ਾਹਤ ਕਰਨ ਦੇ ਲਈ ਵਚਨਬੱਧ ਹੈ।ਉਨਾਂ ਕਿਹਾ ਕਿ ਓਲੰਪਿਕ ਖੇਡਾਂ2021ਦੇ ਦੌਰਾਨ ਸ਼ਾਨਦਾਰ ਤੇ ਬੇਮਿਸਾਲ ਖੇਡ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਦੇ ਇਨਾਮ ਦੇ ਕੇ ਨਿਵਾਜਿਆ ਗਿਆ ਹੈ ਜਿਸ ਤੋਂ ਪੰਜਾਬ ਸਰਕਾਰ ਦੀ ਖੇਡ ਖੇਤਰ ਪ੍ਰਤੀ ਬਣਾਈ ਗਈ ਨੀਤੀ ਬੜੀ ਸਾਫ ਤੇ ਸਪੱਸ਼ਟ ਹੋ ਜਾਂਦੀ ਹੈ।

ਉਨਾਂ ਕਿਹਾ ਕਿ ਇੱਕ ਵਿਦਿਆਰਥੀ ਹੋਣ ਦੇ ਨਾਲ-ਨਾਲ ਇਕ ਸ਼ਾਨਦਾਰ ਖਿਡਾਰੀ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।ਇਸ ਨਾਲ ਜਿੱਥੇ ਸੂਬੇ ਦਾ ਸਮੁੱਚਾ ਚੌਗਿਰਦਾ ਸਿਹਤਮੰਦ ਤੇ ਤਾਕਤਵਰ ਬਣਦਾ ਹੈ ਉੱਥੇ ਦੇਸ਼ ਅਤੇ ਸਮਾਜ ਨੂੰ ਵੀ ਮਜ਼ਬੂਤੀ ਮਿਲਦੀ ਹੈ।ਉਨਾਂ ਐਸੋਸੀਏਸ਼ਨ ਦੇ ਵੱਲੋਂ ਕੀਤੇ ਗਏ ਇਨਾਂ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ 2 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਐਸੋਸੀਏਸ਼ਨ ਨੂੰ ਦੇਣ ਦਾ ਐਲਾਨ ਵੀ ਕੀਤਾ।ਉਨਾਂ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਸਾਂਝੇ ਤੌਰ ਤੇ ਹੰਭਲਾ ਮਾਰਨ ਤੇ ਵੀ ਜ਼ੋਰ ਦਿੱਤਾ। ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਵੱਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰ ਕੇ ਖੇਡ ਮੁਕਾਬਲਿਆਂ ਨੂੰ ਸ਼ੁਰੂ ਕੀਤੇ ਜਾਣ ਦਾ ਰਸਮੀ ਐਲਾਨ ਕਰਨ ਦੇ ਨਾਲ ਨਾਲ  800ਮੀਟਰ ਪੁਰਸ਼ ਰੇਸ ਦਾ ਸ਼ੁੱਭ ਆਰੰਭ ਵੀ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ,ਖਿਡਾਰੀਆਂਕੋਚਾਂ ਤੇ ਅਧਿਆਪਕਾਂ ਨੂੰ ਜੀ ਆਇਆਂ ਨੂੰ ਆਖਦਿਆਂ ਐਸੋਸੀਏਸ਼ਨ ਦੀ ਬੀਤੇ   ਸਮੇਂ ਦੀ ਕਾਰਗੁਜ਼ਾਰੀ ਤੇ ਰੌਸ਼ਨੀ ਪਾਈ।ਸਕੱਤਰ ਕਸ਼ਮੀਰ ਸਿੰਘ ਖਿਆਲਾ ਨੇ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਤੇ ਆਧਾਰਿਤ ਜ਼ਿਲਾ ਪੱਧਰੀ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਕਿ ਸੂਬਾ ਅਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਦੌਰਾਨ ਗੁਰੂ ਦੀ ਪਾਕ ਪਵਿੱਤਰ ਨਗਰੀ ਅੰਮਿ੍ਰਤਸਰ ਦੀ ਨੁਮਾਇੰਦਗੀ ਕਰੇਗੀ।

ਇਸ ਮੌਕੇ ਪ੍ਰਬੰਧਕਾਂ ਦੇ ਵੱਲੋਂ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ।ਮੰਚ ਦਾ ਸੰਚਾਲਣ ਜੀ ਐਸ ਸੰਧੂ ਵੱਲੋਂ ਬਾਖੂਬੀ ਨਿਭਾਇਆ ਗਿਆ  ਇਸ ਮੌਕੇ ਕੌਮਾਂਤਰੀ ਅਥਲੀਟ ਮਨਜੀਤ ਸਿੰਘਕੌਮਾਂਤਰੀ ਹਾਕੀ ਖਿਡਾਰਨ ਸੁਮਨ ਬਾਲਾ ਭੁੱਲਰ,ਉਘੇ ਖੇਡ ਪ੍ਰਮੋਟਰ ਰਛਪਾਲ ਸਿੰਘ ਕੋਟ ਖਾਲਸਾ,ਕੋਚ ਰਣਕੀਰਤ ਸਿੰਘ ਸੰਧੂ,ਕੋਚ ਸਵਿਤਾ ਕੁਮਾਰੀ,ਕੋਚ ਅਰਸ਼ਦੀਪ ਸਿੰਘ,ਰਾਜਬੀਰ ਸਿੰਘ ਰੇਲਵੇ,ਪਿ੍ਰੰ:ਨਿਰਮਲ ਸਿੰਘ ਬੇਦੀ,ਚੀਫ ਮੈਨੇਜਰ ਸੂਰਤ ਸਿੰਘ,ਕੌਮਾਂਤਰੀ ਵਾਕਰ ਕੈਪਟਨ ਬਲਦੇਵ ਸਿੰਘ,ਤਿਲਕ ਰਾਜ ਸਿੰਘ ਹੈ,ਗੁਰਮੇਜ਼ ਸਿੰਘ ਕੋਟ ਖਾਲਸਾ,ਵਾਕਰ ਹਰਜੀਤ ਸਿੰਘ,ਵਾਕਰ  ਦਲਜੀਤ ਸਿੰਘਪ੍ਰਕਾਸ ਸਿੰਘ ਬਾਦਲ,ਗੁਰਮੀਤ ਸਿੰਘ ਲੱਕੀ,ਜਰਨੈਲ ਸਿੰਘ ਸਖੀਰਾ ਜਸਪਾਲ ਸਿੰਘਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:71 ਵੀ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਪਿ ਦੇ ਉਦਘਾਟਨ ਮੌਕੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਨਮਾਨਤ ਕਰਦੇ ਪ੍ਰਧਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾਸਕੱਤਰ ਕਸ਼ਮੀਰ ਸਿੰਘ ਖਿਆਲਾ,ਰਛਪਾਲ ਸਿੰਘ ਕੋਟ ਖਾਲਸਾ ਤੇ ਹੋਰ

(ਸੱਜੇ)800ਮੀਟਰ ਪੁਰਸ਼ ਵਰਗ ਰੇਸ ਦਾ ਸ਼ੁੱਭ ਆਰੰਭ ਕਰਵਾਉਂਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ,ਪ੍ਰਧਾਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ,ਸਕੱਤਰ ਕਸ਼ਮੀਰ ਸਿੰਘ ,ਰਛਪਾਲ ਸਿੰਘ ਕੋਟਖਾਲਸਾ,ਰਾਜਬੀਰ ਸਿੰਘ ਰੇਲਵੇ ਤੇ ਹੋਰ।   

Spread the love